ਨਿਕਿਤਿਨ ਧੀਰ ਅਤੇ ਕ੍ਰਿਤਿਕਾ ਸੇਂਗਰ ਦੇ ਘਰ ਆਈ ਨੰਨ੍ਹੀ ਪਰੀ, ਨਾਲ ਹੀ ਬੇਟੀ ਦੇ ਨਾਂ ਦਾ ਕੀਤਾ ਖੁਲਾਸਾ

written by Lajwinder kaur | May 13, 2022

Nikitin Dheer announce their baby girl's name : 'ਸ਼ੇਰ ਸ਼ਾਹ', 'ਚੇਨਈ ਐਕਸਪ੍ਰੈਸ' ਅਤੇ 'ਸੂਰਿਆਵੰਸ਼ੀ' ਵਰਗੀਆਂ ਵੱਡੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੇ ਨਿਕਿਤਿਨ ਧੀਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਕ੍ਰਿਤਿਕਾ ਸੇਂਗਰ ਨੇ ਬੇਟੀ ਨੂੰ ਜਨਮ ਦਿੱਤਾ ਹੈ। ਨਿਕਿਤਿਨ ਨੇ ਆਪਣੀ ਪਤਨੀ ਦੇ ਮਾਂ ਬਣਨ ਦੀ ਗੁੱਡ ਨਿਊਜ਼ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ।

ਹੋਰ ਪੜ੍ਹੋ : ਵੈਡਿੰਗ ਕਪਲ ਨੇ ਦਿਲਜੀਤ ਦੋਸਾਂਝ ਦੀ ਫੋਟੋ ਕੀਤੀ ਖਰਾਬ, ਗਾਇਕ ਨੇ ਨਵੇਂ ਵਿਆਹੇ ਜੋੜੇ ਨੂੰ ਕਹੀ ਅਜਿਹੀ ਗੱਲ...

Nikitin Dheer and Kratika Sengar become parents

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਿਊਟ ਜਿਹਾ ਪੋਸਟਰ ਸ਼ੇਅਰ ਕਰੇ ਕਿਹਾ ਕਿ –‘ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਘਰ ਧੀ ਆਈ ਹੈ!- Dheers’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਨਿਕਿਤਿਨ ਧੀਰ ਅਤੇ ਕ੍ਰਿਤਿਕਾ ਸੇਂਗਰ ਨੂੰ ਮੰਮੀ-ਪਾਪਾ ਬਣਨ ਦੀ ਵਧਾਈ ਦੇ ਰਹੇ ਹਨ।

nikitin dheer shared his daughter name

ਇਸ ਦੇ ਨਾਲ ਹੀ ਉਨ੍ਹਾਂ ਨੇ ਬੇਟੀ ਦਾ ਨਾਂ ਵੀ ਦੱਸਿਆ। ਉਨ੍ਹਾਂ ਦੀ ਬੇਟੀ ਦਾ ਨਾਂ ਦੇਵਿਕਾ ਧੀਰ ਹੈ।ਐਕਟਰ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕ੍ਰਿਤਿਕਾ ਦੇ ਬੇਬੀ ਬੰਪ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

inside image of nikitin dheer with baby girl

ਤੁਹਾਨੂੰ ਦੱਸ ਦੇਈਏ ਕਿ ਨਿਕਿਤਿਨ ਧੀਰ ਅਭਿਨੇਤਾ ਪੰਕਜ ਧੀਰ ਦੇ ਬੇਟੇ ਹਨ। ਨਿਕਿਤਿਨ ਨੇ 'ਮਹਾਭਾਰਤ' 'ਚ ਕਰਨ ਦਾ ਕਿਰਦਾਰ ਨਿਭਾਇਆ ਹੈ। ਪੰਕਜ ਧੀਰ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਹੈ।

ਦੂਜੇ ਪਾਸੇ ਨਿਕਿਤਿਨ ਟੀਵੀ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਇੰਡਸਟਰੀ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਨਿਕਿਤਿਨ ਨੇ ਹਿੰਦੀ ਤੋਂ ਇਲਾਵਾ ਤੇਲਗੂ ਫਿਲਮਾਂ 'ਚ ਵੀ ਕੰਮ ਕੀਤਾ ਹੈ।

ਨਿਕਿਤਿਨ ਦੀ ਪਤਨੀ ਕ੍ਰਿਤਿਕਾ ਸੇਂਗਰ ਵੀ ਮਸ਼ਹੂਰ ਟੀਵੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਟੀਵੀ ਸ਼ੋਅ 'ਛੋਟੀ ਸਰਦਾਰਨੀ' 'ਚ ਨਜ਼ਰ ਆ ਚੁੱਕੀ ਹੈ। ਨਿਕਿਤਿਨ ਨੇ 3 ਸਤੰਬਰ 2014 ਨੂੰ ਕ੍ਰਿਤਿਕਾ ਨਾਲ ਵਿਆਹ ਕੀਤਾ ਸੀ।

ਹੋਰ ਪੜ੍ਹੋ : ਪੰਜਾਬੀਆਂ ਦੀ ਗੱਲ ਵੱਖਰੀ! ਸ਼ਿਕਾਇਤ ਦੀ ਜਾਂਚ ਕਰਨ ਆਏ ਗੋਰੇ ਪੁਲਿਸ ਵਾਲੇ ਵੀ ਪੰਜਾਬੀ ਗੀਤ 'ਤੇ ਖੁਦ ਨੂੰ ਨਹੀਂ ਰੋਕ ਸਕੇ, ਵੇਖੋ ਵੀਡੀਓ

 

You may also like