ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਪੁਲਿਸ ਵੱਲੋਂ ਆਪਣੀ ਸ਼ਿਕਾਇਤ ਨੂੰ ਝੂਠਾ ਕਰਾਰ ਦੇਣ ਮਗਰੋਂ ਜਾਰੀ ਕੀਤਾ ਨਵਾਂ ਬਿਆਨ, ਜਾਣੋ ਕੀ ਕਿਹਾ

Written by  Pushp Raj   |  March 13th 2024 11:48 AM  |  Updated: March 13th 2024 11:48 AM

ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਪੁਲਿਸ ਵੱਲੋਂ ਆਪਣੀ ਸ਼ਿਕਾਇਤ ਨੂੰ ਝੂਠਾ ਕਰਾਰ ਦੇਣ ਮਗਰੋਂ ਜਾਰੀ ਕੀਤਾ ਨਵਾਂ ਬਿਆਨ, ਜਾਣੋ ਕੀ ਕਿਹਾ

Shehnaaz Gill father case : ਮਸ਼ਹੂਰ ਪੰਜਾਬੀ ਮਾਡਲ ਤੇ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਪਰਿਵਾਰ ਮੁੜ ਇੱਕ ਵਾਰ ਸੁਰਖੀਆਂ 'ਚ ਹੈ। ਬੀਤੇ ਦਿਨੀਂ ਪੁਲਿਸ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਸੁਰੱਖਿਆ ਲੈਣ ਲਈ ਅਦਾਕਾਰਾ ਦੇ ਪਿਤਾ ਸੰਤੋਖ ਸਿੰਘ ਨੇ ਜਾਨੋ ਮਾਰਨ ਦੀਆ ਧਮਕੀਆਂ ਮਿਲਣ ਬਾਰੇ ਝੂਠੀ ਕੰਪਲੇਂਟ ਕੀਤੀ ਸੀ, ਹੁਣ ਇਸ ਮਗਰੋਂ ਅਦਾਕਾਰਾ ਦੇ ਪਿਤਾ ਨੇ ਆਪਣਾ ਨਵਾਂ ਬਿਆਨ ਜਾਰੀ ਕੀਤਾ ਹੈ। 

ਹਾਲ ਹੀ ਵਿੱਚ ਪੁਲਿਸ ਵੱਲੋਂ ਆਪਣੀ ਸ਼ਿਕਾਇਤ ਨੂੰ ਝੂਠਾ ਕਰਾਰ ਦਿੱਤੇ ਜਾਣ ਮਗਰੋਂ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੇ ਨਵਾਂ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਪੁਲਿਸ ਉਨ੍ਹਾਂ ਉੱਤੇ ਝੂਠੇ ਦੋਸ਼ ਲਗਾ ਰਹੀ ਹੈ। 

 

ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੇ ਜਾਰੀ ਕੀਤਾ ਨਵਾਂ ਬਿਆਨ

ਸੰਤੋਖ ਸਿੰਘ ਨੇ ਹਾਲ ਹੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ਜੇਕਰ ਪੁਲਿਸ ਅਜਿਹਾ ਕਹਿੰਦੀ ਹੈ ਕਿ ਮੈਂ ਸੁਰੱਖਿਆ ਲੈਣ ਲਈ ਇਹ ਸਭ ਕੀਤਾ ਤਾਂ ਇਹ ਸਰਾਸਰ ਗ਼ਲਤ ਹੈ। ਅਸੀਂ ਉਨ੍ਹਾਂ ਨੂੰ ਕਾਫੀ ਸਮਾਂ ਪਹਿਲਾਂ ਸ਼ਿਕਾਇਤ ਦਿੱਤੀ ਸੀ ਕਿ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਸੀਂ ਇਸ ਕੇਸ ਨਾਲ ਸਬੰਧਤ ਸਾਰੀਆਂ ਹੀ ਡਿਟੇਲਸ ਪੁਲਿਸ ਨੂੰ ਦਿੱਤੀਆਂ ਸਨ ਤੇ ਜਿਸ ਨੰਬਰ ਤੋਂ ਕਾਲ ਆਈ ਸੀ ਉਹ ਵੀ ਦਿੱਤਾ ਗਿਆ ਸੀ। ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਅੱਗੇ ਕਿਹਾ ਕਿ ਇੱਕ ਪਾਸੇ ਤਾਂ ਪੁਲਿਸ ਕਹਿੰਦੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮੇਰੀ ਸ਼ਿਕਾਇਤ ਨੂੰ ਝੂਠਾ ਕਰਾਰ ਵੀ ਦੇ ਰਹੀ ਹੈ। ਹੁਣ ਤੱਕ ਇਸ ਮਾਮਲੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਨਾਂ ਹੀ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਕੀਤੀ ਗਈ ਹੈ। ਜੇਕਰ ਪੁਲਿਸ ਨੇ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਉਨ੍ਹਾਂ ਕੋਲ ਮੇਰੇ ਖਿਲਾਫ ਕੋਈ ਸਬੂਤ ਹੈ ਤਾਂ ਉਹ ਦਿਖਾਏ ਜਾਣ। 

ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਪੁਲਿਸ 'ਤੇ ਕਾਨੂੰਨੀ ਕਾਰਵਾਈ ਨਾਂ ਕੀਤੇ ਜਾਣ ਦੇ ਲਾਏ ਦੋਸ਼

ਸ਼ਹਿਨਾਜ਼ ਦੇ ਪਿਤਾ ਨੇ ਕਿਹਾ ਕਿ ਮੈਂ ਪੁਲਿਸ ਨੂੰ ਸਾਰੇ ਸਬੂਤ ਦਿੱਤੇ ਹਨ 2 ਮਹੀਨੇ ਇੰਤਜ਼ਾਰ ਕੀਤਾ ਅਤੇ ਫਿਰ ਮੈਂ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਕਾਲ ਕਰਨ ਵਾਲੇ ਦੀ ਵੀਡੀਓ ਵੀ ਬਣਾਈ ਹੈ, ਪੁਲਿਸ ਕਿਵੇਂ ਬਿਨਾਂ ਕੁਝ ਜਾਣੇ ਇਹ ਕਹਿ ਸਕਦੇ ਹੋ ਕਿ ਮੈਂ ਝੂਠਾ ਕੇਸ ਦਰਜ ਕਰਵਾਇਆ। 

 

ਹੋਰ ਪੜ੍ਹੋ: Nimrat Kaur Birthday : ਜਾਣੋ ਆਰਮੀ ਪਰਿਵਾਰ ਨਾਲ ਸਬੰਧਤ ਪੰਜਾਬ ਦੀ ਇਸ ਕੁੜੀ ਨੇ ਕਿੰਝ ਬਣਾਈ ਬਾਲੀਵੁੱਡ 'ਚ ਆਪਣੀ ਪਛਾਣ

ਸ਼ਹਿਨਾਜ਼ ਗਿੱਲ ਦਾ ਵਰਕ ਫਰੰਟ

ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੌਸ 13 (Bigg Boss)  ਤੋਂ ਹੁਣ ਤੱਕ ਸ਼ਹਿਨਾਜ਼ ਗਿੱਲ ਦਾ ਸਫਰ ਕਾਫੀ ਸ਼ਾਨਦਾਰ ਰਿਹਾ। ਅਦਾਕਾਰਾ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਬੀਤੇ ਸਾਲ ਸ਼ਹਿਨਾਜ਼ ਗਿੱਲ, ਮਸ਼ਹੂਰ ਬਾਲੀਵੁੱਡ ਅਦਾਕਾਰ ਸਲਮਾਨ ਖਾਨ  (Salman Khan) ਦੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਗੁਰੂ ਰੰਧਾਵਾ (Guru Randhawa) ਦੇ ਨਾਲ ਉਸ ਦੇ ਦੋ ਗੀਤ ਮੂਨ ਰਾਈਜ਼ ਅਤੇ ਸਨਰਾਈਜ਼ ਰਿਲੀਜ਼ ਹੋ ਚੁੱਕ ਹਨ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network