National Pollution Control Day2022: ਜਾਣੋ ਕਿਉਂ ਮਨਾਇਆ ਜਾਂਦਾ ਹੈ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ ਤੇ ਇਸ ਨੂੰ ਘੱਟ ਕਰਨ ਦੇ ਤਰੀਕੇ

Written by  Pushp Raj   |  December 02nd 2022 06:51 PM  |  Updated: December 02nd 2022 06:51 PM

National Pollution Control Day2022: ਜਾਣੋ ਕਿਉਂ ਮਨਾਇਆ ਜਾਂਦਾ ਹੈ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ ਤੇ ਇਸ ਨੂੰ ਘੱਟ ਕਰਨ ਦੇ ਤਰੀਕੇ

National Pollution Control Day 2022: ਹਰ ਸਾਲ 2 ਦਸੰਬਰ ਨੂੰ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ (National Pollution Control Day ) ਮਨਾਇਆ ਜਾਂਦਾ ਹੈ। ਇਸ ਦਿਨ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਪ੍ਰਦੂਸ਼ਣ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਜਾਗਰੂਕ ਕਰਨਾ ਹੈ।

Image Source : Google

ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ ਦਾ ਇਤਿਹਾਸ

ਦੱਸ ਦਈਏ ਕਿ ਸਾਲ ਸਾਲ 1984 ਵਿੱਚ ਭੋਪਾਲ ਗੈਸ ਤ੍ਰਾਸਦੀ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੁਖਾਂਤ ਨੂੰ ਯਾਦ ਕਰਦਿਆਂ ਅਤੇ ਪ੍ਰਦੂਸ਼ਣ ਦੀ ਰੋਕਥਾਮ 'ਤੇ ਜ਼ੋਰ ਦੇਣ ਲਈ ਹਰ ਸਾਲ 2 ਦਸੰਬਰ ਨੂੰ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਜਾਂਦਾ ਹੈ।

ਪ੍ਰਦੂਸ਼ਣ ਕੰਟਰੋਲ ਦਿਵਸ ਦੀ ਮਹੱਤਤਾ

ਇਸ ਦਿਨ ਦੀ ਮਹੱਤਤਾ ਬਾਰੇ ਗੱਲ ਕਰੀਏ ਤਾਂ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਪ੍ਰਦੂਸ਼ਣ ਅਤੇ ਹਵਾ ਦੇ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜ਼ਹਿਰੀਲੀ ਹਵਾ ਕਾਰਨ ਆਪਣੀ ਜਾਨ ਨਾਂ ਗਵਾਉਣੀ ਪਵੇ। ਇਸ ਲਈ ਇਹ ਦਿਨ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਜਾਗਰੂਕਤਾ ਫੈਲਾਉਣ ਵੱਲ ਇੱਕ ਕਦਮ ਹੈ। ਇੱਥੇ ਕੁਝ ਅਜਿਹੇ ਤਰੀਕੇ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਪੱਧਰ 'ਤੇ ਵਾਤਾਵਰਨ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹੋ।

Image Source : Google

ਪ੍ਰਦੂਸ਼ਣ ਨੂੰ ਕੰਟਰੋਲ ਦੇ ਤਰੀਕੇ

ਸਾਈਕਲ ਦੀ ਵਰਤੋਂ

ਵਾਹਨਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਅਜਿਹੇ ਵਿੱਚ ਲੋਕ ਹਫ਼ਤੇ ਦੇ ਕੁਝ ਦਿਨ ਸਾਈਕਲ ਦੀ ਵਰਤੋਂ ਕਰਕੇ ਵਾਤਾਵਰਣ ਦੀ ਸੱਵਛਤਾ ਨੂੰ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਜੇਕਰ ਬੱਚੇ ਸਾਈਕਲ ਚਲਾ ਕੇ ਸਕੂਲ ਜਾ ਸਕਦੇ ਹਨ ਤਾਂ ਤੁਹਾਨੂੰ ਕਾਰ ਨਹੀਂ ਲੈਣੀ ਚਾਹੀਦੀ। ਇਸ ਦੇ ਨਾਲ ਹੀ ਨਿੱਜੀ ਵਾਹਨਾਂ ਦੀ ਬਜਾਏ ਜਨਤਕ ਆਵਾਜਾਈ ਦੇ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕਰੋ।

ਬਿਜਲੀ ਦੀ ਖਪਤ ਨੂੰ ਘਟਾਉਣਾ

ਜਿਸ ਬਾਲਣ ਤੋਂ ਸਾਡੇ ਘਰਾਂ ਤੱਕ ਬਿਜਲੀ ਪਹੁੰਚਦੀ ਹੈ, ਉਹ ਹਵਾ ਪ੍ਰਦੂਸ਼ਣ ਵਿੱਚ ਪੂਰਾ ਯੋਗਦਾਨ ਪਾਉਂਦੇ ਹਨ। ਲੋੜ ਨਾਂ ਹੋਣ 'ਤੇ ਬਿਜਲੀ ਦੀ ਵਰਤੋਂ ਨਾ ਕਰੋ। ਲੋੜ ਪੈਣ 'ਤੇ ਹੀ ਲਾਈਟਾਂ, ਪੱਖੇ, ਏਸੀ ਜਾਂ ਕੂਲਰ ਦੀ ਵਰਤੋਂ ਕਰੋ। ਬਿਨਾਂ ਕਿਸੇ ਕਾਰਨ ਬਿਜਲੀ ਦੇ ਸਮਾਨ ਜਿਵੇਂ ਪੱਖੇ , ਲਾਈਟਾਂ ਨੂੰ ਚਾਲੂ ਨਾ ਰੱਖੋ।

Image Source : Google

ਹੋਰ ਪੜ੍ਹੋ: Banana peel benefits:ਕੇਲੇ ਦੇ ਛਿਲਕੇ ਦਾ ਇੰਝ ਕਰੋ ਇਸਤੇਮਾਲ, ਹੋਣਗੇ ਕਈ ਫਾਇਦੇ

ਵੱਧ ਤੋਂ ਵੱਧ ਪੌਦੇ ਲਗਾਓ

ਤੁਸੀਂ ਆਪਣੀ ਬਾਲਕੋਨੀ ਜਾਂ ਘਰ ਦੇ ਵਿਹੜੇ ਵਿੱਚ ਪੌਦੇ ਲਗਾ ਸਕਦੇ ਹੋ। ਇਸ ਨਾਲ ਨਾ ਸਿਰਫ਼ ਜ਼ਹਿਰੀਲੀ ਹਵਾ ਨੂੰ ਸਾਫ਼ ਕਰਨ ਵਿੱਚ ਮਦਦ ਮਿਲੇਗੀ ਸਗੋਂ ਇਹ ਤੁਹਾਡੇ ਘਰ ਨੂੰ ਸੋਹਣਾ ਬਣਾਉਣਗੇ। ਇਸ ਦੇ ਨਾਲ ਕੁਦਰਤੀ ਤੌਰ 'ਤੇ ਤੁਹਾਨੂੰ ਸਾਫ਼ ਹਵਾ ਮਿਲੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network