ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018,ਰੈੱਡ ਕਾਰਪੇਟ ਵਿੱਛਿਆ ,ਵੇਖੋ ਮੋਹਾਲੀ ਤੋਂ ਤਾਜ਼ਾ ਤਸਵੀਰਾਂ 

Written by  Shaminder   |  December 08th 2018 06:08 PM  |  Updated: December 08th 2018 06:08 PM

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018,ਰੈੱਡ ਕਾਰਪੇਟ ਵਿੱਛਿਆ ,ਵੇਖੋ ਮੋਹਾਲੀ ਤੋਂ ਤਾਜ਼ਾ ਤਸਵੀਰਾਂ 

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਲਈ ਮੰਚ ਸੱਜ ਚੁੱਕਿਆ ਹੈ ਅਤੇ ਪੀਟੀਸੀ ਦੇ ਵਿਹੜੇ 'ਚ ਰੌਣਕਾਂ ਲੱਗ ਚੁੱਕੀਆਂ ਨੇ । ਮਹਿਮਾਨ ਲਗਾਤਾਰ ਆ ਰਹੇ ਨੇ ਅਤੇ ਇਸ ਸ਼ੋਅ ਨੂੰ ਚਾਰ ਚੰਨ ਲਗਾ ਰਹੇ ਨੇ । ਅਸੀਂ ਤੁਹਾਨੂੰ ਵਿਖਾ ਰਹੇ ਸ਼ੋਅ ਦੀ ਤਾਜ਼ਾ ਤਸਵੀਰਾਂ ' ਗੌਹਰ ਖਾਨ ,ਰਾਜਵੀਰ ਜਵੰਦਾ ,ਕਮਲ ਖਾਨ ,ਸਚਿਨ ਆਹੁਜਾ ,ਅਰਜਨ ਬਾਜਵਾ ਪਹੁੰਚ ਚੁੱਕੇ ਨੇ

Rajvir Jawanda finally arrived and looking dashing on Red carpet tonight! Watch Ceremony’s live telecast after Gurbani on PTC Punjabi. #PTCMusicAwards #PTCMusicAwards2018 #RajvirJawanda
#PTCMusicAwards #PTCPunjabiMusicAwards2018 #MusicAwards2018 #MusicAwards #PTCPunjabi #PunjabiMusicAwards #Music #AwardsCeremony @rajvirjawandaofficial

ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਵੀ ਇਸ ਸ਼ੋਅ ਨੂੰ ਲੈ ਕੇ ਉਤਸ਼ਾਹਿਤ ਨੇ । ਪੀਟੀਸੀ ਪੰਜਾਬੀ ਵੱਲੋਂ ਇਸ ਸ਼ੋਅ ਦਾ ਪ੍ਰਬੰਧ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਹੁਣ ਮੁੜ ਤੋਂ ਇਸ ਸਾਲ ਵੀ ਪੀਟੀਸੀ ਦੇ ਵਿਹੜੇ 'ਚ ਰੌਣਕਾਂ ਲੱਗ ਗਈਆਂ ਨੇ ।

ਥੋੜੀ ਹੀ ਦੇਰ ਬਾਅਦ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ । ਦਿਲਾਂ ਨੂੰ ਧੜਕਾਉਣ ਆ ਰਹੇ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਦਿੱਗਜ਼ ।

ਹੋਰ ਵੇਖੋ  ਪੀਟੀਸੀ ਨੈਟਵਰਕ ਦੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ।

ਇਸ ਦੇ ਨਾਲ ਹੀ ਮਸ਼ਹੂਰ ਰੈਪਰ ਅਤੇ ਸ਼ਾਇਰ ਬੋਹੀਮੀਆ ਵੀ ਇਸ ਸ਼ੋਅ ਦੀ ਸ਼ਾਨ ਵਧਾਉਣਗੇ ।

ਇਸ ਸ਼ੋਅ ਦੌਰਾਨ ਬੋਹੀਮੀਆ ਦੀ ਪਰਫਾਰਮੈਂਸ ਵੀ ਵੇਖਣ ਨੂੰ ਮਿਲੇਗੀ ।

ਬੋਹੀਮੀਆ ਇਸ ਸ਼ੋਅ ਦੌਰਾਨ ਆਪਣੇ ਰੈਪ ਨਾਲ ਸ਼ੋਅ ‘ਚ ਮੌਜੂਦ ਲੋਕਾਂ ਦੇ ਦਿਲਾਂ ਨੂੰ ਟੁੰਬਣਗੇ । ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਗਾਇਕ ਅਤੇ ਰੈਪਰ ਬੋਹਮੀਆ , ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪਰਫਾਰਮੈਂਸ  ਦੇਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network