'ਮੈਂ ਝੁਕੇਗਾ ਨਹੀਂ...' ਨੰਨ੍ਹੇ ਪੁਸ਼ਪਾ ਦਾ ਇਹ ਵੀਡੀਓ ਹੋ ਰਿਹਾ ਵਾਇਰਲ

written by Lajwinder kaur | April 26, 2022

ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦੇ ਗੀਤਾਂ ਤੇ ਡਾਇਲਾਗ ਅਜੇ ਤੱਕ ਪ੍ਰਸ਼ੰਸਕਾਂ ਦੇ ਸਿਰ ਚੜ੍ਹਕੇ ਬੋਲ ਰਹੇ ਹਨ। ਪੁਸ਼ਪਾ ਰਾਜ ਦਾ ਡਾਇਲਾਗ -ਮੈਂ ਨਹੀਂ ਝੁਕਾਂਗਾ... ਇੰਨਾ ਮਸ਼ਹੂਰ ਹੋ ਗਿਆ ਕਿ ਬੱਚਿਆਂ ਦੀ ਜ਼ੁਬਾਨ 'ਤੇ ਹੈ।

ਹੋਰ ਪੜ੍ਹੋ : ਆਲੀਆ-ਰਣਬੀਰ ਦੀ 2004 ਦੀ ਤਸਵੀਰ ਹੋਈ ਵਾਇਰਲ, 11 ਸਾਲ ਦੀ ਉਮਰ ‘ਚ ਦਿਲ ਦੇ ਬੈਠੀ ਸੀ ਅਦਾਕਾਰਾ

West Bengal Class 10 student writes in his board exam, 'Pushpa Raj, Apun Likhega Nahi' Image Source: Twitter

ਲੋਕਾਂ ਨੇ ਫ਼ਿਲਮਾਂ ਦੇ ਗੀਤਾਂ ਅਤੇ ਡਾਇਲਾਗਜ਼ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਰੀਲਾਂ ਬਣਾਈਆਂ ਜਿਸ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਮਸ਼ਹੂਰ ਹਸਤੀਆਂ ਤੋਂ ਲੈ ਕੇ ਆਮ ਲੋਕਾਂ ਤੱਕ ਪੁਸ਼ਪਾ ਫ਼ਿਲਮ ਨਾਲ ਸਬੰਧਤ ਸ਼ਾਨਦਾਰ ਕੰਟੈਂਟ ਬਣਾਉਂਦੇ ਨਜ਼ਰ ਆਏ। ਇਸ ਸਮੇਂ ਇੱਕ ਛੋਟੇ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਪੁਸ਼ਪਾ ਵਾਇਰਲ ਵੀਡੀਓ ਦੇ ਡਾਇਲਾਗ ਨੂੰ ਆਪਣੇ ਕਿਊਟ ਅੰਦਾਜ਼ ਦੇ ਨਾਲ ਬੋਲ ਕੇ ਸਾਰਿਆਂ ਦਾ ਦਿਲ ਜਿੱਤ ਲਿਆ ।

little pushpa raj famouse dilogue

ਇਸ ਛੋਟੇ ਬੱਚੇ ਦਾ ਡਾਇਲਾਗ ਦੇਖ ਤੁਸੀਂ ਹੱਸ-ਹੱਸ ਕੇ ਦੂਹਰੇ ਹੋ ਜਾਵੋਗੇ।  ਜਿਸ ਅੰਦਾਜ਼ ਦੇ ਨਾਲ ਉਹ ਅੱਲੂ ਅਰਜੁਨ ਦੇ ਡਾਇਲਾਗਸ ਅਤੇ ਐਕਸ਼ਨ ਨੂੰ ਦੁਹਰਾ ਰਿਹਾ ਹੈ ਉਹ ਬਹੁਤ ਪਿਆਰਾ ਲੱਗ ਰਿਹਾ ਹੈ। ਇਹ ਨੰਨ੍ਹਾ ਬੱਚਾ ਆਪਣੇ ਅੰਦਾਜ਼ ਦੇ ਨਾਲ ਪੁਸ਼ਪਾ ਰਾਜ ਦੇ ਸਾਰੇ ਹੀ ਫੇਮਸ ਡਾਇਲਾਗਜ਼ ਬੋਲ ਰਿਹਾ ਹੈ।

MOVIE-PUSHPA

ਸਭ ਤੋਂ ਜ਼ਿਆਦਾ ਦਰਸ਼ਕਾਂ ਨੂੰ ਪੁਸ਼ਪਾ ਫ਼ਿਲਮ ਦਾ ਮਸ਼ਹੂਰ ਡਾਇਲਾਗ- ‘ਮੈਂ ਝੁਕੇਗਾ ਨਹੀਂ ਸਾਲਾ’ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਪੇਜ਼ ਜਿਸ ਦਾ ਨਾਂ thefriendshipdays ਨੇ ਪੋਸਟ ਕੀਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਦੱਸ ਦਈਏ ਪੁਸ਼ਪਾ ਦੇ ਸਿਕਵਲ ਉੱਤੇ ਕੰਮ ਬਹੁਤ ਹੀ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਹੈ।

ਹੋਰ ਪੜ੍ਹੋ : ਭਾਰਤੀ ਸਿੰਘ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਬੇਟੇ ਦੀ ਤਸਵੀਰ, ਪਿਆਰ ਜਤਾਉਂਦੇ ਹੋਏ ਕਿਹਾ- 'ਲਾਈਫ ਲਾਈਨ'

 

You may also like