
Neha Kakkar gets trolled: ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰਸ਼ੰਸਕ ਵੀ ਨੇਹਾ ਕੱਕੜ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਹਨ ਅਤੇ ਖੂਬ ਪਸੰਦ ਕਰਦੇ ਹਨ। ਹਾਲਾਂਕਿ ਨੇਹਾ ਕੱਕੜ ਨੂੰ ਵੀ ਕਈ ਵਾਰ ਵੱਖ-ਵੱਖ ਕਾਰਨਾਂ ਕਰਕੇ ਟ੍ਰੋਲ ਕੀਤਾ ਜਾਂਦਾ ਹੈ। ਇਸ ਦੌਰਾਨ ਇੱਕ ਵਾਰ ਫਿਰ ਨੇਹਾ ਕੱਕੜ ਆਪਣੇ ਨਵੇਂ ਗੀਤ Cutie-Cutie ਲਈ ਟ੍ਰੋਲ ਹੋ ਰਹੀ ਹੈ।
ਹੋਰ ਪੜ੍ਹੋ : ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਆਪਣੇ ਪਿਆਰੇ ਪੁੱਤਰ ਦੇ ਨਾਲ ਏਅਰਪੋਰਟ ‘ਤੇ ਆਈ ਨਜ਼ਰ, ਦੇਖੋ ਵੀਡੀਓ

ਨੇਹਾ ਕੱਕੜ ਦਾ ਗੀਤ Cutie-Cutie ਰਿਲੀਜ਼ ਹੋ ਗਿਆ ਹੈ। ਵੀਡੀਓ 'ਚ ਨੇਹਾ ਵਾਈਟ ਕੋਰਡਸ ਅਤੇ ਜੈਕੇਟ 'ਚ ਕਾਫੀ ਸਟਾਈਲਿਸ਼ ਲੱਗ ਰਹੀ ਹੈ ਪਰ ਗਾਇਕਾ ਆਪਣੇ ਬੈਕਗਰਾਊਂਡ ਡਾਂਸਰਸ ਕਾਰਨ ਟ੍ਰੋਲ ਹੋ ਰਹੀ ਹੈ। ਦਰਅਸਲ, ਜਿਵੇਂ ਹੀ ਵੀਡੀਓ ਸਾਹਮਣੇ ਆਇਆ, ਟ੍ਰੋਲਸ ਨੇ ਦੱਸਿਆ ਕਿ ਵੀਡੀਓ ਵਿੱਚ ਬੈਕਗ੍ਰਾਉਂਡ ਡਾਂਸਰਾਂ ਦਾ ਕੱਦ ਨੇਹਾ ਤੋਂ ਵੱਧ ਜਾਂ ਘੱਟ ਹੈ। ਇਸ ਵਜ੍ਹਾ ਨਾਲ ਨੇਹਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਕਮੈਂਟਸ ਨੇਹਾ ਨੂੰ ਬਾਡੀ ਸ਼ੇਮ ਕਰਨ ਵਾਲੇ ਵੀ ਹਨ।

ਦੱਸ ਦੇਈਏ ਕਿ ਨੇਹਾ ਕੱਕੜ ਨੇ 2006 ਵਿੱਚ ਇੰਡੀਅਨ ਆਈਡਲ ਵਿੱਚ ਹਿੱਸਾ ਲਿਆ ਸੀ। ਸ਼ੋਅ 'ਚ ਨੇਹਾ ਕੱਕੜ ਦਾ ਸਫਰ ਲੰਬਾ ਨਹੀਂ ਸੀ ਅਤੇ ਉਸ ਨੂੰ ਜਲਦੀ ਹੀ ਬਾਹਰ ਕਰ ਦਿੱਤਾ ਗਿਆ ਸੀ। ਹਾਲਾਂਕਿ, ਨੇਹਾ ਨੇ ਹਾਰ ਨਹੀਂ ਮੰਨੀ ਅਤੇ ਹੌਲੀ-ਹੌਲੀ ਆਪਣੀ ਮਿਹਨਤ ਨਾਲ ਆਪਣੇ ਲਈ ਇੱਕ ਵੱਡੀ ਜਗ੍ਹਾ ਬਣਾ ਲਈ ਹੈ। ਨੇਹਾ ਨੂੰ ਹੁਣ ਵੱਡੀਆਂ ਗਾਇਕਾਵਾਂ ਵਿੱਚ ਗਿਣਿਆ ਜਾਂਦਾ ਹੈ, ਅਤੇ ਗਾਇਕਾ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਨੇਹਾ ਨੂੰ ਫਾਲਗੁਨੀ ਦੇ ਗੀਤ ਨੂੰ ਲੈ ਕੇ ਕਾਫੀ ਟ੍ਰੋਲ ਕੀਤਾ ਗਿਆ ਸੀ।

ਹੁਣ ਇਸ ਨਵੇਂ ਗੀਤ ਦਾ ਵੀਡੀਓ ਦੇਖਕੇ ਯੂਜ਼ਰਸ ਟ੍ਰੋਲਿੰਗ ਟਿੱਪਣੀਆਂ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਪਿੱਛੇ ਆਪਣੀ ਸਾਇਜ਼ ਕੀ ਲੜਕੀਆਂ ਰੱਖੀ ਹੈ ਕਭੀ ਬੇਇੱਜ਼ਤੀ ਨਾ ਹੋ ਜਾਏ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ਯੇ ਕਿਆ ਸੌਂਗ ਹੈ।
View this post on Instagram