ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਮਨਿੰਦਰ ਬੁੱਟਰ ਦੀ ਗਰਲ ਫਰੈਂਡ, ਗਾਇਕ ਨੇ ਸ਼ੇਅਰ ਕੀਤੀ ਫੋਟੋ

Written by  Lajwinder kaur   |  April 16th 2020 01:53 PM  |  Updated: April 16th 2020 03:02 PM

ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਮਨਿੰਦਰ ਬੁੱਟਰ ਦੀ ਗਰਲ ਫਰੈਂਡ, ਗਾਇਕ ਨੇ ਸ਼ੇਅਰ ਕੀਤੀ ਫੋਟੋ

ਇਹ ਅਸੀਂ ਨਹੀਂ ਸਗੋ ਖੁਦ ਮਨਿੰਦਰ ਬੁੱਟਰ ਕਹਿ ਰਹੇ ਨੇ ਆਪਣੇ ਅਗਲੇ ਆਉਣ ਵਾਲੇ ਗੀਤ Tutt chali yaari ‘ਚ । ਪੰਜਾਬੀ ਗਾਇਕ ਮਨਿੰਦਰ ਬੁੱਟਰ ਚੰਗੇ ਗਾਇਕ ਹੋਣ ਦੇ ਨਾਲ ਮਜ਼ਾਕਿਆ ਸੁਭਾਅ ਦੇ ਮਾਲਕ ਵੀ ਨੇ ਵੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ । ਜਿਸਦੇ ਚੱਲਦੇ ਉਨ੍ਹਾਂ ਨੇ ਆਪਣੇ ਨਵੇਂ ਗੀਤ 'ਟੁੱਟ ਚੱਲੀ ਯਾਰੀ' ਦਾ ਮਜ਼ੇਦਾਰ ਪੋਸਟਰ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘‘Tutt chali yaari’

ਇਹ ਫੋਟੋ 2017 ਦੀ ਹੈ ਕਦੇ ਸੋਚਿਆ ਨਹੀਂ ਸੀ ਕਿ ਇਹ ਕਦੇ ਪੋਸਟਰ ਲਈ ਵਰਤਣੀ ਹੋਗੀ ਮੈਨੂੰ’

ਪੋਸਟਰ ਦੀ ਗੱਲ ਕਰੀਏ ਤਾਂ ਮਨਿੰਦਰ ਬੁੱਟਰ ਡਰਾਇਵਿੰਗ ਸੀਟ ‘ਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਦੀ ਸੀਟ ‘ਤੇ ਡਰਾਇੰਗ ਕਰਕੇ ਬਣੀ ਕੁੜੀ ਦਾ ਫੋਟੋ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਲਿਖਿਆ ਹੈ ਮੈਂ ਆਪਣੀ ਗਰਲਫਰੈਂਡ ਦੇ ਨਾਲ’। ਦਰਸ਼ਕ ਇਸ ਪੋਸਟਰ ਨੂੰ ਖੂਬ ਪਿਆਰ ਦੇ ਰਹੇ  ਨੇ । ਜਾਨੀ, ਰਫਤਾਰ,ਸੋਨੂੰ ਠੁਕਰਾਲ ਤੋਂ ਇਲਾਵਾ ਕਈ ਕਲਾਕਾਰਾਂ ਨੇ ਕਮੈਂਟਸ ਕਰਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਨੇ ।

ਦੱਸ ਦਈਏ ਇਸ ਗੀਤ ਨੂੰ ਮਨਿੰਦਰ ਬੁੱਟਰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਣਗੇ । ਗੀਤ ਦੇ ਬੋਲ ਨਾਮੀ ਗੀਤਕਾਰ ਬੱਬੂ ਦੀ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ ਮਿਕਸ ਸਿੰਘ ਦਾ ਸੁਣਨ ਨੂੰ ਮਿਲੇਗਾ । ਡਾਇਰੈਕਟਰ ਗਿਫਟੀ ਵੱਲੋਂ ਗਾਣੇ ਦੇ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਮਨਿੰਦਰ ਬੁੱਟਰ ਤੇ ਪੰਜਾਬੀ ਅਦਾਕਾਰਾ ਜੈਸਮੀਨ ਬਾਜਵਾ । ਇਹ ਗੀਤ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।

 

View this post on Instagram

 

Shopping ? Tu Dil da chaandi aee Shakal toh sonna aee @archiemuzik @kaatersworld @whitehillmusic

A post shared by Maninder Buttar (ਮੰਨੂ) (@manindarbuttar) on

ਜੇ ਗੱਲ ਕਰੀਏ ਮਨਿੰਦਰ ਬੁੱਟਰ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਸਖ਼ੀਆਂ, ਲਾਰੇ, ਇੱਕ ਤੇਰਾ, ਸੌਰੀ, ਯਾਰੀ, ਵਿਆਹ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network