
ਬਿੱਗ ਬੌਸ-13 ਫੇਮ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਕਿਸੇ ਨਾ ਕਿਸੇ ਖਬਰ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਦਾ ਮਿਊਜ਼ਿਕ ਵੀਡੀਓ ਹੋਵੇ ਜਾਂ ਫਿਰ ਉਨ੍ਹਾਂ ਦੀ ਬਾਡੀ ਟ੍ਰਾਂਸਫਾਰਮੇਸ਼ਨ ਹੋਵੇ। ਬਿੱਗ ਬੌਸ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਆਪਣੇ ਵਜ਼ਨ ਅਤੇ ਲੁੱਕ ਉੱਤੇ ਕਾਫੀ ਕੰਮ ਕੀਤਾ ਹੈ। ਜਿਸ ਕਰਕੇ ਲੋਕ Shehnaaz Gill ਦੇ ਡਾਇਟ ਪਲਾਨ ਨੂੰ ਜਾਣਾ ਚਾਹੁੰਦੇ ਹਨ।
![Shehnaaz Gill grooves to viral Pasoori song from Coke Studio [Watch Video]](https://wp.ptcpunjabi.co.in/wp-content/uploads/2022/05/Shehnaaz-Gill-2-3.jpg)
ਬਿੱਗ ਬੌਸ-13 ਤੋਂ ਬਾਅਦ ਸ਼ਹਿਨਾਜ਼ ਦਾ ਕਰੀਅਰ ਗ੍ਰਾਫ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਦੱਸ ਦਈਏ ਸ਼ਹਿਨਾਜ਼ ਨੇ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਆਪਣਾ ਵਜ਼ਨ ਘੱਟ ਕੀਤਾ ਹੈ। ਬਿੱਗ ਬੌਸ-13 ਦੇ ਖਤਮ ਹੋਣ ਤੋਂ ਬਾਅਦ, ਸ਼ਹਿਨਾਜ਼ ਨੇ ਸਿਰਫ 6 ਮਹੀਨਿਆਂ ਦੇ ਅੰਦਰ ਲਗਭਗ 12 ਕਿਲੋ ਭਾਰ ਘਟਾ ਲਿਆ ਸੀ ਅਤੇ ਇਸ ਭਾਰ ਘਟਾਉਣ ਦੇ ਪ੍ਰੋਗਰਾਮ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸੀ। ਆਓ ਜਾਣਦੇ ਹਾਂ ਕਿ ਕਿਵੇਂ ਸ਼ਹਿਨਾਜ਼ ਨੇ ਆਪਣਾ ਭਾਰ ਘਟਾਇਆ ਅਤੇ ਕਿਸ ਚੀਜ਼ ਤੋਂ ਦੂਰੀ ਬਣਾਈ ਰੱਖੀ।

ਵਜ਼ਨ ਘਟਾਉਣ ਤੋਂ ਬਾਅਦ ਸ਼ਹਿਨਾਜ਼ ਨੇ ਕਈ ਇੰਟਰਵਿਊਜ਼ 'ਚ ਸਪੱਸ਼ਟ ਕੀਤਾ ਹੈ ਕਿ ਉਸ ਨੇ ਆਪਣਾ ਵਜ਼ਨ ਘਟਾਉਣ ਲਈ ਕਿਸੇ ਵੀ ਤੀਬਰ ਵਰਕਆਊਟ ਦਾ ਸਹਾਰਾ ਨਹੀਂ ਲਿਆ। ਸ਼ਹਿਨਾਜ਼ ਕਸਰਤ 'ਚ ਵਿਸ਼ਵਾਸ ਰੱਖਦੀ ਹੈ ਪਰ ਜ਼ਬਰਦਸਤ ਵਰਕਆਊਟ ਨਹੀਂ ਕਰਦੀ।

