ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | October 06, 2022 12:26pm

ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ (Rohanpreet Singh) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ । ਜਿਸ ਦੀਆਂ ਤਸਵੀਰਾਂ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੇ ਹਨ ।

Neha Kakkar Image Source : Instagram

ਹੋਰ ਪੜ੍ਹੋ : ਪਵਿੱਤਰਾ ਪੂਨੀਆ ਅਤੇ ਏਜਾਜ਼ ਖ਼ਾਨ ਨੇ ਕਰਵਾਈ ਮੰਗਣੀ, ਤਸਵੀਰਾਂ ਕੀਤੀਆਂ ਸਾਂਝੀਆਂ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਫਾਈਨਲੀ ਆਪਣੀ ਨੇਹੂ ਦੇ ਨਾਲ ਦਰਬਾਰ ਸਾਹਿਬ ‘ਚ ਮੱਥਾ ਟੇਕਿਆ । ਮੈਂ ਖੁਦ ਨੂੰ ਬਹੁਤ ਹੀ ਖੁਸ਼ਕਿਸਮਤ ਅਤੇ ਪੂਰਾ ਮਹਿਸੂਸ ਕਰ ਰਿਹਾ ਹਾਂ ।

Neha Kakkar Image Source : Instagram

ਹੋਰ ਪੜ੍ਹੋ : ਵਿਆਹ ‘ਤੇ ਆਪਣੇ ਮਰਹੂਮ ਪਿਤਾ ਦੀ ਤਸਵੀਰ ਹੱਥ ‘ਚ ਫੜੀ ਨਜ਼ਰ ਆਈ ਇਹ ਕੁੜੀ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

ਕਿਉਂਕਿ ਪਹਿਲਾਂ ਮੈਂ ਇੱਕਲਾ ਆਉਂਦਾ ਸੀ ਅਤੇ ਅੱਜ ਨੇਹੂ ਦਾ ਹੱਥ ਫੜ ਕੇ ਮੱਥਾ ਟੇਕਿਆ ਤਾਂ ਏਦਾਂ ਲੱਗਿਆ ਕਿ ਹੁਣ ਮੁਕੰਮਲ ਹੋਇਆ ਮੈਂ। ਲੱਖ ਲੱਖ ਸ਼ੁਕਰ ਹੈ ਤੇਰਾ ਰੱਬਾ, ਧੰਨਵਾਦ ਤੁਸੀਂ ਮੈਨੂੰ ਚੁਣਿਆ । ਤੂੰ ਬਹੁਤ ਹੀ ਖ਼ੂਬਸੂਰਤ ਹੈ ਮੇਰੀ ਸਾਉਲ ਮੇਟ, ਮਹਾਰਾਜ ਸਭ ਨੂੰ ਖ਼ੁਸ਼ ਰੱਖਣ’ ਸਰਬੱਤ ਦਾ ਭਲਾ’।

Rohanpreet singh Image Source :Instagram

ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ਅਤੇ ਇਸ ਜੋੜੀ ਨੂੰ ਆਸ਼ੀਰਵਾਦ ਦੇ ਰਹੇ ਹਨ । ਦੱਸ ਦਈਏ ਕਿ ਇਸ ਜੋੜੀ ਨੇ ਲਾਕਡਾਊਨ ਦੇ ਦੌਰਾਨ ਵਿਆਹ ਕਰਵਾਇਆ ਸੀ ।ਇਸ ਵਿਆਹ ‘ਚ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਸੀ ।

 

View this post on Instagram

 

A post shared by Rohanpreet Singh (@rohanpreetsingh)

You may also like