ਪ੍ਰਿਯੰਕਾ ਚੋਪੜਾ ਦੇ ਵਿਆਹ 'ਚ ਹੋ ਗਈ ਸੀ ਲੜਾਈ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ

written by Lajwinder kaur | December 01, 2022 02:56pm

Priyanka Chopra news: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਜੋਨਸ ਅਤੇ ਨਿਕ ਜੋਨਸ 1 ਦਸੰਬਰ ਨੂੰ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ। ਇਹ ਜੋੜਾ ਇਸ ਸਾਲ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਿਹਾ ਹੈ। ਸਾਲ 2018 ਵਿੱਚ ਅੱਜ ਦੇ ਦਿਨ ਪ੍ਰਿਯੰਕਾ ਅਤੇ ਨਿਕ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਪ੍ਰਿਅੰਕਾ ਅਤੇ ਨਿਕ ਇਸ ਖਾਸ ਦਿਨ ਨੂੰ ਬਹੁਤ ਹੀ ਖੂਬਸੂਰਤੀ ਨਾਲ ਸੈਲੀਬ੍ਰੇਟ ਕਰ ਰਹੇ ਹਨ।

ਹੋਰ ਪੜ੍ਹੋ : ਵਿੱਕੀ ਕੌਸ਼ਲ ‘ਪੰਜਾਬ ਦੀ ਕੈਟਰੀਨਾ ਕੈਫ’ ਨਾਲ ਰੋਮਾਂਟਿਕ ਅੰਦਾਜ਼ ‘ਚ ਆਏ ਨਜ਼ਰ, ਦਰਸ਼ਕ ਸ਼ਹਿਨਾਜ਼ ਤੇ ਵਿੱਕੀ ਦੀ ਕਰ ਰਹੇ ਨੇ ਤਾਰੀਫ

Image Source :Instagram

ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਨੇ ਜੋਧਪੁਰ ਦੇ ਉਮੇਦ ਭਵਨ ਵਿੱਚ ਸ਼ਾਹੀ ਅੰਦਾਜ਼ ਵਿੱਚ ਵਿਆਹ ਕੀਤਾ। ਦੋਵਾਂ ਨੇ ਪਹਿਲਾਂ ਈਸਾਈ ਅਤੇ ਫਿਰ ਹਿੰਦੂ ਧਰਮ ਵਿੱਚ ਵਿਆਹ ਕੀਤਾ ਸੀ। ਇਸ ਸ਼ਾਹੀ ਵਿਆਹ ਦਾ ਪ੍ਰੋਗਰਾਮ ਉਮੇਦ ਭਵਨ 'ਚ 4 ਦਿਨ ਚੱਲਿਆ। ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਨਿਕ ਦਾ ਪੂਰਾ ਪਰਿਵਾਰ ਅਮਰੀਕਾ ਤੋਂ ਭਾਰਤ ਆਇਆ ਸੀ, ਉਨ੍ਹਾਂ ਦੇ ਸਵਾਗਤ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਸਨ। ਇਸ ਵਿਆਹ ਸਮਾਗਮ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਮੌਜੂਦ ਸਨ।

priyanka nick wedding Image Source: Instagram

ਪ੍ਰਿਯੰਕਾ ਚੋਪੜਾ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਪਣੇ ਵਿਆਹ ਦਾ ਇੱਕ ਮਜ਼ੇਦਾਰ ਕਿੱਸਾ ਸਾਂਝਾ ਕੀਤਾ ਸੀ। ਕਪਿਲ ਨੇ ਪ੍ਰਿਯੰਕਾ ਨੂੰ ਪੁੱਛਿਆ ਸੀ, 'ਜੇ ਤੁਹਾਡੀ ਬਰਾਤ ਅਮਰੀਕਾ ਤੋਂ ਆਈ ਸੀ ਤਾਂ ਕੀ ਕਿਸੇ ਅੰਗਰੇਜ਼ ਨੇ ਜ਼ਮੀਨ 'ਤੇ ਲੇਟ ਕੇ ਨੱਚਿਆ ਸੀ? ਕਪਿਲ ਦੇ ਸਵਾਲ 'ਤੇ ਪ੍ਰਿਯੰਕਾ ਚੋਪੜਾ ਨੇ ਕਿਹਾ, 'ਨਹੀਂ ਪਰ ਸਾਡੇ ਵਿਆਹ 'ਚ ਲੜਾਈ ਜ਼ਰੂਰ ਹੋ ਗਈ ਸੀ।

Priyanka Chopra ,, Image Source: Instagram

ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਪੰਜਾਬੀਆਂ ਵਿੱਚ ਹੁੰਦੀ ਮਿਲਣੀ ਵਾਲਾ ਕਿੱਸਾ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਸੀਂ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਅਸੀਂ ਸਾਰਿਆਂ ਨੂੰ ਦੱਸਿਆ ਸੀ ਕਿ ਮਿਲਣੀ ਦੌਰਾਨ ਇੱਕ ਦੂਜੇ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹੁੰਦੇ ਹਨ, ਪਰ ਉਨ੍ਹਾਂ ਵਿਚਕਾਰ ਲੜਾਈ ਹੋ ਗਈ। ਉਨ੍ਹਾਂ ਲੋਕਾਂ ਨੇ ਇਸ ਨੂੰ ਕੁਝ ਜ਼ਿਆਦਾ ਹੀ ਗੰਭੀਰਤਾ ਨਾਲ ਲੈ ਲਿਆ ਸੀ। ਉਹ ਇੱਕ ਦੂਜੇ 'ਤੇ ਛਾਲਾਂ ਮਾਰਨ ਲੱਗ ਪਏ ਸਨ।

 

 

You may also like