ਨੇਹਾ ਕੱਕੜ ਅਤੇ ਪਤੀ ਰੋਹਨਪ੍ਰੀਤ ਸਿੰਘ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਪੋਸਟ ਪਾ ਕੇ ਖੁਸ਼ੀ ਕੀਤੀ ਸਾਂਝੀ

written by Lajwinder kaur | September 28, 2021

ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਤੋਂ ਬਾਅਦ ਹੁਣ ਮਸ਼ਹੂਰ ਗਾਇਕਾ ਨੇਹਾ ਕੱਕੜ ਨੂੰ ਵੀ ਦੁਬਈ ਦਾ ਗੋਲਡਨ ਵੀਜ਼ਾ ਮਿਲ ਗਿਆ ਹੈ। ਆਪਣੀ ਗਾਇਕੀ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਰਾਹੀਂ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਜੀ ਹਾਂ ਨੇਹਾ ਕੱਕੜ Neha Kakkar ਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ Rohanpreet Singh ਨੂੰ ਦੁਬਈ ਦਾ ਗੋਲਡਨ ਵੀਜ਼ਾ (Golden Visa Of UAE) ਪ੍ਰਾਪਤ ਕੀਤਾ ਹੈ।

ਹੋਰ ਪੜ੍ਹੋ : ਅਪਾਰਸ਼ਕਤੀ ਖੁਰਾਣਾ ਦੀ ਧੀ ਹੋਈ ਇੱਕ ਮਹੀਨੇ ਦੀ, ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਦਿਖਾਇਆ ਬੇਟੀ ਦਾ ਚਿਹਰਾ

happy birthday neha kakkar , singer rohanpreet celebrates his wife first birthday celebration image source-instagram

ਦੋਵਾਂ ਨੇ ਕਲਾਕਾਰਾਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਤਸਵੀਰ ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਗਾਇਕ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਆਪਣਾ ਸੁਨਹਿਰੀ ਵੀਜ਼ਾ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਨੇਹਾ ਕੱਕੜ ਨੇ ਕੈਪਸ਼ਨ ਚ ਲਿਖਿਆ ਹੈ, “ਮੈਨੂੰ ਬਹੁਤ ਮਾਣ ਹੈ ਕਿ ਮੈਂ ਉਸ ਦੇਸ਼ ਤੋਂ ਵੀਜ਼ਾ ਪਾਇਆ ਹੈ ਜਿਸ ਨੂੰ ਮੈਂ ਪਿਆਰ ਕਰਦੀ ਹਾਂ, ਯੂਏਈ ਤੋਂ ਗੋਲਡਨ ਵੀਜ਼ਾ ਮਿਲਿਆ ਹੈ। ਵੱਖੋ ਵੱਖਰੇ ਖੇਤਰਾਂ ਦੇ ਕਲਾਕਾਰਾਂ, ਸੰਗੀਤਕਾਰਾਂ ਅਤੇ ਸਿਰਜਕਾਂ ਦਾ ਸਮਰਥਨ ਕਰਨ ਲਈ ਮੈਂ GDRFADubai, ਦੁਬਈ ਕਲਚਰ ਦਾ ਵੀ ਧੰਨਵਾਦ ਕਰਨਾ ਚਾਹਾਂਗੀ ।

rohanpreet singh shared pic with neha kakkar dubai golden visa-min

ਇਸ ਦੇ ਨਾਲ ਹੀ ਪੰਜਾਬੀ ਗਾਇਕਾ ਅਤੇ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਨੇ ਵੀ ਤਸਵੀਰ ਸਾਂਝੀ ਕੀਤੀ ਹੈ। ਰੋਹਨਪ੍ਰੀਤ ਨੇ ਕੈਪਸ਼ਨ ਵਿੱਚ ਲਿਖਿਆ, "ਨੇਹੂ ਅਤੇ ਮੈਂ ਇੱਕ ਅਜਿਹੇ ਦੇਸ਼ ਤੋਂ ਗੋਲਡਨ ਵੀਜ਼ਾ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜਿਸਨੂੰ ਅਸੀਂ ਪਿਆਰ ਕਰਦੇ ਹਾਂ, ਯੂਏਈ. ਹਮੇਸ਼ਾ ਵੱਖੋ -ਵੱਖਰੇ ਖੇਤਰਾਂ ਦੇ ਕਲਾਕਾਰਾਂ, ਗਾਇਕਾਂ ਅਤੇ ਸਿਰਜਣਾਤਮਕ ਦਿਮਾਗਾਂ ਦਾ ਸਮਰਥਨ ਕਰਨ ਲਈ, ਦੁਬਾਈ ਦਾ ਵਿਸ਼ੇਸ਼ ਧੰਨਵਾਦ "

ਹੋਰ ਪੜ੍ਹੋ : ਜੱਸੀ ਗਿੱਲ ਨੇ Daughters’ Day ਮੌਕੇ ‘ਤੇ ਸ਼ੇਅਰ ਕੀਤਾ ਧੀ ਰੋਜਸ ਗਿੱਲ ਦਾ ਪਿਆਰਾ ਜਿਹਾ ਵੀਡੀਓ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਤੁਹਾਨੂੰ ਦੱਸ ਦੇਈਏ, ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲ ਚੁੱਕਾ ਹੈ। ਦੁਬਈ ਤੋਂ ਗੋਲਡਨ ਵੀਜ਼ਾ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਦੀ ਸੂਚੀ ਵਿੱਚ ਸ਼ਾਹਰੁਖ ਖਾਨ, ਸੰਜੇ ਦੱਤ, ਸੁਨੀਲ ਸ਼ੈੱਟੀ,  ਵਰਗੇ ਕਈ ਸਿਤਾਰੇ ਸ਼ਾਮਿਲ ਹਨ। ਇਸ ਦੇ ਨਾਲ ਹੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੇ ਪਤੀ ਸ਼ੋਏਬ ਮਲਿਕ ਨੂੰ ਵੀ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ ਹੋਇਆ ਹੈ।

 

0 Comments
0

You may also like