ਵਾਲ ਵਾਲ ਬਚੇ ਸਲਮਾਨ ਖ਼ਾਨ! ਜਾਣੋ ਕਿਵੇਂ ਹੋਇਆ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪਸ਼ੂਟਰ ਦਾ ਪਲੈਨ ਨਾਕਾਮਯਾਬ

Written by  Lajwinder kaur   |  June 10th 2022 01:03 PM  |  Updated: June 10th 2022 01:11 PM

ਵਾਲ ਵਾਲ ਬਚੇ ਸਲਮਾਨ ਖ਼ਾਨ! ਜਾਣੋ ਕਿਵੇਂ ਹੋਇਆ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪਸ਼ੂਟਰ ਦਾ ਪਲੈਨ ਨਾਕਾਮਯਾਬ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਿਤਾ, ਦਿੱਗਜ ਲੇਖਕ ਸਲੀਮ ਖ਼ਾਨ ਨੂੰ ਹਾਲ ਹੀ ਵਿੱਚ ਜਾਨੋਂ ਮਾਰਨ ਦੀ ਧਮਕੀ ਨਾਲ ਭਰਿਆ ਖ਼ਤ ਮਿਲੀ ਸੀ। ਜਿਸ ਵਿੱਚ ਧਮਕੀ ਦਿੱਤੀ ਗਈ ਹੈ ਕਿ ਪਿਤਾ-ਪੁੱਤਰ ਦੀ ਜੋੜੀ ਦਾ ਉਹੀ ਹਾਲ ਹੋਵੇਗਾ ਜਿਸ ਤਰ੍ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕੀਤਾ ਗਿਆ ਹੈ। ਫਿਲਹਾਲ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਇਸ ਮਾਮਲੇ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।

ਹੋਰ ਪੜ੍ਹੋ : ਕੈਲੀਫੋਰਨੀਆ ‘ਚ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਵੇਲੇ ਪੰਜਾਬੀ ਰੈਪਰ ਬੋਹੇਮੀਆ ਦੇ ਨਹੀਂ ਰੁਕ ਰਹੇ ਸੀ ਹੰਝੂ, ਦੇਖੋ ਵੀਡੀਓ

ਇੱਕ ਹੋਰ ਨਵੀਂ ਅਪਟੇਡ ਸਾਹਮਣੇ ਆਈ ਹੈ ਕਿ ਸਲਮਾਨ ਨੂੰ ਮਾਰਨ ਲਈ ਇੱਕ ਸ਼ਾਰਪਸ਼ੂਟਰ ਨੂੰ ਮੁੰਬਈ ਭੇਜਿਆ ਗਿਆ ਸੀ। ਦਰਅਸਲ, ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਮੁੱਖ ਸ਼ੱਕੀ ਲਾਰੈਂਸ ਬਿਸ਼ਨੋਈ ਗੈਂਗ ਨੇ ਪੂਰੀ ਸਾਜ਼ਿਸ਼ ਰਚੀ ਸੀ। ਇਹ ਸ਼ਾਰਪਸ਼ੂਟਰ ਹਿੰਦੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਸਲਮਾਨ ਦੇ ਬਾਂਦਰਾ ਸਥਿਤ ਘਰ ਗਲੈਕਸੀ ਅਪਾਰਟਮੈਂਟਸ ਦੇ ਬਾਹਰ ਤਾਇਨਾਤ ਸੀ।

Sharpshooter from Lawrence Bishnoi gang 'reached' Salman Khan's Galaxy Apartment, was ready to shoot the actor

ਹਮਲਾਵਰ ਸਲਮਾਨ ਨੂੰ ਮਾਰਨ ਲਈ ਤਿਆਰ ਸੀ। ਕਥਿਤ ਤੌਰ 'ਤੇ ਉਸ ਨੇ ਹਾਕੀ ਸਟਿੱਕ ਦੇ ਕੇਸ ਦੇ ਅੰਦਰ ਇੱਕ ਪਿਸਤੌਲ ਛੁਪਾਇਆ ਹੋਇਆ ਸੀ ਅਤੇ ਉਹ ਅਭਿਨੇਤਾ ਨੂੰ ਗੋਲੀ ਮਾਰਨ ਦੀ ਯੋਜਨਾ ਬਣਾ ਰਿਹਾ ਸੀ ਜਦੋਂ ਉਹ ਸਵੇਰੇ ਸਾਈਕਲਿੰਗ ਲਈ ਬਾਹਰ ਨਿਕਲੇ ਸਨ।

Sharpshooter from Lawrence Bishnoi gang 'reached' Salman Khan's Galaxy Apartment, was ready to shoot the actor

