
‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੀ ਵਰੇਗੰਢ ਦੇ ਮੌਕੇ ‘ਤੇ ਮਰਹੂਮ ਦੀਪ ਸਿੱਧੂ (Deep Sidhu ) ਨੂੰ ਯਾਦ ਕੀਤਾ ਗਿਆ । ਇਸ ਮੌਕੇ ਭਾਰੀ ਇੱਕਠ ਹੋਇਆ ਜਿਸ ਨੂੰ ਅਦਾਕਾਰ ਦਲਜੀਤ ਕਲਸੀ (Daljeet Kalsi) ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ (Bhai Amritpal Singh Ji ) ਵੱਲੋਂ ਯਾਦ ਕੀਤਾ ਗਿਆ ਅਤੇ ਆਪਣੇ ਸੰਬੋਧਨ ਦੇ ਦੌਰਾਨ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਇਸ ਦੀਆਂ ਤਸਵੀਰਾਂ ਵੀ ਦਲਜੀਤ ਕਲਸੀ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀਆਂ ਕੀਤੀਆਂ ਹਨ ।

ਹੋਰ ਪੜ੍ਹੋ : ਕਰੋੜਾਂ ਦੀ ਮਾਲਕ ਹੈ ਨੀਰੂ ਬਾਜਵਾ, ਕੈਨੇਡਾ ‘ਚ ਆਲੀਸ਼ਾਨ ਘਰ ਸਣੇ ਇਸ ਤਰ੍ਹਾਂ ਦੀ ਲਗਜ਼ਰੀ ਜ਼ਿੰਦਗੀ ਬਿਤਾਉਂਦੀ ਹੈ ਅਦਾਕਾਰਾ
ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਦਲਜੀਤ ਕਲਸੀ ਨੇ ਲਿਖਿਆ ‘ਹਾਜਰੀ ਵਾਰਿਸ ਪੰਜਾਬ ਦੀ ਜਥੇਬੰਦੀ ਦੀ ਵਰੇਗੰਢ ਮੌਕੇ,ਕੌਮੀ ਸ਼ਹੀਦ ਦੀਪ ਸਿੱਧੂ ਭਾਜੀ ਨੂੰ ਯਾਦ ਕਰਦੀਆਂ ਭਾਈ ਅਮੑਿਤਪਾਲ ਸਿੰਘ ਖਾਲਸਾ ਜੀ ਦੀ ਦਸਤਾਰ ਬੰਦੀ ਸਮੇ ਦੇ ਇਤਹਾਸਕ ਪਲ। ਪਿੰਡ ਰੋਡੇ ਵਿਖੇ ਜਨਮ ਅਸਥਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ।

ਹੋਰ ਪੜ੍ਹੋ : ਦੰਗਲ ਗਰਲ ਗੀਤਾ ਫੋਗਾਟ ਨੇ ਖਰੀਦੀ ਨਵੀਂ ਮਹਿੰਦਰਾ ਸਕਾਰਪੀਓ, ਅਨੰਦ ਮਹਿੰਦਰਾ ਨੇ ਆਖੀ ਵੱਡੀ ਗੱਲ
ਰਾਤ ਨੂੰ ਸਮਾਗਮ ਤੋਂ ਬਾਦ ਬਹਿਬਲ ਕਲਾਂ ਮੋਰਚੇ ਤੇ ਜਾ ਕੇ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਜੀ ਨੂੰ ਸਨਮਾਨ ਚਿੰਨ ਤੇ ਸਿਰੋਪਾ ਭੇਂਟ ਕਰਦੇ ਹੋਏ’ । ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕੀਤੇ ਜਾ ਰਹੇ ਹਨ ।

ਦਲਜੀਤ ਕਲਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਪਰ ਅੱਜ ਕੱਲ੍ਹ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਨਜ਼ਰ ਆਉਂਦੇ ਹਨ ਅਤੇ ਅਕਸਰ ਆਪਣੇ ਭਾਸ਼ਣਾਂ ਦੇ ਨਾਲ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਦੇ ਹੋਏ ਨਜ਼ਰ ਆਉਂਦੇ ਹਨ ।