Koffee With Karan 7: ਸਭ ਦੇ ਰਾਜ਼ ਪੁੱਛਣ ਵਾਲੇ ਕਰਨ ਜੌਹਰ ਦਾ ਖੁੱਲ੍ਹਿਆ ਵੱਡਾ ਰਾਜ਼, ਜਾਣੋ ਰਿਲੇਸ਼ਨਸ਼ਿਪ ਨੂੰ ਲੈ ਕੀ ਬੋਲੇ ਕਰਨ

written by Pushp Raj | September 15, 2022

Koffee With Karan 7: ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਕਨਰ ਜੌਹਰ ਇਨ੍ਹੀਂ ਦਿਨੀਂ ਆਪਣੇ ਸ਼ੋਅ 'ਕੌਫ਼ੀ ਵਿਦ ਕਰਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੇ ਇਸ ਸ਼ੋਅ ਵਿੱਚ ਬਾਲੀਵੁੱਡ ਸੈਲੇਬਸ ਬਤੌਰ ਮਹਿਮਾਨ ਸ਼ਿਰਕਤ ਕਰਦੇ ਹਨ। ਜਲਦ ਹੀ ਕਰਨ ਦੇ ਇਸ ਸ਼ੋਅ ਦਾ ਨਵਾਂ ਐਪੀਸੋਡ ਪ੍ਰਸਾਰਿਤ ਹੋਣ ਵਾਲਾ ਹੈ। ਆਪਣੇ ਇਸ ਨਵੇਂ ਐਪੀਸੋਡ ਦੇ ਵਿੱਚ ਕਰਨ ਦਰਸ਼ਕਾਂ ਨੂੰ ਆਪਣੀ ਜ਼ਿੰਦਗੀ ਦਾ ਰਾਜ਼ ਵੀ ਦੱਸਦੇ ਹੋਏ ਨਜ਼ਰ ਆਉਣਗੇ।

Image Source : Instagram

ਆਪਣੇ ਸ਼ੋਅ 'ਕੌਫ਼ੀ ਵਿਦ ਕਰਨ' ਵਿੱਚ ਅਕਸਰ ਕਰਨ ਹੋਰਨਾਂ ਸੈਲੇਬਸ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਖੁਲਾਸੇ ਕਰਦੇ ਹੋਏ ਨਜ਼ਰ ਆਉਂਦੇ ਹਨ। ਇਸ ਹਫ਼ਤੇ ਪ੍ਰਸਾਰਿਤ ਹੋਣ ਵਾਲੇ ਐਪੀਸੋਡ ਦੇ ਵਿੱਚ ਤੁਸੀਂ ਵੇਖ ਸਕੋਗੇ ਕਿ ਕਰਨ ਜੌਹਰ ਜੋ ਕਿ ਹਮੇਸ਼ਾ ਦੂਜਿਆਂ ਦੇ ਰਿਲੇਸ਼ਨਸ਼ਿਪ ਬਾਰੇ ਗੱਲ ਕਰਦੇ ਹਨ, ਉਹ ਪਹਿਲੀ ਵਾਰ ਆਪਣੇ ਰਿਲੇਸ਼ਨਸ਼ਿਪ ਬਾਰੇ ਖੁੱਲ੍ਹ ਕੇ ਗੱਲਬਾਤ ਕਰਦੇ ਨਜ਼ਰ ਆਉਣਗੇ।

ਇਸ ਵਾਰ ਉਨ੍ਹਾਂ ਨੇ ਆਪਣੇ ਬ੍ਰੇਕਅੱਪ ਦੀ ਗੱਲ ਕੀਤੀ। ਤਾਜ਼ਾ ਐਪੀਸੋਡ ਵਿੱਚ, ਵਰੁਣ ਧਵਨ ਅਤੇ ਅਨਿਲ ਕਪੂਰ ਕਰਨ ਜੌਹਰ ਦੇ ਮਹਿਮਾਨ ਸਨ। ਦੋਹਾਂ ਨੇ ਵਿਆਹਾਂ ਤੋਂ ਲੈ ਕੇ ਭਾਈ-ਭਤੀਜਾਵਾਦ (nepotism) ਸਣੇ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ।

