ਸ਼ਾਰਟ ਡਰੈੱਸ 'ਚ ਨਜ਼ਰ ਆਈ ਨੀਨਾ ਗੁਪਤਾ ,ਵੇਖੋ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ 

Written by  Shaminder   |  December 29th 2018 10:10 AM  |  Updated: December 29th 2018 10:17 AM

ਸ਼ਾਰਟ ਡਰੈੱਸ 'ਚ ਨਜ਼ਰ ਆਈ ਨੀਨਾ ਗੁਪਤਾ ,ਵੇਖੋ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ 

ਫਿਲਮ 'ਬਧਾਈ ਹੋ' 'ਚ ਬਿਹਤਰੀਨ ਭੂਮਿਕਾ ਅਦਾ ਕਰਨ ਵਾਲੀ ਨੀਨਾ ਗੁਪਤਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ । ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਉਨ੍ਹਾਂ ਵੱਲੋਂ  ਮਾਲਦੀਵ 'ਚ ਛੁੱਟੀਆਂ ਮਨਾਉਣ ਦੌਰਾਨ ਲਈਆਂ ਗਈਆਂ ਹਨ । ਉਨ੍ਹਾਂ ਨੇ ਫਿਲਮ ਬਧਾਈ ਹੋ 'ਚ ਇੱਕ ਅੱਧਖੜ ਔਰਤ ਦਾ ਕਿਰਦਾਰ ਨਿਭਾਇਆ ਸੀ ।ਜੋ ਗਰਭਵਤੀ ਹੋ ਜਾਂਦੀ ਹੈ ਜਦਕਿ ਆਯੁਸ਼ਮਾਨ ਖੁਰਾਣਾ ਨੇ ਇਸ ਫਿਲਮ 'ਚ ਉਨ੍ਹਾਂ ਦੇ ਪੁੱਤਰ ਦਾ ਕਿਰਦਾਰ ਨਿਭਾਇਆ ਸੀ।

ਹੋਰ ਵੇਖੋ : ਜੈਸਮੀਨ ਸੈਂਡਲਾਸ ਦੀ ਦਾਦੀ ਨੂੰ ਨਹੀਂ ਉਸ ਦਾ ਹੇਅਰ ਸਟਾਇਲ ਪਸੰਦ, ਹੇਅਰ ਸਟਾਇਲ ਦੇਖਕੇ ਕੀਤਾ ਗੁੱਸਾ ਦੇਖੋ ਵੀਡਿਓ

neena gupta neena gupta

ਇਹ ਫਿਲਮ ਏਨੀ ਕਾਮਯਾਬ ਰਹੀ ਸੀ ਕਿ ਫਿਲਮ ਨੇ ਸਤਾਰਵੇਂ ਦਿਨ ਹੀ ਸੌ ਕਰੋੜ ਦੀ ਕਮਾਈ ਕਰ ਲਈ ਸੀ । ਇਸ ਫਿਲਮ ਦੀ ਅਪਾਰ ਕਾਮਯਾਬੀ ਤੋਂ ਬਾਅਦ ਉਹਹੁਣ ਆਪਣੀ ਧੀ ਮਸਾਬਾ ਨਾਲ ਮਾਲਦੀਵ 'ਚ ਛੁੱਟੀਆ ਮਨਾਉਣ ਗਏ ਹੋਏ ਨੇ । aੁਨ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋਈਆਂ ਨੇ । ਇਨ੍ਹਾਂ ਤਸਵੀਰਾਂ 'ਚ ਦੋਵੇਂ ਮਾਵਾਂ ਦੀਆਂ ਸ਼ਾਨਦਾਰ ਆਉਟਫਿੱਟ 'ਚ ਨਜ਼ਰ ਆ ਰਹੀਆਂ ਨੇ ।

neena gupta neena gupta

ਮਸਾਬਾ ਨੇ ਮੋਨਾਕਨੀ 'ਚ ਨਜ਼ਰ ਆਈ ਤਾਂ ਨੀਨਾ ਗੁਪਤਾ ਨੇ ਸਟਾਈਲਿਸ਼ ਡਰੈੱਸ ਕੈਰੀ ਕੀਤੀ ਹੋਈ ਸੀ ।ਦੱਸ ਦਈਏ ਕਿ ਨੀਨਾ ਗੁਪਤਾ ਇੱਕ ਅਜਿਹੀ ਅਦਾਕਾਰਾ ਹੈ । ਜਿਸ ਨੇ ਸੀਰੀਅਲਸ ਸਣੇ ਕਈ ਕਾਮਯਾਬ ਫਿਲਮਾਂ 'ਚ ਵੀ ਕੰਮ ਕੀਤਾ ਹੈ । ਜਿਨ੍ਹਾਂ ਵਿੱਚੋਂ ਮੁੱਖ ਤੌਰ 'ਤੇ ਫਿਲਮ 'ਖਾਨਦਾਨ' ,ਜਾਨੇ ਭੀ ਦੋ ਯਾਰੋ,ਡੈਡੀ,aੁਤਸਵ ਅਤੇ ਰਿਹਾਈ ਵਰਗੀਆਂ ਕਾਮਯਾਬ ਫਿਲਮਾਂ 'ਚ ਕੰਮ ਕੀਤਾ ਹੈ ।ਫਿਲਮ ਵੋ ਛੋਕਰੀ ਲਈ ਤਾਂ ਉਨ੍ਹਾਂ ਨੂੰ ਬੈਸਟ ਐਕਟ੍ਰੈੱਸ ਦੇ ਨੈਸ਼ਨਲ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network