ਇਸ ਸਾਲ ਮਨੋਰੰਜਨ ਜਗਤ ਦੀਆਂ ਇਨ੍ਹਾਂ ਹਸਤੀਆਂ ਦੇ ਘਰ ਆਏ ਨੰਨ੍ਹੇ ਮਹਿਮਾਨ

Written by  Lajwinder kaur   |  December 30th 2019 03:31 PM  |  Updated: December 30th 2019 03:41 PM

ਇਸ ਸਾਲ ਮਨੋਰੰਜਨ ਜਗਤ ਦੀਆਂ ਇਨ੍ਹਾਂ ਹਸਤੀਆਂ ਦੇ ਘਰ ਆਏ ਨੰਨ੍ਹੇ ਮਹਿਮਾਨ

ਇਹ ਸਾਲ ਪੰਜਾਬੀ ਸਿਤਾਰਿਆਂ ਦੇ ਨਾਲ ਬਾਲੀਵੁੱਡ ਤੇ ਟੀਵੀ ਜਗਤ ਦੇ  ਸਿਤਾਰਿਆਂ ਲਈ ਖੁਸ਼ੀਆਂ ਭਰਿਆ ਰਿਹਾ ਹੈ। ਜੀ ਹਾਂ ਇਸ ਸਾਲ ਪੰਜਾਬੀ ਕਲਾਕਾਰਾਂ ਦੇ ਘਰ ‘ਚ ਵੀ ਨੰਨ੍ਹੇ ਮਹਿਮਾਨਾਂ ਦੀਆਂ ਕਿਲਕਾਰੀਆਂ ਗੂੰਜੀਆਂ ਜਿਨ੍ਹਾਂ ‘ਚ ਰੌਸ਼ਨ ਪ੍ਰਿੰਸ, ਕਪਿਲ ਸ਼ਰਮਾ, ਸਿੱਪੀ ਗਿੱਲ, ਗਿੱਪੀ ਗਰੇਵਾਲ, ਗੀਤਾ ਫੋਗਾਟ, ਈਸ਼ਾ ਦਿਓਲ, ਏਕਤਾ ਕਪੂਰ, ਸੁਰਵੀਨ ਚਾਵਲਾ ਨਾਂਅ ਸ਼ਮਿਲ ਹਨ।

ਪੰਜਾਬੀ ਅਦਾਕਾਰ ਤੇ ਗਾਇਕ ਰੌਸ਼ਨ ਪ੍ਰਿੰਸ ਇਸ ਸਾਲ ਇੱਕ ਵਾਰ ਫਿਰ ਤੋਂ ਪਿਤਾ ਬਣੇ ਹਨ। ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂਅ ਗੌਰਿਕ ਰੱਖਿਆ ਹੈ। ਇਸ ਤੋਂ ਇਲਾਵਾ ਇਸੇ ਸਾਲ ਪੰਜਾਬੀ ਗਾਇਕ ਸਿੱਪੀ ਗਿੱਲ ਵੀ ਇੱਕ ਬੇਟੇ ਦੇ ਪਿਤਾ ਬਣੇ ਨੇ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂਅ ਜੁਝਾਰ ਰੱਖਿਆ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਜੋ ਕਿ ਤੀਜੀ ਵਾਰ ਪਿਤਾ ਬਣੇ ਹਨ। ਇਸ ਵਾਰ ਵੀ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਜਿਸਦਾ ਨਾਂਅ ਗੁਰਬਾਜ਼ ਗਰੇਵਾਲ ਰੱਖਿਆ ਹੈ।

ਜੇ ਗੱਲ ਕਰੀਏ ਕਮੇਡੀ ਕਿੰਗ ਕਪਿਲ ਸ਼ਰਮਾ ਦੀ ਤਾਂ ਉਹ ਵੀ ਇਸ ਸਾਲ ਪਿਤਾ ਬਣੇ ਨੇ। ਉਨ੍ਹਾਂ ਦਾ ਘਰ 10 ਦਸੰਬਰ ਨੂੰ ਨੰਨ੍ਹੀ ਪਰੀ ਨੇ ਜਨਮ ਲਿਆ ਹੈ।

ਈਸ਼ਾ ਦਿਓਲ ਜਿਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਮਾਂ ਬਣਨ ਦਾ ਸੁੱਖ ਇਸੇ ਸਾਲ ਮਿਲਿਆ ਹੈ। ਇਸ ਸਾਲ 10  ਜੂਨ ਨੂੰ ਉਨ੍ਹਾਂ ਦੇ ਘਰੇ ਇੱਕ ਪਰੀ ਨੇ ਜਨਮ ਲਿਆ। ਜਿਸਦਾ ਨਾਂਅ ਮਿਰਾਇਆ ਤਖਤਾਨੀ ਰੱਖਿਆ ਗਿਆ।

 

View this post on Instagram

 

Thank you very much for the love & blessings ??????♥️ @bharattakhtani3 #radhyatakhtani #mirayatakhtani

A post shared by Esha Deol (@imeshadeol) on

 

View this post on Instagram

 

To love ...I know now.... @butnaturalphotography

A post shared by Surveen Chawla (@surveenchawla) on

ਇਸ ਤੋਂ ਇਲਾਵਾ ਬਾਲੀਵੁੱਡ ਤੇ ਪਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸੁਰਵੀਨ ਚਾਵਲਾ ਵੀ ਇਸੇ ਸਾਲ ਮਾਂ ਬਣੀ ਹੈ। ਉਨ੍ਹਾਂ ਨੂੰ ਪਰਮਾਤਮਾ ਨੇ ਧੀ ਦੀ ਦਾਤ ਨਾਲ ਨਿਵਾਜਿਆ ਹੈ। ਇਸ ਤੋਂ ਇਲਾਵਾ ਛੋਟੇ ਪਰਦੇ ਦੀ ਕਵੀਨ ਤੇ ਪ੍ਰੋਡਿਊਸਰ ਏਕਤਾ ਕਪੂਰ ਵੀ ਮਾਂ ਬਣੀ। ਏਕਤਾ ਦੇ ਘਰ ਬੇਟੇ ਨੇ ਜਨਮ ਲਿਆ ਹੈ। ਉਨ੍ਹਾਂ ਨੇ ਸਰੋਗੇਸੀ ਦੇ ਜਰੀਏ ਮਾਤਾ ਬਣਨ ਦਾ ਸੁੱਖ ਹਾਸਿਲ ਕੀਤਾ ਹੈ।

ਇਸ ਤੋਂ ਇਲਾਵਾ ਟੀਵੀ ਜਗਤ ਦੇ ਨਾਮੀ ਐਕਟਰ ਜੈ ਭਾਨੁਸ਼ਾਲੀ ਤੇ ਅਦਾਕਾਰਾ ਮਾਹੀ ਵਿੱਜ ਦੇ ਘਰ 21 ਅਗਸਤ ਨੂੰ ਬੇਟੀ ਨੇ ਜਨਮ ਲਿਆ। ਜਿਸ ਦਾ ਨਾਂਅ ਤਾਰਾ ਜੈ ਭਾਨੁਸ਼ਾਲੀ ਰੱਖਿਆ ਹੈ।

ਇਸ ਤੋਂ ਇਲਾਵਾ 24 ਦਸੰਬਰ ਨੂੰ ਖਿਡਾਰੀ ਗੀਤਾ ਫੋਗਾਟ ਦੇ ਘਰ ਵੀ ਨੰਨ੍ਹਾ ਮਹਿਮਾਨ ਆ ਹੀ ਗਿਆ। ਉਨ੍ਹਾਂ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network