Image Source : Instagram

ਇਸ ਦੇ ਨਾਲ ਹੀ ਵਰੁਣ ਧਵਨ ਨੇ ਮਜ਼ਾਕ ਵਿੱਚ ਕਰਨ ਜੌਹਰ ਤੋਂ ਉਨ੍ਹਾਂ ਦੇ ਰਿਲੇਸ਼ਨਸ਼ਿਪ ਸਟੇਟਸ ਬਾਰੇ ਸਵਾਲ ਪੁੱਛਿਆ। ਵਰੁਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਰਨ ਜੌਹਰ ਨੇ ਜਵਾਬ ਦਿੱਤਾ ਕਿ ਉਹ ਸਿੰਗਲ ਹਨ। ਉਨ੍ਹਾਂ ਦੇ ਰਿਸ਼ਤੇ ਨੂੰ ਖ਼ੁਦ ਵਰੁਣ ਨੇ ਸਪੋਰਟ ਕੀਤਾ ਸੀ, ਹਾਲਾਂਕਿ ਹੁਣ ਉਹ ਰਿਸ਼ਤਾ ਟੁੱਟ ਚੁੱਕਾ ਹੈ।

Image Source : Instagram

ਹੋਰ ਪੜ੍ਹੋ: Brahmastra: ਸ਼ਾਹਰੁਖ ਖ਼ਾਨ ਦੇ ਫੈਨਜ਼ ਲਈ ਖੁਸ਼ਖਬਰੀ, ਅਯਾਨ ਮੁਖਰਜੀ ਨੇ ਕੀਤਾ ਖੁਲਾਸਾ ਬਨਾਉਣਗੇ 'ਵਾਨਰਅਸਤ੍ਰ' ਦਾ ਸਪਿਨ ਆਫ

ਅਨਿਲ ਕਪੂਰ ਅਤੇ ਵਰੁਣ ਧਵਨ ਨੇ ਕੌਫੀ ਵਿਦ ਕਰਨ 'ਚ ਖੂਬ ਰੰਗ ਬੰਨਿਆ। ਚਿੱਟ-ਚੈਟ ਸੈਸ਼ਨ ਤੋਂ ਬਾਅਦ ਕਰਨ ਜੌਹਰ ਨੇ ਪਿਆਰ 'ਚ ਧੋਖੇ ਦਾ ਵਿਸ਼ਾ ਸ਼ੁਰੂ ਕੀਤਾ। ਉਨ੍ਹਾਂ ਨੇ ਇਸ 'ਤੇ ਅਨਿਲ ਕਪੂਰ ਤੋਂ ਵੀ ਸਵਾਲ ਪੁੱਛੇ। ਇਸ ਦੌਰਾਨ ਕਰਨ ਨੇ ਦੱਸਿਆ ਕਿ ਵਰੁਣ ਤੇ ਨਤਾਸ਼ਾ ਨਾਲ ਵਿਆਹ ਕਰਨ ਤੋਂ ਪਹਿਲਾਂ ਕਈ ਕੁੜੀਆਂ ਨਾਲ ਗੱਲ ਕੀਤੀ ਸੀ। ਵਰੁਣ ਨੇ ਕਰਨ ਤੋਂ ਪੁੱਛਿਆ ਕਿ ਉਹ ਬ੍ਰੇਕਅਪ ਥੀਮ ਦੇ ਵਿੱਚ ਇੰਨੀ ਦਿਲਚਸਪੀ ਕਿਉਂ ਲੈ ਰਹੇ ਹਨ ਇਸ 'ਤੇ ਕਰਨ ਨੇ ਜਵਾਬ ਦਿੱਤਾ ਕਿ ਉਹ ਮਨੁੱਖੀ ਵਿਹਾਰ ਬਾਰੇ ਜਾਨਣ 'ਚ ਦਿਲਚਸਪੀ ਰੱਖਦੇ ਹਨ।

 

View this post on Instagram

 

A post shared by Karan Johar (@karanjohar)

You may also like