ਜਾਣੋ ਕਿਵੇਂ ਬਣੀ ਸੀ ਭੁਪਿੰਦਰ-ਮਿਤਾਲੀ ਦੀ ਜੋੜੀ, ਦੋਵਾਂ ਦੀ ਗ਼ਜ਼ਲ ਸੁਣ ਕੇ ਕਪਲ ਨੇ ਕਿਹਾ ਸੀ-‘ਹੁਣ ਅਸੀਂ ਤਲਾਕ ਨਹੀਂ ਲਵਾਂਗੇ...’

written by Lajwinder kaur | July 19, 2022

ਬੀਤੇ ਦਿਨੀਂ ਗਾਇਕੀ ਜਗਤ ਤੋਂ ਇੱਕ ਬਹੁਤ ਹੀ ਦੁੱਖਦਾਇਕ ਖਬਰ ਆਈ ਸੀ, ਬਾਲੀਵੁੱਡ ਜਗਤ ਦੇ ਲੈਜੇਂਡ ਗਾਇਕ ਭੁਪਿੰਦਰ ਸਿੰਘ ਉਰਫ ਭੁਪੀ ਇਸ ਫਾਨੀ ਸੰਸਾਰ ਨੂੰ ਅਲਵਿੰਦ ਕਹਿ ਗਏ। ਉਹ ਆਪਣੇ ਪਿੱਛੇ ਆਪਣੇ ਅਣਗਿਣਤੀ ਗੀਤ ਅਤੇ ਅਣਭੁੱਲ ਯਾਦਾਂ ਤੇ ਕਿੱਸੇ ਛੱਡੇ ਗਏ ਹਨ। ਸੋਸ਼ਲ ਮੀਡੀਆ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ।

ਹੋਰ ਪੜ੍ਹੋ : ਜੇਕਰ ਕ੍ਰਿਸ ਰੌਕ ਨੇ ਉਡਾਇਆ ਹੁੰਦਾ ਟਵਿੰਕਲ ਖੰਨਾ ਦਾ ਮਜ਼ਾਕ ਤਾਂ...! ਅਕਸ਼ੈ ਕੁਮਾਰ ਨੇ ਕਿਹਾ- ‘ਮੈਂ ਉਸਦਾ ਅੰਤਿਮ ਸੰਸਕਾਰ...’

ਭੁਪਿੰਦਰ ਸਿੰਘ ਨੇ 80 ਦੇ ਦਹਾਕੇ ਵਿੱਚ ਬੰਗਲਾਦੇਸ਼ੀ ਗਾਇਕਾ ਮਿਤਾਲੀ ਨਾਲ ਵਿਆਹ ਕੀਤਾ ਸੀ। ਇਨ੍ਹਾਂ ਦੋਵਾਂ ਕਲਾਕਾਰਾਂ ਦੀ ਮੁਲਾਕਾਤ ਕਿਵੇਂ ਹੋਈ, ਇਸ ਦਾ ਵੀ ਇੱਕ ਦਿਲਚਸਪ ਕਿੱਸਾ ਹੈ। ਭੁਪਿੰਦਰ ਨੇ ਮਿਤਾਲੀ ਨੂੰ ਦੂਰਦਰਸ਼ਨ ਦੇ ਇੱਕ ਪ੍ਰੋਗਰਾਮ ਵਿੱਚ ਸੁਣਿਆ ਸੀ।

