
ਬੀਤੇ ਦਿਨ ਪੰਜਾਬੀ ਗਾਇਕ ਕੰਵਰ ਗਰੇਵਾਲ (Kanwar Grewal) ਅਤੇ ਰਣਜੀਤ ਬਾਵਾ (Ranjit Bawa) ਦੇ ਘਰ ਛਾਪੇਮਾਰੀ ਕੀਤੀ ਗਈ । ਜਿਸ ਤੋਂ ਬਾਅਦ ਇਸ ‘ਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਇਸ ਮਾਮਲੇ ‘ਚ ਖਾਲਸਾ ਏਡ ਦੇ ਮੁਖੀ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਦੀ ਇਜਾਜ਼ਤ ਤੋਂ ਬਗੈਰ ਇਸ ਪ੍ਰਸਿੱਧ ਬਰੈਂਡ ਨੇ ਸ਼ੇਅਰ ਕੀਤੀ ਅਦਾਕਾਰਾ ਦੀ ਤਸਵੀਰ, ਭੜਕੀ ਅਦਾਕਾਰਾ ਨੇ ਲਾਈ ਕਲਾਸ
ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪੰਜਾਬੀ ਗਾਇਕਾਂ ‘ਤੇ ਹੋਈ ਇਸ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦੱਸਿਆ ਹੈ । ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ‘ਕੀ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਪੰਜਾਬੀ ਗਾਇਕਾਂ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਹੋਈ।
ਹੋਰ ਪੜ੍ਹੋ : ਸਾਹਿਬਜ਼ਾਦਾ ਅਜੀਤ ਸਿੰਘ ਦੀ ਬਹਾਦਰੀ ਨੂੰ ਬਿਆਨ ਕਰਦਾ ਜੈਨੀ ਜੌਹਲ ਦਾ ਧਾਰਮਿਕ ਗੀਤ ਰਿਲੀਜ਼, ਸਰੋਤਿਆਂ ‘ਚ ਵੀ ਭਰ ਰਿਹਾ ਜੋਸ਼
ਹਰ ਉਹ ਪ੍ਰਸਿੱਧ ਸ਼ਖਸੀਅਤ, ਜਿਸ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ, ਉਹ ਕੇਂਦਰ ਸਰਕਾਰ ਦੇ ਨਿਸ਼ਾਨੇ ਤੇ ਹੈ। ਹੁਣ ਕੰਵਰ ਗਰੇਵਾਲ ਤੇ ਰਣਜੀਤ ਬਾਵਾ ਨਿਸ਼ਾਨੇ ‘ਤੇ ਹਨ। ਇਹ ਲੋਕਤੰਤਰ ਦਾ ਘਾਣ ਹੈ’। ਦੱਸ ਦਈਏ ਕਿ ਬੀਤੇ ਦਿਨ ਰਣਜੀਤ ਬਾਵਾ ਦੇ ਘਰ ਅਤੇ ਹੋਰ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ ।

ਉੱਥੇ ਹੀ ਕੰਵਰ ਗਰੇਵਾਲ ਦੇ ਘਰ ‘ਚ ਵੀ ਛਾਪੇਮਾਰੀ ਦੀ ਕਾਰਵਾਈ ਕੀਤੀ ਗਈ ਸੀ ।ਦੱਸ ਦਈਏ ਕਿ ਦੋਵਾਂ ਹੀ ਗਾਇਕਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੱਧ ਚੜ੍ਹ ਕੇ ਭਾਗ ਲਿਆ ਸੀ ਅਤੇ ਕਿਸਾਨਾਂ ਦੇ ਸਮਰਥਨ ‘ਚ ਕਈ ਗੀਤ ਵੀ ਕੱਢੇ ਸਨ ।
View this post on Instagram