‘ਮਿਸ਼ਨ ਆਰੀਅਨ ਮੁਕੰਮਲ’, ਨੀਰੂ ਬਾਜਵਾ ਨੇ ਪੋਸਟ ਪਾ ਕੇ ਸਭ ਦਾ ਭਰਵਾਂ ਸਹਿਯੋਗ ਦੇਣ ਲਈ ਕੀਤਾ ਧੰਨਵਾਦ, ਦੇਖੋ ਵੀਡੀਓ

Written by  Lajwinder kaur   |  August 09th 2020 10:33 AM  |  Updated: August 09th 2020 10:33 AM

‘ਮਿਸ਼ਨ ਆਰੀਅਨ ਮੁਕੰਮਲ’, ਨੀਰੂ ਬਾਜਵਾ ਨੇ ਪੋਸਟ ਪਾ ਕੇ ਸਭ ਦਾ ਭਰਵਾਂ ਸਹਿਯੋਗ ਦੇਣ ਲਈ ਕੀਤਾ ਧੰਨਵਾਦ, ਦੇਖੋ ਵੀਡੀਓ

ਪੰਜਾਬੀ ਫ਼ਿਲਮਾਂ ਦੀ ਸੁਪਰ ਸਟਾਰ ਐਕਟਰੈੱਸ ਨੀਰੂ ਬਾਜਵਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਦਿਨ ਰਾਤ ਇੱਕ ਕਰਕੇ ਫ਼ੰਡ ਇਕੱਠਾ ਕਰ ਰਹੇ ਸਨ ।

View this post on Instagram

 

A post shared by Neeru Bajwa (@neerubajwa) on

ਆਰੀਅਨ ਦਿਓਲ ਨਾਂਅ ਦਾ ਇਹ ਬੱਚਾ Spinal Muscular Atrophy Type-1 ਵਰਗੀ ਬਿਮਾਰੀ ਨਾਲ ਲੜ ਰਿਹਾ ਹੈ, ਤੇ ਇਸ ਬਿਮਾਰੀ ਦੇ ਇਲਾਜ ਲਈ ਕਾਫੀ ਪੈਸਿਆਂ ਦੀ ਜ਼ਰੂਰਤ ਹੈ ਜਿਸ ਕਰਕੇ ਆਰੀਅਨ ਦੇ ਇਲਾਜ ਲਈ ਫ਼ੰਡ ਇਕੱਠਾ ਕਰਨ ਲਈ ਨੀਰੂ ਬਾਜਵਾ ਅੱਗੇ ਆਏ ਸਨ ।

ਨੀਰੂ ਬਾਜਵਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਹੈ ਕਿ ਬੱਚੇ ਦੇ ਇਲਾਜ ਲਈ ਫ਼ੰਡ ਇਕੱਠਾ ਹੋ ਗਿਆ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਫ਼ੰਡ ‘ਚ ਇਕੱਠੇ ਹੋਏ ਸਾਰੇ ਹੀ ਪੈਸਿਆਂ ਦੀ ਜਾਣਕਾਰੀ ਦਿੱਤੀ ਹੈ । ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਆਰੀਅਨ ਦੇ ਲਈ ਰਾਸ਼ੀ ਇਕੱਠੀ ਕਰ ਰਹੀ ਟੀਮ ਵੀ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਪੋਸਟ ਪਾ ਕੇ ਲਿਖਿਆ ਹੈ, ‘ਆਰੀਅਨ ਸਿੰਘ ਦਿਓਲ ਦੀ ਜ਼ਿੰਦਗੀ ਦੀ ਜੰਗ ਜਿੱਤਣ ਲਈ ਜਿਸ ਮਿਸ਼ਨ ਨੂੰ ਆਪਾਂ ਸਾਰਿਆਂ ਨੇ ਕੁਝ ਹਫਤੇ ਪਹਿਲਾਂ ਸ਼ੁਰੂ ਕੀਤਾ ਸੀ। ਤੁਹਾਡੇ ਸਾਰਿਆਂ ਦੇ ਭਰਵੇਂ ਸਹਿਯੋਗ ਨਾਲ ਲੋੜੀਂਦੀ ਰਕਮ ਦਾ ਫ਼ੰਡ ਹੁਣ ਇਕੱਠਾ ਹੋ ਚੁੱਕਾ ਹੈ । ਹੁਣ ਇਸ ਕੰਮ ਲਈ ਹੋਰ ਪੈਸਿਆਂ ਦੀ ਲੋੜ ਨਹੀਂ ਹੈ । ਇਸ ਮਿਸ਼ਨ ਵਿੱਚ ਸਾਥ ਦੇਣ ਲਈ ਮੈਂ ਆਪਣੇ ਵੱਲੋਂ ਤੁਹਾਡਾ ਸਾਰਿਆਂ ਦਾ ਬੇਹੱਦ ਧੰਨਵਾਦ ਕਰਦੀ ਹਾਂ, ਉਮੀਦ ਕਰਦੀ ਹਾਂ ਕਿ ਤੁਹਾਡੇ ਸਹਿਯੋਗ ਨਾਲ ਆਰੀਅਨ ਸਿੰਘ ਦਿਓਲ ਇਸ ਲੜਾਈ ਨੂੰ ਜਿੱਤ ਕੇ ਲੰਬੀ ਉਮਰ ਖ਼ੁਸ਼ੀ ਖ਼ੁਸ਼ੀ ਜੀਏਗਾ। ਇੱਕ ਵਾਰ ਫੇਰ ਜੋ ਵਿਸ਼ਵਾਸ ਤੇ ਭਰੋਸਾ ਇਨਸਾਨੀਅਤ ਦੇ ਪੱਖ ਤੋਂ ਤੁਸੀਂ ਦਿਖਾਇਆ ਉਸ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ।-- ਨੀਰੂ ਬਾਜਵਾ’


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network