ਸ਼ਹਿਨਾਜ਼ ਨੇ ਕਈ ਇੰਟਰਵਿਊਜ਼ 'ਚ ਸਪੱਸ਼ਟ ਕੀਤਾ ਹੈ ਕਿ ਆਪਣੇ ਭਾਰ ਨੂੰ ਕੰਟਰੋਲ ਕਰਨ ਲਈ ਉਨ੍ਹਾਂ ਨੇ ਆਪਣੀ ਡਾਈਟ 'ਤੇ ਕਾਫੀ ਧਿਆਨ ਦਿੱਤਾ ਹੈ ਅਤੇ ਸਿਰਫ ਡਾਈਟ 'ਤੇ ਹੀ ਕੰਮ ਕੀਤਾ ਹੈ। ਸ਼ਹਿਨਾਜ਼ ਨੇ ਕਈ ਮਹੀਨਿਆਂ ਤੋਂ ਆਪਣਾ ਮਨਪਸੰਦ ਭੋਜਨ ਨਹੀਂ ਖਾਧਾ ਅਤੇ ਆਪਣੀ ਖੁਰਾਕ ਨੂੰ ਕੰਟਰੋਲ ਕੀਤਾ।
ਸ਼ਹਿਨਾਜ਼ ਦਾ ਕਹਿਣਾ ਹੈ ਕਿ ਉਸ ਦੀ ਪਤਲੀ ਕਮਰ ਦਾ ਰਾਜ਼ ਕੁਝ ਵੀ ਨਹੀਂ ਸਗੋਂ ਖਾਣੇ ਉੱਤੇ ਕੀਤਾ ਗਿਆ ਕੰਟਰੋਲ ਹੈ। ਉਸਨੇ ਭੋਜਨ ਦਾ ਖਾਉਣ ਦੀ ਮਾਤਰਾ ਨੂੰ ਘਟਾ ਦਿੱਤਾ ਹੈ। ਹਾਲਾਂਕਿ, ਉਸਨੇ ਆਪਣੀ ਖੁਰਾਕ ਤੋਂ ਕੁਝ ਭੋਜਨਾਂ ਨੂੰ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਸੀ।
ਸ਼ਹਿਨਾਜ਼ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਸਨੇ ਆਪਣੇ ਆਪ ਨੂੰ ਇਹਨਾਂ ਭੋਜਨਾਂ ਤੋਂ ਦੂਰ ਰੱਖਿਆ: 1-ਨਾਨ ਵੈਜ 2-ਬਟਰ 3-ਘੀ 4-ਚਾਕਲੇਟ 5-ਆਈਸ ਕਰੀਮ
ਸ਼ਹਿਨਾਜ਼ ਨੇ ਵਜ਼ਨ ਘੱਟ ਕਰਨ ਲਈ ਆਪਣੀ ਡਾਈਟ 'ਚ ਇਨ੍ਹਾਂ ਫੂਡਜ਼ ਨੂੰ ਸ਼ਾਮਲ ਕੀਤਾ ਅਤੇ ਆਪਣੀ ਪਲੇਟ ਇਸ ਤਰ੍ਹਾਂ ਤਿਆਰ ਕੀਤੀ: 1-ਘਰ ਦਾ ਖਾਣਾ 2-ਦਿਨ ਦਾ ਖਾਣਾ ਚੌਲ, ਰੋਟੀ, ਦਾਲ ਅਤੇ ਸਬਜ਼ੀ।
ਸ਼ਹਿਨਾਜ਼ ਨੇ ਅੱਗੇ ਦੱਸਿਆ ਹੈ ਕਿ ਉਨ੍ਹਾਂ ਨੇ ਕਾਫੀ ਪਾਣੀ ਪੀਤਾ ਹੈ। ਇੰਨਾ ਹੀ ਨਹੀਂ, ਪਾਣੀ ਨੂੰ ਸਵਾਦਿਸ਼ਟ ਬਣਾਉਣ ਲਈ ਉਹ ਇਸ 'ਚ ਸਟ੍ਰਾਬੇਰੀ ਅਤੇ ਖੀਰਾ ਮਿਲਾ ਕੇ ਦਿਨ ਭਰ ਇਹੀ ਪਾਣੀ ਪੀਂਦੀ ਸੀ। ਆਓ ਜਾਣਦੇ ਹਾਂ ਕਿ ਪਾਣੀ ਤੁਹਾਡੀ ਚਮੜੀ ਲਈ ਬਹੁਤ ਜ਼ਰੂਰੀ ਹੈ, ਜੋ ਚਮੜੀ 'ਤੇ ਚਮਕ ਲਿਆਉਣ 'ਚ ਮਦਦ ਕਰਦਾ ਹੈ। ਇਸ ਤਰ੍ਹਾਂ ਜੋ ਲੋਕ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਨੇ ਬਿਨ੍ਹਾਂ ਜਿੰਮ ਜਾਏ ਤਾਂ ਉਹ ਸ਼ਹਿਨਾਜ਼ ਵਾਂਗ ਭੋਜਨ ਉੱਤੇ ਕੰਟਰੋਲ ਕਰਕੇ ਆਪਣਾ ਆਪ ਨੂੰ ਫਿੱਟ ਕਰ ਸਕਦੇ ਹਨ।
ਹੋਰ ਪੜ੍ਹੋ : ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ ਆਲੀਆ ਭੱਟ ਦੀ ਹਮਸ਼ਕਲ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