bhupinder singh and mitali singh

ਮਿਤਾਲੀ ਵੀ ਸੰਗੀਤ ਨਾਲ ਸਬੰਧਤ ਪਰਿਵਾਰ ਨਾਲ ਸਬੰਧਤ ਸੀ। ਉਸ ਨੂੰ ਉਸ ਦੇ ਭਰਾ ਨੇ ਭੁਪਿੰਦਰ ਦਾ ਬੰਗਾਲੀ ਗੀਤ ਸੁਣਾਇਆ, ਜਿਸ ਤੋਂ ਬਾਅਦ ਉਸ ਨੂੰ ਭੁਪਿੰਦਰ ਦੀ ਆਵਾਜ਼ ਪਸੰਦ ਆਉਣ ਲੱਗੀ। ਜਦੋਂ ਮਿਤਾਲੀ ਨੇ ਪਹਿਲੀ ਵਾਰ ਮਿਲਣ 'ਤੇ ਆਪਣੀ ਜਾਣ-ਪਛਾਣ ਕਰਵਾਈ ਤਾਂ ਭੁਪਿੰਦਰ ਨੇ ਕਿਹਾ ਕਿ ਉਹ ਉਸ ਨੂੰ ਜਾਣਦਾ ਹੈ।

ਇੱਕ ਦੂਜੇ ਨੂੰ ਦੇਖੇ ਬਿਨਾਂ ਹੋਇਆ ਪਿਆਰ ਮਿਲਣ ਤੋਂ ਬਾਅਦ ਪਰਵਾਨ ਚੜਿਆ ਅਤੇ ਫਿਰ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਜੀਵਨ ਸਾਥੀ ਚੁਣ ਲਿਆ ਅਤੇ ਵਿਆਹ ਕਰਵਾ ਲਿਆ ਸੀ।

inside image of singer bhupinder singh

ਭੁਪਿੰਦਰ ਨੇ ਮਿਤਾਲੀ ਲਈ ਉਸ ਦੇ ਜਨਮ ਦਿਨ 'ਤੇ ਵਿਸ਼ੇਸ਼ ਤੌਰ 'ਤੇ ਗੀਤ ਤਿਆਰ ਕੀਤਾ। ਉਸਦਾ ਪਿਆਰ ਅਤੇ ਸੰਗੀਤ ਦੂਜਿਆਂ ਦੇ ਜੀਵਨ ਨੂੰ ਵੀ ਪ੍ਰਭਾਵਿਤ ਕਰਦਾ ਰਿਹਾ। ਕੈਨੇਡਾ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ।

ਭੁਪਿੰਦਰ ਅਤੇ ਮਿਤਾਲੀ ਦੀਆਂ ਮਨਪਸੰਦ ਗ਼ਜ਼ਲਾਂ ਵਿੱਚੋਂ ਇੱਕ ਸੀ ਸ਼ਾਮਾ ਜਲੇ ਰੱਖਣਾ, ਜਦੋਂ ਤੱਕ ਮੈਂ ਨਹੀਂ ਆਉਂਗਾ…. ਇਹ ਗ਼ਜ਼ਲ ਉਸ ਨੇ ਸਟੇਜ ਪੇਸ਼ਕਾਰੀ ਵਿੱਚ ਗਾਈ। ਇਸ ਤੋਂ ਬਾਅਦ ਇੱਕ ਭਾਰਤੀ 'ਜੋੜਾ' ਸਟੇਜ 'ਤੇ ਆਇਆ। ਉਸ ਕਪਲ ਨੇ ਦੱਸਿਆ ਕਿ ਉਹ ਇੱਕ ਦੂਜੇ ਤੋਂ ਤਲਾਕ ਲੈਣ ਲੱਗੇ ਸਨ ਪਰ ਇਸ ਗਜ਼ਲ ਅਤੇ ਭੁਪਿੰਦਰ-ਮਿਲਤੀ ਨੂੰ ਦੇਖ ਕੇ ਉਸ ਜੋੜੇ ਨੇ ਆਪਣੇ ਵਿਆਹ ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਤੇ ਤਲਾਕ ਨਾ ਲੈਣ ਦਾ ਫੈਸਲਾ ਕੀਤਾ।

