ਮਾਂ ਮੀਰਾ ਬੱਚਨ ਦਾ ਛਲਕਿਆ ਦਰਦ, ਜੇ ਅੱਜ ਜ਼ਿੰਦਾ ਹੁੰਦਾ ਉਨ੍ਹਾਂ ਦਾ ਦੂਜਾ ਬੇਟਾ ਤਾਂ ਇੱਕ ਮਹੀਨੇ ਦਾ ਹੋ ਜਾਣਾ ਸੀ
ਹਰ ਔਰਤ ਦੇ ਲਈ ਮਾਂ ਬਣਨ ਬਹੁਤ ਹੀ ਖ਼ੂਬਸੂਰਤ ਅਹਿਸਾਸ ਹੁੰਦਾ ਹੈ। ਉਹ 9 ਮਹੀਨੇ ਇੱਕ ਜਾਨ ਨੂੰ ਆਪਣੇ ਅੰਦਰ ਪਾਲਦੀ ਹੈ ਤੇ ਉਸ ਦਿਨ ਦਾ ਇੰਤਜ਼ਾਰ ਕਰਦੀ ਹੈ ਕਿ ਉਹ ਬੱਚਾ ਕਦੋਂ ਉਸਦੀ ਗੋਦ ‘ਚ ਆਵੇਗਾ। ਪਰ ਦੂਜੀ ਵਾਰ ਮਾਂ ਬਣੀ ਬੀ ਪਰਾਕ ਦੀ ਪਤਨੀ ਮੀਰਾ ਬੱਚਨ ਆਪਣੇ ਦੂਜੇ ਬੱਚੇ ਨੂੰ ਗੋਦ ‘ਚ ਲੈਣ ਵਾਲੇ ਸੁਫਨਾ ਨੂੰ ਪੂਰਾ ਨਹੀਂ ਕਰ ਪਾਈ।
ਇਸ ਵਾਰ ਵੀ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ, ਪਰ ਜਨਮ ਵੇਲੇ ਇਸ ਬੱਚੇ ਦੀ ਮੌਤ ਹੋ ਗਈ। ਬੱਚੇ ਦੇ ਜਨਮ ਦੀ ਖੁਸ਼ੀ ਗਮੀ ‘ਚ ਬਦਲ ਗਈ। ਪਰ ਪਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਹੈ। ਮਾਂ ਮੀਰਾ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ।
ਬੀ ਪਰਾਕ ਦੀ ਪਤਨੀ ਮੀਰਾ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਦਿਲ ਨੂੰ ਛੂਹ ਜਾਣ ਵਾਲੀ ਤਸਵੀਰ ਸਾਂਝੀ ਕੀਤੀ ਹੈ।
ਜਿਸ ‘ਚ ਇੱਕ ਮਾਂ ਆਪਣੇ ਬੱਚੇ ਨੂੰ ਬਾਹਾਂ ‘ਚ ਲਿਆ ਹੋਇਆ ਹੈ ਤੇ ਉਸ ਦਾ ਬੱਚਾ ਆਸਮਾਨ ਵੱਲ ਨੂੰ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਇਸ ਬੱਚੇ ਦੇ ਖੰਭ ਲੱਗੇ ਹੋਏ ਨੇ। ਉਨ੍ਹਾਂ ਨਾਲ ਹੀ ਆਪਣੇ ਦਿਲ ਦੇ ਅਹਿਸਾਸਾਂ ਨੂੰ ਲੰਬੀ ਚੌੜੀ ਕੈਪਸ਼ਨ ਦੇ ਨਾਲ ਬਿਆਨ ਕੀਤਾ ਹੈ।
Image Source: Instagram
ਉਨ੍ਹਾਂ ਨੇ ਲਿਖਿਆ ਹੈ ਕਿ- ‘ਮੇਰੇ ਲਈ ਸਭ ਤੋਂ ਔਖੇ ਪਲ ਸੀ, ਉਹ ਦਿਨ ਸੀ ਜਦੋਂ ਮੈਂ ਦੂਤ ਨੂੰ ਤੁਹਾਨੂੰ ਸਵਰਗ ਵਿੱਚ ਲੈ ਕੇ ਜਾਣ ਦਿੱਤਾ ਸੀ..’ ਇਸ ਦੇ ਨਾਲ ਉਨ੍ਹਾਂ ਨੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਉਸ ਦਿਨ ਦਾ ਇੰਤਜ਼ਾਰ ਕਰੇਗੀ, ਜਦੋਂ ਮੇਰਾ ਬੱਚਾ ਦੁਬਾਰਾ ਉਨ੍ਹਾਂ ਦੀ ਜ਼ਿੰਦਗੀ ‘ਚ ਵਾਪਸ ਆਵੇਗਾ।
Image Source: Instagram
ਉਨ੍ਹਾਂ ਨੇ ਆਪਣੇ ਕੈਪਸ਼ਨ ਦੇ ਅੰਤ ‘ਚ ਲਿਖਿਆ ਹੈ- ‘ਮੇਰੀ ਜਾਨ ਮੇਰੀ ਦੁਨੀਆ ਮੇਰਾ ਬੇਟਾ Fazza... 10-06-2022’। ਇਸ ਪੋਸਟ ਉੱਤੇ ਕਲਾਕਾਰ ਵੀ ਕਮੈਂਟ ਕਰਕੇ ਮੀਰਾ ਬੱਚਨ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰਾ ਮਾਨਸੀ ਸ਼ਰਮਾ ਨੇ ਲਿਖਿਆ ਹੈ-‘Tight Hug?? ਬਾਬਾ ਜੀ ਹਮੇਸ਼ਾ Fazaa ਦੇ ਨਾਲ ਰਹਿਣਗੇ… Stay Strong’। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
View this post on Instagram