ਹਾਲਾਂਕਿ, ਸਲਮਾਨ ਨੂੰ ਇੱਕ ਝਟਕੇ ਨਾਲ ਬਚਾ ਲਿਆ ਗਿਆ। ਸੂਤਰਾਂ ਅਨੁਸਾਰ, ਸ਼ਾਰਪਸ਼ੂਟਰ ਨੇ ਅਭਿਨੇਤਾ ਨੂੰ ਪੁਲਿਸ ਸੁਰੱਖਿਆ ਮਿਲਣ ਤੋਂ ਬਾਅਦ ਗੋਲੀ ਨਹੀਂ ਚਲਾਈ। ਖੁਸ਼ਕਿਸਮਤੀ ਨਾਲ, ਸਲਮਾਨ ਨੂੰ ਸੁਰੱਖਿਆ ਕਵਰ ਸੀ ਕਿਉਂਕਿ ਉਹ ਉਸ ਦਿਨ ਇੱਕ ਜਨਤਕ ਸਮਾਗਮ ਵਿੱਚ ਸ਼ਾਮਲ ਸੀ। ਬਿਸ਼ਨੋਈ ਗੈਂਗ ਦੇ ਇੱਕ ਕਥਿਤ ਮੈਂਬਰ ਦੀ ਜਾਂਚ ਦੌਰਾਨ ਇਹ ਵੇਰਵੇ ਸਾਹਮਣੇ ਆਏ ਹਨ।

ਸਲਮਾਨ ਦੇ ਪਿਤਾ ਸਲੀਮ ਨੂੰ 5 ਜੂਨ ਨੂੰ ਇੱਕ ਹੱਥ ਨਾਲ ਲਿਖਿਆ ਖ਼ਤ ਮਿਲਿਆ ਸੀ। ਇਹ ਖਤ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਉੱਥੇ ਮਿਲਿਆ ਸੀ, ਜਿੱਥੇ ਉਹ ਸੈਰ ਕਰਨ ਤੋਂ ਬਾਅਦ, ਜਿਸ ਬੈਂਚ ਉੱਤੇ ਬੈਠਦੇ ਸਨ। ਪੱਤਰ ਵਿੱਚ ਜੀ.ਬੀ. ਅਤੇ ਐਲ.ਬੀ. ਦੇ ਨਾਮ ਦੇ ਪਹਿਲੇ ਅੱਖਰ ਲਿਖੇ ਸਨ ਤੇ ਨਾਲ ਹੀ ਲਿਖਿਆ ਗਿਆ ਸੀ ਸਿੱਧੂ ਮੂਸੇਵਾਲਾ ਵਰਗਾ ਹਾਲ ਕਰ ਦੇਵਾਂਗੇ । ਜਿਸ ਕਾਰਨ ਇਹ ਅਟਕਲਾਂ ਲਗਾਈਆਂ ਗਈਆਂ ਸਨ ਕਿ ਇਹ ਲਾਰੈਂਸ ਬਿਸ਼ਨੋਈ ਸਮੂਹ ਦੇ ਗੈਂਗਸਟਰ ਗੋਲਡੀ ਬਰਾੜ ਦੁਆਰਾ ਜਾਰੀ ਕੀਤਾ ਗਿਆ ਸੀ। ਇਹ ਉਹੀ ਵਿਅਕਤੀ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਐਤਵਾਰ ਤੋਂ ਸਲਮਾਨ ਖ਼ਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ।

ਇਸ ਤੋਂ ਪਹਿਲਾਂ ਵੀਰਵਾਰ ਨੂੰ, ਪੁਲਿਸ ਨੇ ਪੁਸ਼ਟੀ ਕੀਤੀ ਕਿ ਧਮਕੀ ਪੱਤਰ ਅਸਲ ਵਿੱਚ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੁਆਰਾ ਦਿੱਤਾ ਗਿਆ ਸੀ। ਗੈਂਗ ਦੇ ਇੱਕ ਮੈਂਬਰ, ਜਿਸਨੂੰ ਪੁਣੇ ਪੁਲਿਸ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਸਿੱਧੂ ਮੂਸੇਵਾਲਾ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ, ਨੇ ਕਥਿਤ ਤੌਰ 'ਤੇ ਖੁਲਾਸਾ ਕੀਤਾ ਸੀ ਕਿ ਗੈਂਗਸਟਰ ਵਿਕਰਮ ਬਰਾੜ ਨੇ ਸਲਮਾਨ ਖ਼ਾਨ ਨੂੰ ਡਰਾਉਣਾ ਅਤੇ ਉਸਦੇ ਪਰਿਵਾਰ ਤੋਂ ਪੈਸੇ ਵਸੂਲਣਾ ਚਾਹੁੰਦਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network