inside image of vetern singh bhupinder

ਭੁਪਿੰਦਰ ਸਿੰਘ ਅਤੇ ਮਿਤਾਲੀ ਦੀ ਜੋੜੀ ਨੇ ਕਈ ਯਾਦਗਾਰੀ ਗ਼ਜ਼ਲਾਂ ਗਾਇਨ ਕੀਤਾ ਹੈ। ਭੁਪਿੰਦਰ ਸਿੰਘ ਦੇ ਜੀਵਨ ਵਿੱਚ ਜਗਜੀਤ ਸਿੰਘ ਵਰਗੀਆਂ ਕਈ ਗੱਲਾਂ ਸਨ। ਜਗਜੀਤ ਜੀ ਵਾਂਗ ਉਹ ਵੀ ਸਿੱਖ ਪਰਿਵਾਰ ਨਾਲ ਸਬੰਧਤ ਸਨ। ਉਸ ਦੇ ਪਿਤਾ ਗਾਉਣ ਦੇ ਪ੍ਰਤੀ ਇੰਨੇ ਅਨੁਸ਼ਾਸਿਤ ਸਨ ਕਿ ਇਕ ਸਮੇਂ ਭੁਪਿੰਦਰ ਨੇ ਗਾਉਣਾ ਛੱਡ ਦਿੱਤਾ ਸੀ। ਬਾਅਦ ਵਿੱਚ ਉਸਨੇ ਦੁਬਾਰਾ ਗਾਉਣਾ ਸ਼ੁਰੂ ਕਰ ਦਿੱਤਾ। ਜਗਜੀਤ ਸਿੰਘ ਵਾਂਗ ਉਸ ਦੀ ਜੀਵਨ ਸਾਥਣ ਵੀ ਬੰਗਾਲੀ ਕੁੜੀ ਬਣੀ। ਜਗਜੀਤ ਸਿੰਘ ਵਾਂਗ ਇਹ ਜੋੜੀ ਵੀ ਗਾਇਕੀ ਵਿੱਚ ਜੁੱਟ ਗਈ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਗਾਇਕ ਭੁਪਿੰਦਰ ਸਿੰਘ  ਇੱਕ ਸ਼ਾਨਦਾਰ ਗਿਟਾਰਿਸਟ ਵੀ ਸੀ। ਉਸਨੇ ਆਰ ਡੀ ਬਰਮਨ, ਖਯਾਮ ਅਤੇ ਲਕਸ਼ਮੀਕਾਂਤ ਪਿਆਰੇਲਾਲ ਵਰਗੇ ਸੰਗੀਤਕਾਰਾਂ ਨਾਲ ਬੈਕਗ੍ਰਾਊਂਡ ਸੰਗੀਤ ਤਿਆਰ ਕੀਤਾ ਸੀ। ਗਿਟਾਰਿਸਟ ਵਜੋਂ ਇਹ ਉਸ ਦੀ ਸਿਖਰ ਸੀ ਜਦੋਂ ਭੁਪਿੰਦਰ ਸਿੰਘ ਨੇ ਗੀਤ 'ਹਸਤੇ ਜ਼ਖਤ ਮੈਂ ਤੁਮ ਜੋ ਮਿਲ ਗਏ ਹੋ ਤੋ ਯੇ ਲਗਤਾ ਹੈ' ਵਿੱਚ ਗਿਟਾਰ ਵਜਾਇਆ। ਲੋਕ ਹੈਰਾਨ ਸਨ। ਉਹ ਆਪਣੀਆਂ ਉਂਗਲਾਂ ਦਾ ਵੀ ਲੋਹਾ ਮਨਵਾ ਚੁੱਕੇ ਸਨ। ਉਨ੍ਹਾਂ ਨੇ ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ, ਦਮ ਮਾਰੋ ਦਮ, ਮਹਿਬੂਬਾ-ਮਹਿਬੂਬਾ, ਚਿੰਗਾਰੀ ਕੋਈ ਭੜਕੇ ਵਰਗੇ ਗੀਤਾਂ ਵਿੱਚ ਗਿਟਾਰ ਵਾਲੇ ਹਿੱਸੇ ਨੂੰ ਉਨ੍ਹਾਂ ਨੇ ਆਪਣੇ ਸੰਗੀਤ ਦੇ ਨਾਲ ਚਾਰ ਚੰਨ ਲਗਾਏ ਸਨ।

You may also like