ਪੰਜਾਬੀ ਇੰਡਸਟਰੀ 'ਚ ਇਹ ਮਾਡਲ ਅਤੇ ਅਦਾਕਾਰ ਕਰਨ ਜਾ ਰਿਹਾ ਹੈ ਵੱਡਾ ਧਮਾਕਾ,ਕਈ ਹਿੰਦੀ ਲੜੀਵਾਰਾਂ 'ਚ ਵੀ ਆ ਚੁੱਕਿਆ ਹੈ ਨਜ਼ਰ

Written by  Shaminder   |  January 30th 2020 04:57 PM  |  Updated: January 30th 2020 04:57 PM

ਪੰਜਾਬੀ ਇੰਡਸਟਰੀ 'ਚ ਇਹ ਮਾਡਲ ਅਤੇ ਅਦਾਕਾਰ ਕਰਨ ਜਾ ਰਿਹਾ ਹੈ ਵੱਡਾ ਧਮਾਕਾ,ਕਈ ਹਿੰਦੀ ਲੜੀਵਾਰਾਂ 'ਚ ਵੀ ਆ ਚੁੱਕਿਆ ਹੈ ਨਜ਼ਰ

ਪੰਜਾਬੀ ਫ਼ਿਲਮ ਇੰਡਸਟਰੀ ਲਗਾਤਾਰ ਫਲ ਫੁਲ ਰਹੀ ਹੈ । ਆਏ ਦਿਨ ਇੰੰਡਸਟਰੀ 'ਚ ਨਵੇਂ-ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ । ਪਰ ਅੱਜ ਅਸੀਂ ਕਿਸੇ ਨਵੇਂ ਕਲਾਕਾਰ ਦੀ ਨਹੀਂ ਬਲਕਿ ਪਿਛਲੇ ਲੰਮੇ ਸਮੇਂ ਤੋਂ ਬਤੌਰ ਮਾਡਲ ਅਤੇ ਗਾਇਕ ਦੇ ਤੌਰ ਤੇ ਕੰਮ ਕਰ ਰਹੇ ਅਦਾਕਾਰ ਸੋਨੂੰ ਬਾਜਵਾ ਦੀ ।ਜੋ ਇਸ ਸਾਲ 2020 'ਚ ਆਪਣੇ ਗੀਤਾਂ ਦੇ ਨਾਲ-ਨਾਲ ਤਿੰਨ-ਤਿੰਨ ਪੰਜਾਬੀ ਫ਼ਿਲਮਾਂ 'ਚ ਨਜ਼ਰ ਆਏਗਾ।ਇਸ ਕਲਾਕਾਰ ਦੀ ਜ਼ਿੰਦਗੀ 'ਤੇ ਵੀ ਫ਼ਿਲਮ ਬਣਨ ਜਾ ਰਹੀ ਹੈ ।

ਹੋਰ ਵੇਖੋ :Search ਪੰਜਾਬੀ ਇੰਡਸਟਰੀ ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਪਹੁੰਚ ਰਹੇ ਹਨ ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰੇ ਸੱਤਾ ਤੇ ਗੋਲਡੀ

ਉਸ ਦੇ ਹੁਣ ਤੱਕ ਦੇ ਫ਼ਿਲਮ ਅਤੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਬਤੌਰ ਗਾਇਕ ਉਹ ਦਰਜਨ ਦੇ ਲੱਗਪੱਗ ਗੀਤ  ਅਤੇ ਹਜ਼ਾਰਾਂ ਵੀਡੀਓਜ਼ 'ਚ ਮਾਡਲ ਦੇ ਤੌਰ 'ਤੇ ਨਜ਼ਰ ਆ ਚੁੱਕਿਆ ਹੈ ।

ਪਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਉਹ ਦਰਜਨ ਦੇ ਨੇੜੇ ਹਿੰਦੀ, ਪੰਜਾਬੀ ਫ਼ਿਲਮਾਂ 'ਚ ਕੰਮ ਕਰ ਚੁੱਕਿਆ ਹੈ, ਜਿਸ 'ਚ ਸਿਰਫਿਰੇ, ਤੇਰੇ ਨਾਲ ਲਵ ਹੋ ਗਿਆ, ਦਿਲ ਸਾਡਾ ਲੁੱਟਿਆ ਗਿਆ, ਏਕਮ ਤੇ ਗ੍ਰੇਟ ਸਰਦਾਰ ਅਹਿਮ ਹਨ।

https://www.instagram.com/p/B75KUlpg7lr/

ਉਹ ਸੀਆਈਡੀ ਅਤੇ ਕਰਾਈਮ ਪੈਟਰੋਲ ਵਰਗੇ ਨਾਮੀਂ ਸੀਰੀਅਲ ਦੇ ਵੀ 30ਤੋਂ ਵੱਧ ਐਪੀਸੋਡ 'ਚ ਦਿਖਾਈ ਦੇ ਚੁੱਕਿਆ ਹੈ।

https://www.instagram.com/p/B7uuqZKneIc/

ਸਾਊਥ ਦੀ ਫ਼ਿਲਮ 'ਗੋਲਬਾਜ' ਵਿੱਚ ਆਪਣੀ ਦਮਦਾਰੀ ਨਾਲ ਸਾਊਥ ਵਿੱਚ ਵੀ ਪਹਿਚਾਣ ਬਣਾ ਚੁੱਕਿਆ ਸੋਨੂੰ ਬਾਜਵਾ ਹੁਣ ਵੱਡਾ ਧਮਾਕਾ ਕਰਨ ਦੇ ਮੂਡ ਵਿੱਚ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network