ਨੋਰਾ ਫਤੇਹੀ ਦਾ ਇੰਸਟਾਗ੍ਰਾਮ ਅਕਾਉਂਟ ਮੁੜ ਹੋਇਆ ਰੀਸਟੋਰ, ਅਦਾਕਾਰਾ ਨੇ ਦੱਸਿਆ ਅਕਾਉਂਟ ਡਿਲੀਟ ਹੋਣ ਦਾ ਕਾਰਨ

written by Pushp Raj | February 05, 2022

ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਦਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਹੋਣ ਦੀ ਖ਼ਬਰ ਆਈ ਹੈ। ਹੁਣ ਅਦਾਕਾਰਾ ਦਾ ਇੰਸਟਾ ਅਕਾਊਂਟ ਸ਼ਨੀਵਾਰ ਨੂੰ ਰੀਸਟੋਰ ਕਰ ਦਿੱਤਾ ਗਿਆ ਹੈ। ਹੁਣ ਇੱਕ ਵਾਰ ਮੁੜ ਨੋਰਾ ਦੇ ਫੈਨਜ਼ ਦੇ ਚਿਹਰੇ 'ਤੇ ਖੁਸ਼ੀ ਆ ਗਈ ਹੈ। ਨੋਰਾ ਨੇ ਸੋਸ਼ਲ ਮੀਡੀਆ 'ਤੇ ਆ ਕੇ ਅਕਾਉਂਟ ਡਿਲੀਟ ਹੋਣ ਦਾ ਕਾਰਨ ਦੱਸਿਆ ਹੈ।


ਨੋਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਅਕਾਉਂਟ ਅਕਾਉਂਟ ਡਿਲੀਟ ਹੋਣ ਦਾ ਕਾਰਨ ਦੱਸਿਆ ਹੈ। ਨੋਰਾ ਨੇ ਆਪਣੀ ਇੰਸਟਾ ਸਟੋਰੀ 'ਚ ਲਿਖਿਆ, 'ਮਾਫ ਕਰਨਾ ਦੋਸਤੋ, ਮੇਰਾ ਇੰਸਟਾਗ੍ਰਾਮ ਅਕਾਉਂਟ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਵੇਰ ਤੋਂ ਹੀ ਕੋਈ ਮੇਰਾ ਅਕਾਉਂਟ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇੰਸਟਾਗ੍ਰਾਮ ਟੀਮ ਦਾ ਧੰਨਵਾਦ, ਮੇਰੀ ਸਮੱਸਿਆ ਨੂੰ ਜਲਦੀ ਹੱਲ ਕਰਨ ਲਈ।' ਤੁਹਾਨੂੰ ਦੱਸ ਦੇਈਏ ਕਿ ਨੋਰਾ ਦੇ ਇੰਸਟਾਗ੍ਰਾਮ ਦੇ ਰੀਸਟੋਰ ਹੋਣ ਤੋਂ ਫੈਨਜ਼ ਬਹੁਤ ਖੁਸ਼ ਹਨ।

ਹੋਰ ਪੜ੍ਹੋ : ਨੋਰਾ ਫਤੇਹੀ ਦਾ ਇੰਸਟਾਗ੍ਰਾਮ ਅਕਾਉਂਟ ਹੋਇਆ ਡਿਲੀਟ, ਆਖ਼ਰੀ ਪੋਸਟ 'ਚ ਦੋ ਸ਼ੇਰਾਂ ਦੇ ਨਾਲ ਆਈ ਸੀ ਨਜ਼ਰ

ਦੱਸ ਦੇਈਏ ਕਿ ਨੋਰਾ ਦੇ ਇੰਸਟਾਗ੍ਰਾਮ 'ਤੇ 37 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਇਹੀ ਕਾਰਨ ਹੈ ਕਿ ਨੋਰਾ ਨੂੰ ਇੰਸਟਾ ਕਵੀਨ ਵੀ ਕਿਹਾ ਜਾਂਦਾ ਹੈ। ਫਿਲਹਾਲ ਅਦਾਕਾਰਾ ਦੁਬਈ 'ਚ ਛੁੱਟੀਆਂ ਮਨਾ ਰਹੀ ਹੈ। ਨੋਰਾ ਨੇ ਆਪਣੀ ਆਖ਼ਰੀ ਪੋਸਟ 'ਚ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਸ਼ੇਰ ਨਾਲ ਨਜ਼ਰ ਆ ਰਹੀ ਸੀ।


ਅਕਾਉਂਟ ਡੀਐਕਟੀਵੇਟ ਹੋਣ ਤੋਂ ਪਹਿਲਾਂ ਨੋਰਾ ਲਗਾਤਾਰ ਦੁਬਈ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਸੀ। ਨੋਰਾ ਆਪਣੇ ਆਈਟਮ ਨੰਬਰ ਦੇ ਨਾਲ-ਨਾਲ ਆਪਣੀਆਂ ਬੋਲਡ ਅਤੇ ਸ਼ਾਨਦਾਰ ਤਸਵੀਰਾਂ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਕਾਫੀ ਸੁਰਖੀਆਂ ਬਟੋਰਦੀ ਹੈ। ਨੋਰਾ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਅਤੇ ਕਦੇ-ਕਦੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ।

 

View this post on Instagram

 

A post shared by Nora Fatehi (@norafatehi)

You may also like