ਫੈਨਸ ਦੇ ਲਈ ਖੁਸ਼ਖਬਰੀ, ਹੁਣ ਆਨਲਾਈਨ ਵੇਖ ਸਕਦੇ ਹੋ ਕੇਜੀਐੱਫ ਚੈਪਟਰ-2

written by Shaminder | May 16, 2022

ਕੇਜੀਐੱਫ ਚੈਪਟਰ 2 (KGF Chapter-2)ਫ਼ਿਲਮ ਨੂੰ ਹੁਣ ਤੁਸੀਂ ਆਨਲਾਈਨ ਵੀ ਵੇਖ ਸਕਦੇ ਹੋ ।ਯਸ਼ ਅਤੇ ਸੰਜੇ ਦੱਤ ਦੇ ਪ੍ਰਸ਼ੰਸਕ ਇਸ ਫ਼ਿਲਮ ਦਾ ਡਿਜੀਟਲ ਪਲੈਟਫਾਰਮ ‘ਤੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਸਨ । ਉਨ੍ਹਾਂ ਦੇ ਲਈ ਖੁਸ਼ਖਬਰੀ ਹੈ ਕਿ ਮੈਗਾ ਬਲਾਕਬਸਟਰ ਫ਼ਿਲਮ ਹੁਣ ਆਨਲਾਈਨ ਕਿਰਾਏ ‘ਤੇ ਉਪਲਬਧ ਹੈ ਅਤੇ 16 ਮਈ ਯਾਨੀ ਕਿ ਅੱਜ ਤੋਂ ਸ਼ੁਰੂ ਹੋਣ ਵਾਲੇ ਪ੍ਰਾਈਮ ਵੀਡੀਓ 'ਤੇ ਮੂਵੀ ਰੈਂਟਲ ਦੇ ਨਾਲ ਫਿਲਮ ਤੱਕ ਜਲਦੀ ਪਹੁੰਚ ਸੌਖੀ ਹੋਵੇਗੀ।

ਹੋਰ ਪੜ੍ਹੋ : ਕਰੀਨਾ ਕਪੂਰ ਨੇ ਆਪਣੇ ਸਟਾਫ ਦੇ ਨਾਲ ਖਾਣੇ ਦਾ ਲਿਆ ਅਨੰਦ, ਤਸਵੀਰਾਂ ਕੀਤੀਆਂ ਸਾਂਝੀਆਂ

ਜੋ ਇਸ ਫ਼ਿਲਮ ਨੂੰ ਵੇਖਣਾ ਚਾਹੁੰਦੇ ਹਨ ਉਹ 199 ਰੁਪਏ ‘ਚ ਫ਼ਿਲਮ ਕਿਰਾਏ ‘ਤੇ ਲੈ ਸਕਦੇ ਹਨ ਅਤੇ ਇਸ ਫ਼ਿਲਮ ਦਾ ਅਨੰਦ ਮਾਣ ਸਕਦੇ ਹਨ । ਕੇਜੀਐੱਫ ਚੈਪਟਰ-੨ ਪੰਜ ਭਾਸ਼ਾਵਾਂ ਕੰਨੜ, ਹਿੰਦੀ, ਤਮਿਲ, ਤੇਲਗੂ, ਅਤੇ ਮਲਿਆਲਮ ਵਿੱਚ ਕਿਰਾਏ 'ਤੇ ਉਪਲਬਧ ਹੈ। ਕੇਜੀਐੱਫ ਚੈਪਟਰ-੨ ਰੌਕੀ ਦੇ ਕਿਰਦਾਰ ਨੂੰ ਅੱਗੇ ਵਧਾਉਂਦਾ ਹੈ ।

Is Prabhas’ Salaar KGF Chapter 3? All your questions are answered here Image Source: Twitter

ਹੋਰ ਪੜ੍ਹੋ : ਗਿੱਪੀ ਗਰੇਵਾਲ ਦਾ ਪ੍ਰਸ਼ੰਸਕ ਬਣਾ ਕੇ ਲਿਆਇਆ ਬੇਟੇ ਗੁਰਬਾਜ਼ ਗਰੇਵਾਲ ਨਾਲ ਉਸ ਦੇ ਦਾਦੇ ਦੀ ਤਸਵੀਰ, ਵੇਖੋ ਵੀਡੀਓ

ਕਹਾਣੀ ਦੇ ਦੂਜੇ ਭਾਗ ‘ਚ ਉਹ ਦੁਨੀਆ ਨੂੰ ਜਿੱਤਣ ਲਈ ਨਿਕਲਦਾ ਹੈ ਪਰ ਮਾੜੀ ਕਿਸਮਤ ਦੂਜੇ ਭਾਗ ‘ਚ ਰੌਕੀ ਦਾ ਦਬਦਬਾ ਹੈ ।ਕੇਜੀਐੱਫ ਦੇ ਪਹਿਲੇ ਭਾਗ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਭਰਪੂਰ ਪਿਆਰ ਮਿਲਿਆ ਸੀ ਅਤੇ ਇਸ ਫ਼ਿਲਮ ਨੇ ਬਾਕਸ ਆਫਿਸ ‘ਤੇ ਵੀ ਖੂਬ ਕਮਾਈ ਕੀਤੀ ਹੈ ।

KGF Chapter 2 Box Office Collection: Yash-starrer beats 'Tiger Zinda Hai', 'PK' and 'Sanju' Image Source: Instagram

ਕੁਝ ਲੋਕ ਅਜਿਹੇ ਵੀ ਹਨ ਜੋ ਇਸ ਫ਼ਿਲਮ ਨੂੰ ਵਾਰ ਵਾਰ ਵੇਖਣਾ ਪਸੰਦ ਕਰਦੇ ਹਨ । ਕੇਜੀਐੱਫ ਚੈਪਟਰ -੨ ‘ਚ ਦਮਦਾਰ ਡਾਇਲਾਗਸ ਦਰਸ਼ਕਾਂ ਨੂੰ ਫ਼ਿਲਮ ਦੇ ਨਾਲ ਬੰਨਣ ‘ਚ ਕਾਮਯਾਬ ਰਹੇ ਹਨ । ਇਸ ਫ਼ਿਲਮ ਨੂੰ ਲੈ ਕੇ ਲੋਕਾਂ ਦਾ ਕਰੇਜ਼ ਏਨਾਂ ਜ਼ਿਆਦਾ ਹੈ ਕਿ ਕਈ ਲੋਕਾਂ ਨੇ ਤਾਂ ਆਪਣੇ ਵਿਆਹ ਦੇ ਕਾਰਡਾਂ ‘ਚ ਯਸ਼ ਦੇ ਦਮਦਾਰ ਡਾਇਲਾਗਸ ਲਿਖਵਾਏ ਸਨ ।

 

 

You may also like