ਲੋਹੜੀ ਸਪੈਸ਼ਲ : 13 ਜਨਵਰੀ ਨੂੰ ਸ਼ਾਮ 6:30 ਵਜੇ ਪੀਟੀਸੀ ਪੰਜਾਬੀ 'ਤੇ ਵੇਖੋ ਖ਼ਾਸ ਪ੍ਰੋਗਰਾਮ ਸੁਰਾਂ ਦੀ ਲੋਹੜੀ

written by Pushp Raj | January 11, 2022

ਲੋਹੜੀ (Lohri2022) ਦਾ ਤਿਉਹਾਰ ਉੱਤਰ ਭਾਰਤ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਲੈ ਕੇ ਪੰਜਾਬੀਆਂ ‘ਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਦਾ ਹੈ। ਵੇਖਣਾ ਨਾ ਭੁੱਲਣਾ 13 ਜਨਵਰੀ ਨੂੰ ਸ਼ਾਮ 6:30 ਵਜੇ ਪੀਟੀਸੀ ਪੰਜਾਬੀ 'ਤੇ ਵੇਖੋ ਖ਼ਾਸ ਪ੍ਰੋਗਰਾਮ ਸੁਰਾਂ ਦੀ ਲੋਹੜੀ।

ਇਸ ਪ੍ਰੋਗਰਾਮ ਦੇ ਵਿੱਚ ਸੁਰ ਤੇ ਸੰਗੀਤ ਦਾ ਮੇਲ ਹੋਵੇਗਾ। ਤੁਸੀਂ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਇਸ ਖ਼ਾਸ ਪ੍ਰੋਗਰਾਮ ਵਿੱਚ ਸੁਣ ਸਕਦੇ ਹੋ ਅਤੇ ਲੋਹੜੀ ਦੇ ਤਿਉਹਾਰ ਦਾ ਆਨੰਦ ਮਾਣ ਸਕੋਗੇ। ਇਹ ਪ੍ਰੋਗਰਾਮ 13 ਜਨਵਰੀ ਨੂੰ ਸ਼ਾਮ 6:30 ਵਜੇ ਪੀਟੀਸੀ ਪੰਜਾਬੀ 'ਤੇ ਲਾਈਵ ਪ੍ਰਸਾਰਿਤ ਹੋਵੇਗਾ।

 

View this post on Instagram

 

A post shared by PTC Punjabi (@ptcpunjabi)

ਇਸ ਪ੍ਰੋਗਰਾਮ ਦੇ ਵਿੱਚ ਦਿੱਗਜ਼ ਗਾਇਕ ਤੇ ਸੰਗੀਤਕਾਰ ਆਪੋ ਆਪਣੀ ਪਰਫਾਰਮੈਂਸ ਦੇਣਗੇ। ਪੀਟੀਸੀ ਦੇ ਵਿਹੜੇ ਲੱਗਣਗੀਆਂ ਖੂਬ ਰੌਣਕਾਂ ਕਿਉਂਕਿ ਪੰਜਾਬੀ ਗਾਇਕ ਆਪਣੇ ਸੁਰਾਂ ਦੇ ਨਾਲ ਰੰਗ ਬੰਨਣਗੇ । ਇਨ੍ਹਾਂ 'ਚ ਰਵਿੰਦਰ ਗਰੇਵਾਲ, ਹਰਵਿੰਦਰ ਹੈਰੀ, ਮਸ਼ਹੂਰ ਪੰਜਾਬੀ ਗਾਇਕ ਨਿਰਮਲ ਸਿੱਧੂ, ਅਮਰ, ਮਾਸ਼ਾ ਅਲੀ ਸਣੇ ਕਈ ਗਾਇਕਾਂ ਦਾ ਨਾਂਅ ਸ਼ਾਮਲ ਹਨ।

ਹੋਰ ਪੜ੍ਹੋ : ਗੁਰਲੇਜ ਅਖਤਰ ਤੇ ਕਰਮਵੀਰ ਧੁੰਮੀ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼

ਦੱਸ ਦਈਏ ਕਿ ਪੀਟੀਸੀ ਆਪਣੇ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਾਸਤ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਇਸ ਦੇ ਲਈ ਪੀਟੀਸੀ ਪੰਜਾਬੀ 'ਤੇ ਪੰਜਾਬੀ ਸੱਭਿਆਚਾਰ ਤੇ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। ਸੋ ਇਸ ਵਾਰ ਲੋਹੜੀ ਦੇ ਮੌਕੇ ਤੁਸੀਂ ਦੇ ਖ਼ਾਸ ਪ੍ਰੋਗਰਾਮ "ਸੁਰਾਂ ਦੀ ਲੋਹੜੀ " ਵੇਖਣਾ ਨਾ ਭੁੱਲਣਾ ਸਿਰਫ਼ ਪੀਟੀਸੀ ਪੰਜਾਬੀ 'ਤੇ।

You may also like