ਇਸ ਤਰਾਂ ਬਣਿਆ ਸੀ ਨਿੰਜਾ ਦਾ ਵੈਲਨਟਾਈਨ ਡੇ ਵਾਲਾ ਗੀਤ 'ਦਿਲ'

Written by  Rajan Sharma   |  August 17th 2018 07:30 AM  |  Updated: August 17th 2018 07:30 AM

ਇਸ ਤਰਾਂ ਬਣਿਆ ਸੀ ਨਿੰਜਾ ਦਾ ਵੈਲਨਟਾਈਨ ਡੇ ਵਾਲਾ ਗੀਤ 'ਦਿਲ'

ਅੱਜ ਦਿਨ ਵੈਲਨਟਾਈਨ ਦਾ, ਅੱਜ ਵੈਲਨਟਾਈਨ ਡੇ ਨਹੀਂ ਹੈ ਅਸੀਂ ਤਾਂ ਗੱਲ ਕਰ ਰਹੇ ਵਾਂ ਅਦਾਕਾਰ ਅਤੇ ਗਾਇਕ ਨਿੰਜਾ Ninja ਦੇ ਗੀਤ 'ਦਿਲ'punjabi song ਦੀ | ਬੇਹੱਦ ਖੂਬਸੂਰਤ ਪੰਜਾਬੀ ਅਦਾਕਾਰਾ ਸਾਰਾਗੁਰਪਾਲ ਨਾਲ ਉਹਨਾਂ ਦਾ 2016 ਵਿੱਚ ਆਇਆ ਗੀਤ ਸੱਭ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ| ਨਿੰਜਾ ਦੁਆਰਾ ਹੀ ਇਹ ਗੀਤ ਗਾਇਆ ਗਿਆ ਸੀ ਅਤੇ ਉਹਨਾਂ ਦੁਆਰਾ ਹੀ ਇਸ ਵਿੱਚ ਅਦਾਕਾਰੀ ਕੀਤੀ ਗਈ ਸੀ| ਅੱਜ ਕਲ ਸੋਸ਼ਲ ਮੀਡਿਆ ਤੇ ਇਸਦੀ ਮੇਕਿੰਗ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਰਮੀਸ਼ ਵਰਮਾ ਨਿੰਜਾ ਨੂੰ ਐਕਟਿੰਗ ਸਿੱਖਾਂ ਰਹੇ ਹਨ| ਦੱਸ ਦੇਈਏ ਕਿ ਪਰਮੀਸ਼ ਵਰਮਾ ਦੁਆਰਾ ਇਹ ਗੀਤ ਡਾਇਰੈਕਟ ਕੀਤਾ ਗਿਆ ਸੀ| ਜਿੱਥੇ ਇਸ ਗੀਤ ਦਾ ਮਿਊਜ਼ਿਕ 'ਗੋਲ੍ਡ ਬੋਆਏ' ਵਲੋਂ ਦਿੱਤਾ ਗਿਆ ਸੀ ਓਥੇ ਇਸਦੇ ਬੋਲ ਨਿਰਮਾਣ ਵਲੋਂ ਲਿਖੇ ਗਏ ਸੀ|

https://www.instagram.com/p/BmkNHKWgTD2/

ਹੁਣ ਇਹ ਤਾਂ ਹਰ ਕੋਈ ਜਾਣਦਾ ਹੈ ਕਿ ਨਿੰਜਾ ninja ਤੇ ਗੋਲ੍ਡਬੋਏ ਜਦੋ ਵੀ ਇਕੱਠੇ ਕੋਈ ਕੰਮ ਕਰਦੇ ਨੇ ਤੇ ਅੱਤ ਹੀ ਕਰਵਾਉਂਦੇ ਨੇ|ਇੰਡਸਟਰੀ ਦੇ ਕਈ ਗਾਇਕਾਂ ਵਿੱਚੋਂ, ਇਕ ਅਜਿਹਾ ਗਾਇਕ ਹੈ ਜੋ ਲੋਕਾਂ ਨੂੰ ਆਪਣੇ ਉਦਾਸ ਗੀਤpunjabi song ਨਾਲ ਰੋਂਦਾ ਵੀ ਬਣਾ ਸਕਦਾ ਹੈ, ਉਹ ਹਨ ਨਿੰਜਾ | ਭਾਵੇਂ ਦਿਲ ਟੁੱਟਣ ਵਾਲਾ ਗੀਤ ਹੋਵੇ, ਕਿਸੇ ਦੀ ਯਾਦ ‘ਚ ਗਾਇਆ ਗੀਤ ਹੋਵੇ ਜਾਂ ਫਿਰ ਕੋਈ ਵੀ ਉਦਾਸ ਗੀਤ, ਨਿੰਜਾ ਹਰ ਗੀਤ ਇੰਨ੍ਹੇ ਚੰਗੀ ਤਰ੍ਹਾਂ ਨਾਲ ਗਾਉਂਦਾ ਹੈ ਕਿ ਲੋਕਾਂ ਦਾ ਦਿਲ ਤੁਰੰਤ ਪਿਘਲ ਜਾਂਦਾ ਹੈ| ਅੱਸੀਂ ਤਾਂ ਇਹੀ ਕਹਾਂਗੇ ਕਿ ਨਿੰਜਾ ਭਾਜੀ ਇੰਝ ਹੀ ਕਮਾਲ ਕਰਦੇ ਰਹੋ, ਗਾਉਂਦੇ ਰਹੋ, ਨੱਚਦੇ ਰਹੋ, ਛਾਉਂਦੇ ਰਹੋ, ਤੇ ਸੱਭ ਤੋਂ ਜਰੂਰੀ ਪੰਜਾਬੀਆਂ ਦਾ ਨਾਮ ਪੂਰੀ ਦੁਨੀਆਂ ਵਿਚ ਚਮਕਾਉਂਦੇ ਰਹੋ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network