ਐਮੀ ਵਿਰਕ ਦੀ ਫ਼ਿਲਮ ‘ਓਏ ਮੱਖਣਾ’ ਦਾ ਗੀਤ ਰਿਲੀਜ਼, ਸਪਨਾ ਚੌਧਰੀ ਦੇ ਠੁਮਕਿਆਂ ਨੇ ਜਿੱਤਿਆ ਦਰਸ਼ਕਾਂ ਦਾ ਦਿਲ

written by Shaminder | October 12, 2022 03:24pm

ਐਮੀ ਵਿਰਕ (Ammy Virk) ਅਤੇ ਗੁੱਗੁ ਗਿੱਲ ਦੀ ਫ਼ਿਲਮ ‘ਓਏ ਮੱਖਣਾ’ ਦਾ ਗੀਤ ‘ਚੜ੍ਹ ਗਈ, ਚੜ੍ਹ ਗਈ’ (Chad Gayi Chad Gayi) ਰਿਲੀਜ਼ ਹੋ ਗਿਆ ਹੈ । ਐਮੀ ਵਿਰਕ ਅਤੇ ਨੇਹਾ ਕੱਕੜ (Neha Kakkar) ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਗੀਤ ‘ਚ ਪਹਿਲੀ ਵਾਰ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਵੀ ਠੁਮਕੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ।

Ammy Virk , Image Source : Youtube

ਹੋਰ ਪੜ੍ਹੋ : ਦਵਾਈਆਂ ਦੇ ਸਹਾਰੇ ਜਿਉਂਦੇ ਸਨ ਅਦਾਕਾਰ ਮਹਿਮੂਦ, ਸਭ ਨੂੰ ਹਸਾਉਣ ਵਾਲੇ ਮਹਿਮੂਦ ਦੀ ਆਪਣੀ ਜ਼ਿੰਦਗੀ ਸੀ ਤਣਾਅਪੂਰਨ

ਸਰੋਤਿਆਂ ਨੂੰ ਵੀ ਸਪਨਾ ਚੌਧਰੀ ਦਾ ਦੇਸੀ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਇਹ ਫ਼ਿਲਮ ਇਸੇ ਸਾਲ ਚਾਰ ਨਵੰਬਰ ਨੁੰ ਰਿਲੀਜ਼ ਹੋਣ ਜਾ ਰਹੀ ਹੈ ।ਫ਼ਿਲਮ ‘ਚ ਤਾਨੀਆ ਅਤੇ ਐਮੀ ਵਿਰਕ ਦੀ ਜੋੜੀ ਇੱਕ ਵਾਰ ਮੁੜ ਤੋਂ ਇੱਕਠਿਆਂ ਨਜ਼ਰ ਆਏਗੀ । ਫ਼ਿਲਮ ਰਾਕੇਸ਼ ਧਵਨ ਦੇ ਵੱਲੋਂ ਲਿਖੀ ਗਈ ਹੈ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਹੌਸਲਾ ਰੱਖ’ ਵਰਗੀ ਫ਼ਿਲਮ ਵੀ ਲਿਖੀ ਸੀ ।

Ammy virk , Image Source : Youtube

ਹੋਰ ਪੜ੍ਹੋ : ਨਿੰਜਾ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ ਤਸਵੀਰ, ਕਿਹਾ ‘ਨਿੰਜਾ ਨਿੰਜਾ ਕਹਿੰਦੇ ਆ ਮੁੰਡੇ ਨੂੰ’

ਫ਼ਿਲਮ ‘ਚ ਐਮੀ ਵਿਰਕ ਅਤੇ ਤਾਨੀਆ ਮੁੱਖ ਭੂਮਿਕਾ ‘ਚ ਹਨ । ਇਸ ਤੋਂ ਇਲਾਵਾ ਗੁੱਗੂ ਗਿੱਲ, ਪ੍ਰਮਿੰਦਰ ਗਿੱਲ, ਹਰਦੀਪ ਗਿੱਲ, ਸਤਵੰਤ ਕੌਰ ਸਣੇ ਕਈ ਅਦਾਕਾਰ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤਾਨੀਆ ਅਤੇ ਐਮੀ ਵਿਰਕ ਇੱਕਠੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

Sapna Choudhary Image Source : Youtube

‘ਸੁਫ਼ਨਾ’ ਫਿਲਮ ‘ਚ ਵੀ ਇਸ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ । ਐਮੀ ਵਿਰਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ।

You may also like