ਪੀਟੀਸੀ ਸ਼ੋਅਕੇਸ 'ਚ ਅੱਜ ਸ਼ਾਮ ਮਿਲੋ ਫ਼ਿਲਮ 'ਮਿੱਟੀ-ਵਰਾਸਤ ਬੱਬਰਾਂ' ਦੀ ਸਟਾਰ ਕਾਸਟ ਨਾਲ

Written by  Aaseen Khan   |  August 21st 2019 12:50 PM  |  Updated: August 21st 2019 12:50 PM

ਪੀਟੀਸੀ ਸ਼ੋਅਕੇਸ 'ਚ ਅੱਜ ਸ਼ਾਮ ਮਿਲੋ ਫ਼ਿਲਮ 'ਮਿੱਟੀ-ਵਰਾਸਤ ਬੱਬਰਾਂ' ਦੀ ਸਟਾਰ ਕਾਸਟ ਨਾਲ

ਮਿੱਟੀ ਵਿਰਾਸਤ ਬੱਬਰਾਂ ਦੀ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਵੱਲੋਂ ਪ੍ਰੋਡਿਊਸ ਕੀਤੀ ਪਹਿਲੀ ਪੰਜਾਬੀ ਫ਼ਿਲਮ ਜਿਸ 'ਚ ਦਲੇਰ ਅਕਾਲੀ ਬੱਬਰਾਂ ਦੇ ਇਤਿਹਾਸ ਨੂੰ ਮੁੜ ਦੁਹਰਾਇਆ ਜਾਵੇਗਾ। 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਮੈਗਾ ਸਟਾਰ ਕਾਸਟ ਵਾਲੀ ਫ਼ਿਲਮ ਦੇ ਸਿਤਾਰੇ ਗੱਲਾਂ ਬਾਤਾਂ ਕਰਨ ਆ ਰਹੇ ਹਨ ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸ਼ੋਅਕੇਸ 'ਚ, ਜਿੱਥੇ ਫ਼ਿਲਮ ਦੀ ਸਟਾਰ ਕਾਸਟ ਨਾਲ ਗੱਲਾਂ ਹੋਣਗੀਆਂ ਫ਼ਿਲਮ ਬਾਰੇ ਅਤੇ ਫ਼ਿਲਮ ਨਾਲ ਜੁੜੇ ਸ਼ਾਨਦਾਰ ਕਿੱਸਿਆਂ ਬਾਰੇ। ਪੀਟੀਸੀ ਸ਼ੋਅ ਕੇਸ ਦਾ ਇਹ ਖ਼ਾਸ ਪ੍ਰੋਗਰਾਮ ਅੱਜ ਸ਼ਾਮ 5:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲਾ ਹੈ।

ਪੀਟੀਸੀ ਸ਼ੋਅ ਕੇਸ 'ਚ ਪਹੁੰਚੇ ਹਨ ਜਪਜੀ ਖਹਿਰਾ, ਜਗਜੀਤ ਸੰਧੂ, ਅਤੇ ਲਖਵਿੰਦਰ ਕੰਡੋਲ, ਜਿਹੜੇ ਫ਼ਿਲਮ 'ਚ ਮੁੱਖ ਭੂਮਿਕਾ 'ਚ ਹਨ। ਇਹਨਾਂ ਤੋਂ ਇਲਾਵਾ ਫ਼ਿਲਮ 'ਚ ਹੋਰ ਵੀ ਨਾਮੀ ਹਨ ਜਿੰਨ੍ਹਾਂ 'ਚ ਕੁਲਜਿੰਦਰ ਸਿੱਧੂ, ਧੀਰਜ ਕੁਮਾਰ,ਅਕਾਂਸ਼ਾ ਸਰੀਨ, ਸ਼ਵਿੰਦਰ ਮਾਹਲ,ਗੁਰਪ੍ਰੀਤ ਭੰਗੂ ਵਰਗੇ ਦਿੱਗਜ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਹੋਰ ਵੇਖੋ : 'ਹਰਜੀਤਾ' ਫ਼ਿਲਮ ਲਈ ਇਸ ਬੱਚੇ ਨੂੰ ਮਿਲਿਆ ਬੈਸਟ ਚਾਈਲਡ ਐਕਟਰ ਦਾ ਨੈਸ਼ਨਲ ਅਵਾਰਡ,ਇੰਝ ਕੀਤੀ ਸੀ ਫ਼ਿਲਮ ਲਈ ਮਿਹਨਤ

ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਾਲ-ਨਾਲ 1922 ਦੇ ਸਮੇਂ ਚੱਲੀ ਬੱਬਰ ਲਹਿਰ ਜਿਸ ‘ਚ ਖ਼ਾਸ ਕਰਕੇ ਉਹਨਾਂ 6 ਬੱਬਰ ਸ਼ਹੀਦਾਂ ਦੀ ਕਹਾਣੀ ਪੇਸ਼ ਕਰੇਗੀ ਜਿਹੜੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਸਨ। ਹਰਿਦੇ ਸ਼ੈੱਟੀ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਇਸ ਫ਼ਿਲਮ ਦੀ ਕਹਾਣੀ Rabbi Kandola ਵੱਲੋਂ ਸਿਰਜੀ ਗਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network