ਧਰਮਿੰਦਰ ਦੀ ਹੇਮਾ ਮਾਲਿਨੀ ਅਤੇ ਆਪਣੀਆਂ ਬੇਟੀਆਂ ਦੇ ਨਾਲ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | October 24, 2020

ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਵੀ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀ ਆਪਣੀਆਂ ਧੀਆਂ ਅਤੇ ਪਤਨੀ ਹੇਮਾ ਮਾਲਿਨੀ ਦੇ ਨਾਲ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

bobby-deol-with-dharmendra-jpg bobby-deol-with-dharmendra-

ਦੱਸ ਦਈਏ ਕਿ ਧਰਮਿੰਦਰ ਏਨੀਂ ਦਿਨੀਂ ਆਪਣੇ ਫਾਰਮ ਹਾਊਸ ‘ਤੇ ਜ਼ਿਆਦਾਤਰ ਸਮਾਂ ਬਤੀਤ ਕਰ ਰਹੇ ਹਨ । ਉਹ ਆਪਣੇ ਫਾਰਮ ਹਾਊਸ ਤੋਂ ਅਕਸਰ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।

ਹੋਰ ਪੜ੍ਹੋ : ਜਦੋਂ ਪਿਤਾ ਧਰਮਿੰਦਰ ਦੇ ਦੋਸਤ ਨੂੰ ਮਾਰਨ ਲਈ ਦੌੜਿਆ ਸੀ ਸੰਨੀ ਦਿਓਲ, ਪਿਤਾ ਨੇ ਵੀਡੀਓ ਸਾਂਝਾ ਕਰ ਦੱਸਿਆ ਕਿੱਸਾ

Dharmendra Dharmendra

ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਵੱਡੇ ਬੇਟੇ ਸੰਨੀ ਦਿਓਲ ਦੇ ਜਨਮ ਦਿਨ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ ‘ਚ ਉਹ ਸੰਨੀ ਦਾ ਜਨਮ ਦਿਨ ਮਨਾਉਂਦੇ ਨਜ਼ਰ ਆਏ ਸਨ ।

Dharmendra Dharmendra

ਉਹ ਪਿਛਲੇ ਕਈ ਲੰਮੇ ਸਮੇਂ ਤੋਂ ਬਾਲੀਵੁੱਡ ਤੇ ਰਾਜ ਕਰਦੇ ਆ ਰਹੇ ਹਨ । ਉਨ੍ਹਾਂ ਦੇ ਛੋਟੇ ਬੇਟੇ ਬੌਬੀ ਦਿਓਲ ਦੀ ਹਾਲ ‘ਚ ਹੀ ਇੱਕ ਵੈੱਬ ਸੀਰੀਜ਼ ਆਈ ਹੈ । ਜੋ ਕਿ ਕਾਫੀ ਸੁਰਖੀਆਂ ਵਟੋਰ ਰਹੀ ਹੈ ।

 

View this post on Instagram

 

#Dharmendra with family ? Admin @prabhvirdhaliwal

A post shared by Instant Pollywood (@instantpollywood) on

You may also like