ਮਿਊਜ਼ਿਕ ਪ੍ਰੋਗਰਾਮ ‘ਚ ਮਿਸ ਪੂਜਾ ਨੇ ਕੀਤੀ ਸ਼ਾਨਦਾਰ ਐਂਟਰੀ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ

written by Lajwinder kaur | February 22, 2022

ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਮਿਸ ਪੂਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਪ੍ਰਸ਼ੰਸਕ ਦੇਖ ਸਕਦੇ ਨੇ ਮਿਸ ਪੂਜਾ ਦੀ ਮਿਊਜ਼ਿਕ ਪ੍ਰੋਗਰਾਮ 'ਚ ਕਿੰਨੀ ਸ਼ਾਨਦਾਰ ਐਂਟਰੀ ਕੀਤੀ ਹੈ।

ਹੋਰ ਪੜ੍ਹੋ :‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਵਿਆਹ ਦੀ ਤੀਜੀ ਵਰ੍ਹੇਗੰਢ ‘ਤੇ ਪਿਆਰਾ ਜਿਹਾ ਵੀਡੀਓ ਪਾ ਕੇ ਪਤੀ ਯੁਵਰਾਜ ਹੰਸ ਨੂੰ ਕੀਤਾ ਵਿਸ਼

romy tahlie gifted maserati levante luxury car to wife miss pooja

ਵੀਡੀਓ 'ਚ ਦੇਖ ਸਕਦੇ ਹੋ ਮਿਸ ਪੂਜਾ ਕਿਸੇ ਵਿਆਹ 'ਚ ਆਪਣੀ ਸਟੇਜ ਪ੍ਰਫਾਰਮੈਂਸ ਦਿੰਦੀ ਹੋਈ ਨਜ਼ਰ ਆ ਰਹੀ ਹੈ। ਪਰ ਮਿਸ ਪੂਜਾ ਦੀ ਐਂਟਰੀ ਹਰ ਇੱਕ ਦਾ ਧਿਆਨ ਖਿੱਚ ਰਹੀ ਹੈ, ਵੀਡੀਓ ਚ ਦੇਖ ਸਕਦੇ ਹੋ ਜਦੋਂ ਮਿਸ ਪੂਜਾ ਗੀਤ ਗਾਉਂਣ ਲਈ ਆਉਂਦੀ ਹੈ ਤਾਂ ਸਟੇਜ ਤੱਕ ਪਹੁੰਚਣ ਲਈ ਸਟਾਈਲਿਸ਼ ਆਟੋਮੈਟਿਕ ਸਟੈੱਪ ਵਾਲੀਆਂ ਪੌੜੀਆਂ ਨਿਕਲਦੀਆਂ ਨੇ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਹਾਲ ਹੀ ‘ਚ ਆਏ ਗੀਤ ਪੰਜ ਪੈੱਗ ਦੇ ਨਾਲ ਅਪਲੋਡ ਕੀਤਾ ਹੈ।

ਹੋਰ ਪੜ੍ਹੋ : ਮਾਸੀ ਕਰਿਸ਼ਮਾ ਕਪੂਰ ਨੇ ਪਿਆਰੀ ਜਿਹੀ ਪੋਸਟ ਦੇ ਨਾਲ ਜੇਹ ਨੂੰ ਕੀਤਾ ਬਰਥਡੇਅ ਵਿਸ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਸੀ-ਭਾਣਜੇ ਦਾ ਇਹ ਕਿਊਟ ਅੰਦਾਜ਼

miss pooja shared her son alaap pic

ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ ਜਿਨ੍ਹਾਂ ਨੇ ਕਈ ਰਿਕਾਰਡ ਬਣਾਏ ਨੇ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਪਿਛਲੇ ਸਾਲ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਵੀ ਹਾਸਿਲ ਹੋਇਆ ਸੀ। ਦੱਸ ਦਈਏ ਮਿਸ ਪੂਜਾ ਕਈ ਬਾਲੀਵੁੱਡ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੀ ਹੈ। ਇਸ ਤੋਂ ਇਲਾਵਾ ਕਈ ਰਿਆਲਟੀ ਸ਼ੋਅ ਚ ਬਤੌਰ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੀ ਹੈ। ਦੱਸ ਦਈਏ ਪਿਛਲੇ ਸਾਲ ਹੀ ਉਨ੍ਹਾਂ ਨੇ ਆਪਣੇ ਵਿਆਹੁਤਾ ਜ਼ਿੰਦਗੀ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਆਪਣੇ ਪੁੱਤਰ ਅਲਾਪ ਅਤੇ ਆਪਣੇ ਪਤੀ ਦੇ ਨਾਲ ਜਾਣੂ ਕਰਵਾਇਆ ਸੀ।

 

 

View this post on Instagram

 

A post shared by Miss Pooja (@misspooja)

You may also like