ਇਸ ਵਾਰ ਮਨਾਓ ਈਕੋ-ਫ੍ਰੈਂਡਲੀ ਦੀਵਾਲੀ

written by Lajwinder kaur | October 27, 2021

ਦੀਵਾਲੀ ਦਾ ਇੰਤਜ਼ਾਰ ਹਰ ਕੋਈ ਬਹੁਤ ਹੀ ਬੇਸਬਰੀ ਦੇ ਨਾਲ ਕਰਦਾ ਹੈ। ਜੀ ਹਾਂ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਦੇ ਨਾਲ ਹਰ ਇੱਕ ਦਾ ਖ਼ਾਸ ਲਗਾਅ ਹੁੰਦਾ ਹੈ। ਹਰ ਕੋਈ ਇਸ ਤਿਉਹਾਰ ਨੂੰ ਉਤਸ਼ਾਹ ਅਤੇ ਸ਼ਰਧਾ ਭਾਵਨਾ ਦੇ ਨਾਲ ਸੈਲੀਬ੍ਰੇਟ ਕਰਦਾ ਹੈ। ਜੀ ਹਾਂ ਜਿਵੇਂ ਕਿ ਆਪਾਂ ਜਣਦੇ ਹਾਂ ਕਿ ਇਸ ਤਿਉਹਾਰ ਦਾ ਹੱਦੋਂ ਵੱਧ ਵਪਾਰੀਕਰਨ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਕਾਰੀਗਰਾਂ ਦੁਆਰਾ ਬਣਾਏ ਗਏ ਮਿੱਟੀ ਦੇ ਦੀਵਿਆਂ ਦੀ ਥਾਂ ਆਯਾਤ ਕੀਤੀਆਂ ਚਮਕਦਾਰ ਲਾਈਟਾਂ ਨੇ ਲੈ ਲਈ ਹੈ । ਪਰਿਵਾਰ ਅਤੇ ਦੋਸਤਾਂ ਨਾਲ ਜਸ਼ਨਾਂ ਦੀ ਥਾਂ ਲੋਕੀਂ ਕੰਨ ਪਾੜਨ ਵਾਲੇ ਅਤੇ ਪ੍ਰਦੂਸ਼ਣ ਕਰਨ ਵਾਲੇ ਪਟਾਕਿਆਂ ਨੇ ਲੈ ਲਈ ਹੈ। ਜੀ ਹਾਂ ਲੋਕੀਂ ਇਸ ਦਿਨ ਖਤਰਨਾਕ ਪਟਾਕੇ ਅਤੇ ਪ੍ਰਦੂਸ਼ਣ ਕਰਨ ਵਾਲੇ ਬੰਬ ਚਲਾ ਕੇ ਬਹੁਤ ਹੀ ਖੁਸ਼ ਹੁੰਦੇ ਹਨ। ਇਨ੍ਹਾਂ ਪਟਾਕਿਆਂ ਦਾ ਇੰਨ ਧੁਨੀ ਪ੍ਰਦੂਸ਼ਣ ਹੁੰਦਾ ਹੈ ਕਿ ਲੋਕ ਅਤੇ ਜਾਨਵਾਰ ਵੀ ਇਸ ਤੋਂ ਡਰ ਜਾਂਦੇ ਹਨ। ਸੋ ਸਾਨੂੰ ਚਾਹੀਦਾ ਹੈ ਕਿ ਇਸ ਤਿਉਹਾਰ ਨੂੰ ਸ਼ਰਧਾ ਅਤੇ ਸਾਦੇ ਢੰਗ ਨਾਲ ਸੈਲੀਬ੍ਰੇਟ ਕਰੀਏ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਪੂਰੀ ਦੁਨੀਆ ਕੋਵਿਡ ਵਰਗੀ ਮਹਾਂਮਾਰੀ ਦੇ ਨਾਲ ਜੂਝ ਰਹੀ ਹੈ। ਸੋ ਸਾਨੂੰ ਪਟਾਕਿਆਂ ਨੂੰ ਨਾ ਕਹਿਣੀ ਚਾਹੀਦੀ ਹੈ। ਇਸ ਕਰਕੇ Eco Friendly ਦੀਵਾਲੀ ਨੂੰ ਮਨਾਉਂਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਹੋਰ ਪੜ੍ਹੋ : 'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

