ਅਮਰਿੰਦਰ ਗਿੱਲ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਰਦੇ ਸਨ ਇਹ ਕੰਮ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  February 12th 2024 11:48 AM |  Updated: February 12th 2024 11:48 AM

ਅਮਰਿੰਦਰ ਗਿੱਲ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਰਦੇ ਸਨ ਇਹ ਕੰਮ, ਵੇਖੋ ਵੀਡੀਓ

 ਅਮਰਿੰਦਰ ਗਿੱਲ (Amrinder Gill) ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪੰਜਾਬੀ ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਗਾਇਕ ਇੱਕ ਹੋਰ ਖੇਤਰ ‘ਚ ਵੀ ਕੰਮ ਕਰਦਾ ਸੀ । ਜੀ ਹਾਂ ਉਨ੍ਹਾਂ ਨੇ ਪ੍ਰੋਫੈਸ਼ਨ ਦੇ ਤੌਰ ‘ਤੇ ਪਹਿਲਾਂ ਬੈਂਕ ਦੀ ਨੌਕਰੀ ਕੀਤੀ ਸੀ । ਕਿਉਂਕਿ ਉਨ੍ਹਾਂ ਨੇ ਐੱਮ ਐੱਸ ਸੀ ਕੀਤੀ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਜੇ ਮੈਂ ਬੈਂਕ ‘ਚ ਵੀ ਨੌਕਰੀ ਕਰ ਰਿਹਾ ਹੁੰਦਾ ਤਾਂ ਸ਼ਾਇਦ ਕਿਤੇ ਨਾ ਕਿਤੇ ਗਾਇਕੀ ਦੇ ਨਾਲ ਜੁੜਿਆ ਹੋਣਾ ਸੀ। ਕਿਉਂਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਗਾਇਕੀ ਦਾਤ ਬਖਸ਼ੀ ਸੀ' ।

ਅਮਰਿੰਦਰ ਗਿੱਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਬੈਂਕ ਦੀ ਨੌਕਰੀ ਛੱਡ ਬਣੇ ਗਾਇਕ

ਹੋਰ ਪੜ੍ਹੋ : ਰਿਸ਼ੀ ਕਪੂਰ ਦੇ ਨਾਲ ਪੋਤੀ ਨੂੰ ਵੇਖ ਕੇ ਭਾਵੁਕ ਹੋਈ ਨੀਤੂ ਕਪੂਰ, ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ

ਅਮਰਿੰਦਰ ਗਿੱਲ ਫ਼ਿਲਮਾਂ ‘ਚ ਵੀ ਸਰਗਰਮ 

ਅਮਰਿੰਦਰ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਰਸ਼ਕਾਂ ਦੇ ਵੱਲੋਂ ਮਿਲਿਆ ।ਹੁਣ ਤੱਕ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਜਿਸ ‘ਚ ਅੰਗਰੇਜ, ਲਾਹੌਰੀਏ, ਅਸ਼ਕੇ, ਲਾਈਏ ਜੇ ਯਾਰੀਆਂ,ਚੱਲ ਮੇਰਾ ਪੁੱਤ, ਛੱਲਾ ਮੁੜ ਕੇ ਨਹੀਂ ਆਇਆ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

ਪੰਜਾਬੀ ਗਾਇਕ ਅਮਰਿੰਦਰ ਗਿੱਲ ਨੇ ਆਪਣੇ ਨਵੇਂ ਪ੍ਰੋਜੈਕਟ ਬਾਰੇ ਫੈਨਜ਼ ਨਾਲ ਸਾਂਝੀ ਕੀਤੀ ਅਪਡੇਟ, ਜਾਣੋ ਕਦੋਂ ਰਿਲੀਜ਼ ਹੋਵੇਗਾ ਗਾਇਕ ਦਾ ਨਵਾਂ ਗੀਤਅਮਰਿੰਦਰ ਗਿੱਲ ਸੋਸ਼ਲ ਮੀਡੀਆ ਤੋਂ ਰਹਿੰਦੇ ਹਨ ਦੂਰ 

ਅਮਰਿੰਦਰ ਗਿੱਲ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਹਨ । ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਪਰ ਕਦੇ ਵੀ ਉਹ ਫ਼ਿਲਮ ਦੀ ਪ੍ਰਮੋਸ਼ਨ ਕਰਨ ਦੇ ਲਈ ਵੀ ਕਿਸੇ ਸ਼ਹਿਰ ‘ਚ ਨਹੀਂ ਪਹੁੰਚਦੇ ।ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਸੋਸ਼ਲ ਮੀਡੀਆ ਤੋਂ ਦੂਰ ਰੱਖਦੇ ਹਨ ਅਤੇ ਕਦੇ ਕਦਾਈਂ ਹੀ ਸੋਸ਼ਲ ਮੀਡੀਆ ‘ਤੇ ਕੁਝ ਸ਼ੇਅਰ ਕਰਦੇ ਹਨ । ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲਦਾ ਹੈ।ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਜੁਦਾ, ਲਾਈਏ ਜੇ ਯਾਰੀਆਂ, ਡਾਇਰੀ,ਕੀ ਸਮਝਾਈਏ,ਪਿਆਰ ਤੇਰੇ ਦਾ ਅਸਰ, ਮੇਰਾ ਦੀਵਾਨਾਪਨ, ਸੋਹਣੀ ਕੁੜੀ ਸਣੇ ਅਣਗਿਣਤ ਗੀਤ ਉਨ੍ਹਾਂ ਨੇ ਗਾਏ ਹਨ ।

-


Popular Posts