ਜੈਕਲੀਨ ਅਤੇ ਕਾਮੇਡੀਅਨ ਮਨੀਸ਼ ਪਾਲ ਵਿਚਾਲੇ ਹੋਈ ਲੜਾਈ, ਕਿਹਾ ਜੈਕਲੀਨ ਨੂੰ ਖ਼ਤਮ ਕਰਦੋ

Written by  Gourav Kochhar   |  June 26th 2018 08:31 AM  |  Updated: June 26th 2018 08:31 AM

ਜੈਕਲੀਨ ਅਤੇ ਕਾਮੇਡੀਅਨ ਮਨੀਸ਼ ਪਾਲ ਵਿਚਾਲੇ ਹੋਈ ਲੜਾਈ, ਕਿਹਾ ਜੈਕਲੀਨ ਨੂੰ ਖ਼ਤਮ ਕਰਦੋ

ਜੈਕਲੀਨ ਫਰਨਾਂਡੀਜ਼ ਨੇ 'ਰੇਸ 3' 'ਚ ਸਲਮਾਨ ਖਾਨ ਦੇ ਨਾਲ ਜਬਰਦਸਤ ਧੂਮ ਮਚਾਈ ਸੀ ਅਤੇ ਦੋਹਾਂ ਦੀ ਜੋੜੀ ਨੂੰ ਪਸੰਦ ਵੀ ਕੀਤਾ ਗਿਆ। ਸਲਮਾਨ ਖਾਨ ਅਤੇ ਜੈਕਲੀਨ ਫਰਨਾਂਡੀਜ਼ ਦੀ ਜੋੜੀ ਇਸ ਤੋਂ ਪਹਿਲਾਂ 'ਕਿੱਕ' 'ਚ ਵੀ ਨਜ਼ਰ ਆਈ ਸੀ। ਉਸ ਸਮੇਂ ਵੀ ਦੋਹਾਂ ਨੂੰ ਪਸੰਦ ਕੀਤਾ ਗਿਆ ਸੀ। ਦੋਹਾਂ ਦੀ ਟਿਊਨਿੰਗ ਅਜਿਹੀ ਬਣੀ ਕਿ ਦੋਵੇਂ ਇਕੱਠੇ ਕਈ ਥਾਂਵਾ 'ਤੇ ਨਜ਼ਰ ਆਏ ਅਤੇ ਹੁਣ ਖਬਰਾਂ 'ਤੇ ਯਕੀਨ ਕਰੀਏ ਤਾਂ 'ਕਿੱਕ 2' 'ਚ ਵੀ ਸਲਮਾਨ ਖਾਨ Salman Khan ਅਤੇ ਜੈਕਲੀਨ ਦੀ ਜੋੜੀ ਨਜ਼ਰ ਆ ਸਕਦੀ ਹੈ। ਉਂਝ ਵੀ ਜੈਕਲੀਨ ਫਰਨਾਂਡੀਜ਼ ਇਨੀਂ ਦਿਨੀਂ ਸਲਮਾਨ ਖਾਨ ਨਾਲ ਦਬੰਗ ਵਲਰਡ ਟੂਰ 'ਤੇ ਹੈ ਅਤੇ ਅਮਰੀਕਾ ਦੇ ਅਟਲਾਂਟਾ ਸ਼ਹਿਰ 'ਚ ਉਨ੍ਹਾਂ ਨੇ ਖੂਬ ਹੰਗਾਮਾ ਵੀ ਕੀਤਾ ਹੈ ਪਰ ਟੀਵੀ ਐਂਕਰ ਅਤੇ ਐਕਟਰ ਮਨੀਸ਼ ਪਾਲ ਦੇ ਨਾਲ ਉਨ੍ਹਾਂ ਦਾ ਬਹੁਤ ਹੀ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ।

https://www.instagram.com/p/BkZ2FgyFEO9/

ਇਸ ਵੀਡੀਓ 'ਚ ਜੈਕਲੀਨ ਫਰਨਾਂਡੀਜ਼ ਅਤੇ ਮਨੀਸ਼ ਪਾਲ ਮਸਤੀ ਕਰਦੇ ਨਜ਼ਰ ਆਉਂਦੇ ਹਨ ਅਤੇ ਇਕ-ਦੂਜੇ ਨਾਲ ਮਜ਼ਾਕ ਕਰਦੇ ਹਨ ਉਦੋਂ ਹੀ ਪਿੱਛਿਓ ਕੋਈ ਬੋਲਦਾ ਹੈ ਕਿ ਜੈਕੀ ਨੂੰ ਖਤਮ ਕਰ ਦਿਓ। ਫਿਰ ਮਨੀਸ਼ ਪਾਲ ਵੀ ਇਹ ਗੱਲ ਦੁਹਰਾਉਂਦੇ ਹਨ ਅਤੇ ਜੈਕੀ ਨਾਲ ਮਸਤੀ ਕਰਨ ਲੱਗਦੇ ਹਨ। ਇਸ ਤੋਂ ਬਾਅਦ ਜੈਕਲੀਨ ਵੀ ਉਨ੍ਹਾਂ ਨਾਲ ਮਜ਼ਾਕ ਕਰਨ ਲੱਗਦੀ ਹੈ ਅਤੇ ਮਜ਼ਾਕ-ਮਜ਼ਾਕ 'ਚ ਹਲਕੇ ਹੱਥਾਂ ਨਾਲ ਉਨ੍ਹਾਂ ਦੀ ਪਿਟਾਈ ਕਰਦੀ ਨਜ਼ਰ ਆਉਂਦੀ ਹੈ। ਬੇਸ਼ੱਕ ਸਟਾਰਸ ਦੇ ਵਿਚ ਇਸ ਤਰ੍ਹਾਂ ਦਾ ਮਜ਼ਾਕ ਚਲਦਾ ਰਹਿੰਦਾ ਹੈ। ਉਂਝ ਵੀ ਜੈਕਲੀਨ ਦਾ ਸਿੱਕਾ ਕਾਫੀ ਚੱਲ ਰਿਹਾ ਹੈ 'ਬਾਗੀ 2' 'ਚ ਉਨ੍ਹਾਂ ਦਾ 'ਇਕ ਦੋ ਤਿੰਨ' ਗੀਤ ਖੂਬ ਹਿੱਟ ਹੋਇਆ ਸੀ ਅਤੇ ਉਸ ਤੋਂ ਪਹਿਲਾਂ ਵਰੁਣ ਧਵਨ ਨਾਲ 'ਜੁੜਵਾ 2' ਸੁਪਰਹਿੱਟ ਰਹੀ ਸੀ। ਉਂਝ ਵੀ ਉਨ੍ਹਾਂ ਦੀ ਅਗਲੀ ਫਿਲਮ 'ਟ੍ਰਾਈਵ' ਹੈ ਜਿਸ 'ਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ ਹਾਲੀਵੁੱਡ ਦੇ ਇਸੇ ਨਾਮ ਨਾਲ ਸੁਪਰਹਿੱਟ ਫਿਲਮ ਦਾ ਰੀਮੇਕ ਹੈ। ਟ੍ਰਾਈਵ' ਨੂੰ ਤਰੁਣ ਮਨਸੁਖਾਨੀ ਡਾਈਰੈਕਟ ਕਰ ਰਹੇ ਹਨ ਅਤੇ ਫਿਲਮ ਦੇ ਪ੍ਰਾਡਿਊਸਰ ਕਰਣ ਜੌਹਰ ਹਨ।

manish jacqueline


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network