ਬਾਜ਼ਾਰ ਵਿਚ ਕਈ ਤਰ੍ਹਾਂ ਦੇ ਦੀਵੇ ਅਤੇ ਐੱਲਈਡੀ ਲਾਈਟਾਂ ਹਨ ਜਿਸ ਨਾਲ ਤੁਸੀਂ ਆਪਣਾ ਘਰ ਸਜਾ ਸਕਦੇ ਹੋ। ਇਸ ਤੋਂ ਇਲਾਵਾ ਮਿੱਟੀ ਦੇ ਨਾਲ ਬਣੇ ਦੀਵੇ ਵੀ ਬਹੁਤ ਟਰੈਂਡ ‘ਚ ਹਨ। ਮਿੱਟੀ ਦੇ ਦੀਵੇ ਕਈ ਸਾਲਾਂ ਤੱਕ ਪ੍ਰਯੋਗ ਵਿੱਚ ਲਿਆ ਜਾ ਸਕਦੇ ਹਨ। ਜੀ ਹਾਂ ਹਰ ਸਾਲ ਮਿੱਟੀ ਦੇ ਦੀਵਿਆਂ ਨੂੰ ਧੋ ਕੇ ਅਤੇ ਸਾਫ ਕਰਕੇ ਮੋੜ ਵਰਤੋਂ ਵਿੱਚ ਲਿਆ ਜਾ ਸਕਦੇ ਹਨ।  ਤੁਹਾਨੂੰ ਮੋਮਬੱਤੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ,ਕਿਉਂਕਿ ਮੋਮਬੱਤੀਆਂ ਵਿੱਚ ਪੈਟਰੋਲੀਅਮ ਉਤਪਾਦ ਹੁੰਦੇ ਹਨ ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ।

inside image of miti wale deve image source- instagram

ਹੋਰ ਪੜ੍ਹੋ : ਮਹਿਤਾਬ ਵਿਰਕ ਦੀ ਡੈਬਿਊ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

ਘਰ ਨੂੰ ਸਜਾਉਣ ਲਈ ਲੋਕੀਂ ਰੰਗੋਲੀ ਬਣਾਉਂਦੇ ਨੇ। ਜੇ ਤੁਸੀਂ ਰਸਾਇਣਕ ਰੰਗਾਂ ਨਾਲ ਰੰਗੋਲੀ ਬਣਾਉਂਦੇ ਹੋ, ਤਾਂ ਇਹ ਜ਼ਮੀਨ ਨੂੰ ਪ੍ਰਦੂਸ਼ਿਤ ਕਰਦੀ ਹੈ। ਸੋ ਤੁਹਾਨੂੰ ਚੌਲਾਂ, ਜਾਂ ਫੁੱਲਾਂ ਆਦਿ ਦੀ ਵਰਤੋਂ ਕਰਕੇ ਰੰਗੋਲੀ ਬਣਾਉਣੀ ਚਾਹੀਦੀ ਹੈ। ਤਾਂ ਇਹ ਰਵਾਇਤੀ ਹੋਣ ਦੇ ਨਾਲ-ਨਾਲ ਸੁੰਦਰ ਅਤੇ ਰਸਾਇਣ ਮੁਕਤ ਵੀ ਹੋਵੇਗਾ। ਇਸ ਮਕਸਦ ਲਈ ਤੁਸੀਂ ਹਲਦੀ, ਕੌਫੀ ਪਾਊਡਰ ਅਤੇ ਕੁਮਕੁਮ, ਚੌਲ, ਆਟਾ ਦੀ ਵਰਤੋਂ ਕਰ ਸਕਦੇ ਹੋ।

inside image of instagram rangole image source- instagram.com/hearty_arts_rangoli/

ਪਟਾਕਿਆਂ ਨੂੰ ਹਮੇਸ਼ਾ ਦੀਵਾਲੀ ਦੇ ਮੌਕੇ ਉੱਤੇ ਹੀ ਵਜਾਇਆ ਜਾਂਦਾ ਸੀ। ਪਰ ਵਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਕਈ ਸੂਬਾ ਸਰਕਾਰਾਂ ਨੇ ਪਟਾਕਿਆਂ ‘ਤੇ ਪਾਬੰਦੀਆਂ ਵੀ ਲਾ ਰੱਖੀਆਂ ਹਨ। ਇਸ ਲਈ ਤੁਹਾਨੂੰ ਬੱਚਿਆਂ ਨੂੰ ਪਟਾਕਿਆਂ ਦੀ ਬਜਾਏ ਗੁਬਾਰੇ ਜਾਂ ਰੰਗਦਾਰ ਕਾਗਜ਼ ਦੇ ਗੁਬਾਰੇ ਨਾਲ ਖੇਡਣਾ ਸਿਖਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਦੀਵਾਲੀ ‘ਚ ਪਟਾਕੇ ਚਲਾਉਣ ਸਮੇਂ ਜਖ਼ਮੀ ਹੋਣ ਦਾ ਖਤਰਾ ਵੀ ਨਹੀਂ ਰਹੇਗਾ।

You may also like