ਪਟਿਆਲਾ ਦਾ ਇਹ ਅਦਾਕਾਰ ਫ਼ਿਲਮਾਂ ਦੇ ਨਾਲ-ਨਾਲ ਸਮਾਜ ਲਈ ਕਰਦਾ ਹੈ ਕਈ ਕੰਮ,ਹਾਲੀਵੁੱਡ 'ਚ ਵੀ ਚੱਲਦਾ ਹੈ ਇਸ ਪੰਜਾਬੀ ਅਦਾਕਾਰ ਦਾ ਸਿੱਕਾ

Written by  Shaminder   |  June 26th 2019 12:22 PM  |  Updated: June 26th 2019 12:22 PM

ਪਟਿਆਲਾ ਦਾ ਇਹ ਅਦਾਕਾਰ ਫ਼ਿਲਮਾਂ ਦੇ ਨਾਲ-ਨਾਲ ਸਮਾਜ ਲਈ ਕਰਦਾ ਹੈ ਕਈ ਕੰਮ,ਹਾਲੀਵੁੱਡ 'ਚ ਵੀ ਚੱਲਦਾ ਹੈ ਇਸ ਪੰਜਾਬੀ ਅਦਾਕਾਰ ਦਾ ਸਿੱਕਾ

ਗੁਲਜ਼ਾਰਇੰਦਰ ਚਹਿਲ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਫ਼ਿਲਮਾਂ ਦਿੱਤੀਆਂ ਹਨ ।ਉਨ੍ਹਾਂ ਦਾ ਜਨਮ ਪਟਿਆਲਾ ਸ਼ਹਿਰ 'ਚ ਹੋਇਆ ਅਤੇ ਉਨ੍ਹਾਂ ਨੇ ਆਪਣੀ ਪੜਾਈ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਤੋਂ ਪੂਰੀ ਕੀਤੀ ।ਉਨ੍ਹਾਂ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਹਰਭਜਨ ਮਾਨ ਦੀ ਫ਼ਿਲਮ 'ਜੱਗ ਜਿਉਂਦਿਆਂ ਦੇ ਮੇਲੇ' ਨਾਲ ਕੀਤੀ ਸੀ ।ਇਸ ਫ਼ਿਲਮ ਵਿੱਚ ਉਨ੍ਹਾਂ ਨੇ ਰੂਪ ਨਾਂਅ ਦਾ ਕਿਰਦਾਰ ਨਿਭਾਇਆ ਸੀ ।

ਹੋਰ ਵੇਖੋ :ਕਾਲਜ ਵਿੱਚ ਆਈ ਟੀਮ ਨੇ ਐਕਟਰੈੱਸ ਸਿਮੀ ਚਹਿਲ ਦੀ ਬਦਲੀ ਜ਼ਿੰਦਗੀ, ਜਾਣੋਂ ਕੀ ਸੀ ਪੂਰੀ ਕਹਾਣੀ

https://www.youtube.com/watch?v=bHZUOYiHLIs

ਇਸ ਤੋਂ ਬਾਅਦ ਉਹਨਾਂ ਨੇ ਹਰਭਜਨ ਮਾਨ ਦੀ ਫ਼ਿਲਮ 'ਹੀਰ-ਰਾਂਝਾ' ਵਿੱਚ ਵੀ ਕੰਮ ਕੀਤਾ ਸੀ । ਗੁਲਜ਼ਾਰਇੰਦਰ ਚਹਿਲ ਬਾਲੀਵੁੱਡ ਫ਼ਿਲਮ 'ਆਈ  ਐੱਮ ਸਿੰਘ' ਵਿਚ ਵੀ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਪੰਜਾਬੀ ਫ਼ਿਲਮਾਂ ਵਿੱਚ ਕੰੰਮ ਕੀਤਾ ਹੈ ।

https://www.youtube.com/watch?v=mDmhIw75fE8

ਉਨ੍ਹਾਂ ਦੇ ਪਿਤਾ ਇੱਕ ਸੀਨੀਅਰ ਆਈਪੀਐੱਸ ਅਧਿਕਾਰੀ ਰਹੇ ਹਨ।ਉਨ੍ਹਾਂ ਦੇ ਪਿਤਾ ਦਾ ਨਾਂਅ ਹਰਿੰਦਰ ਸਿੰਘ ਚਹਿਲ ਹੈ ।

https://www.youtube.com/watch?v=H1WASu-s4eA

ਗੁਲਜ਼ਾਰਇੰਦਰ ਚਹਿਲ ਨੂੰ ਵੀ ਪੁਲਿਸ 'ਚ ਇੰਸਪੈਕਟਰ ਦੀ ਨੌਕਰੀ ਮਿਲੀ ਸੀ ਪਰ ਉਨ੍ਹਾਂ ਨੇ ਇਹ ਨੌਕਰੀ ਛੱਡ ਦਿੱਤੀ ਸੀ । ਕਿਉਂਕਿ ਉਹ ਲੀਕ ਤੋਂ ਹੱਟ ਕੇ ਕੁਝ ਕਰਨਾ ਚਾਹੁੰਦੇ ਸਨ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਲਾਈਨ ਨੂੰ ਚੁਣਿਆ । ਗੁਲਜ਼ਾਰਇੰਦਰ ਚਹਿਲ ਦੀ ਇੱਕ ਹਾਲੀਵੁੱਡ ਫ਼ਿਲਮ ਆਈ ਹੈ ।

gulzar inder chahal के लिए इमेज परिणाम

ਐਕਸਟਰਾ ਆਰਡੀਨਰੀ ਜਰਨੀ ਆਫ਼ ਫ਼ਕੀਰ ਜੋ ਕਿ ਫ੍ਰੈਂਚ ਭਾਸ਼ਾ ਦੇ ਇੱਕ ਨਾਵਲ 'ਤੇ ਅਧਾਰਿਤ ਹੈ ਰਿਲੀਜ਼ ਹੋਈ ਹੈ। ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਸਾਊਥ ਦੇ ਐਕਟਰ ਅਤੇ ਰਜਨੀਕਾਂਤ ਦੇ ਜਵਾਈ ਧਨੁਸ਼ ਨੇ ਕੰਮ ਕੀਤਾ ਹੈ ਅਤੇ ਇਸ ਫ਼ਿਲਮ ਨੂੰ ਦੁਨੀਆਂ ਦੇ 163 ਦੇਸ਼ਾਂ 'ਚ ਰਿਲੀਜ਼ ਕੀਤਾ ਗਿਆ ।

gulzar inder chahal के लिए इमेज परिणाम

ਗੁਲਜ਼ਾਰਇੰਦਰ ਚਹਿਲ ਫ਼ਿਲਮਾਂ ਦੇ ਨਾਲ-ਨਾਲ ਸਮਾਜ ਸੇਵਾ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੰਮ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network