ਨਿੰਜਾ ਦੀ ਕਿਸ ਨਾਲ ਹੋਣ ਵਾਲੀ ਹੈ 'ਬੈਟਲ' , ਜਾਣੋ

Written by  Aaseen Khan   |  December 04th 2018 03:55 PM  |  Updated: December 04th 2018 05:20 PM

ਨਿੰਜਾ ਦੀ ਕਿਸ ਨਾਲ ਹੋਣ ਵਾਲੀ ਹੈ 'ਬੈਟਲ' , ਜਾਣੋ

ਨਿੰਜਾ ਦੀ ਕਿਸ ਨਾਲ ਹੋਣ ਵਾਲੀ ਹੈ 'ਬੈਟਲ' , ਜਾਣੋ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੁਨਰਮੰਦ ਸਿੰਗਰ ਅਤੇ ਐਕਟਰ ਨਿੰਜਾ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ। ਗਾਣੇ ਦਾ ਨਾਮ ਹੈ 'ਬੈਟਲ' ਯਾਨੀ ਯੁੱਧ। ਹੁਣ ਨਿੰਜਾ ਕਿਸ ਨਾਲ ਯੁੱਧ ਕਰ ਰਹੇ ਹਨ ਇਹ ਤਾਂ 9 ਦਿਸੰਬਰ ਨੂੰ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਗੀਤ ਬਾਰੇ ਜਾਣਕਾਰੀ ਉਹਨਾਂ ਆਪਣੇ ਇੰਸਟਾਗ੍ਰਾਮ 'ਤੇ ਗਾਣੇ ਦਾ ਪੋਸਟਰ ਸ਼ੇਅਰ ਕਰ ਦਿੱਤੀ ਹੈ।

ਹੋਰ ਪੜ੍ਹੋ : ਮਾਣਕਾਂ ਦੇ ਮੁੰਡੇ ਜੱਸ ਮਾਣਕ ਦੇ ਬਚਪਨ ਦਾ ਵੀਡੀਓ ਆਇਆ ਸਾਹਮਣੇ , ਦੇਖਕੇ ਹੋ ਜਾਓਗੇ ਹੈਰਾਨ

https://www.instagram.com/p/Bq8zcFCHFwb/

ਗੀਤ ਦਾ ਮਿਊਜ਼ਿਕ ਗੈਗਜ਼ ਸਟੂਡੀਓਜ਼ ਨੇ ਕੀਤਾ ਹੈ। ਗਾਣੇ ਦੀ ਲਿਰਿਕਸ ਸਿਮਰ ਦੋਰਾਹਾ ਨੇ ਲਿਖੇ ਹਨ ਅਤੇ ਵੀਡੀਓ ਦਾ ਨਿਰਦੇਸ਼ਣ ਆਗਮ ਮਾਨ ਨੇ ਕੀਤਾ ਹੈ। ਗੀਤ ਬੈਟਲ ਨੂੰ ਸਪੀਡ ਰਿਕਾਰਡਸ ਦੇ ਬੈਨਰ ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ।

https://www.instagram.com/p/Bq9sMYvnDh4/

ਇਸ ਤੋਂ ਇਲਾਵਾ ਨਿੰਜਾ ਨੇ ਹੁਣ ਤੱਕ ਜਿੰਨ੍ਹੇ ਵੀ ਗਾਣੇ ਗਏ ਹਨ ਸਾਰੇ ਬਲਾਕਬਸਟਰ ਰਹੇ ਹਨ। ਨਿੰਜਾ 'ਚੰਨਾ' ਮੇਰਿਆ ਫਿਲਮ 'ਚ ਆਪਣੀ ਅਦਾਕਾਰੀ ਦਾ ਜਲਵਾ ਵੀ ਦਿਖਾ ਚੁੱਕੇ ਹਨ। ਹੁਣ ਵੇਖਣਾ ਹੋਵੇਗਾ ਨਿੰਜਾ ਆਪਣੇ ਇਸ ਗੀਤ 'ਚ ਕੀ ਨਵਾਂ ਲੈ ਕੇ ਆਉਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network