ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਪਹੁੰਚੀ ਸੋਨੀਆ ਮਾਨ, ਹੰਝੂ ਗੈਸ ਕਾਰਨ ਵਿਗੜੀ ਅਦਾਕਾਰਾ ਦੀ ਸਿਹਤ

Written by  Pushp Raj   |  February 21st 2024 03:29 PM  |  Updated: February 21st 2024 03:29 PM

ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਪਹੁੰਚੀ ਸੋਨੀਆ ਮਾਨ, ਹੰਝੂ ਗੈਸ ਕਾਰਨ ਵਿਗੜੀ ਅਦਾਕਾਰਾ ਦੀ ਸਿਹਤ

Sonia Mann supports farmer protest : ਪੰਜਾਬ ਦੇ ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ (Farmers Protest) ਕਰ ਰਹੇ ਹਨ  ਅਤੇ ਇਸ ਸਮੇਂ ਸੈਂਕੜੇ ਕਿਸਾਨ ਦੇਸ਼ ਦੀ ਰਾਜਧਾਨੀ ਦੀਆਂ  ਸਰਹੱਦਾਂ 'ਤੇ ਡੇਰੇ ਲਾ ਕੇ ਬੈਠੇ ਹੋਏ ਹਨ। ਹਾਲ ਹੀ 'ਚ ਪੰਜਾਬੀ ਅਦਾਕਾਰਾ ਸੋਨੀਆ ਮਾਨ ਵੀ ਕਿਸਾਨੀ ਸੰਘਰਸ਼ 'ਚ ਸ਼ਮੂਲੀਅਤ ਕਰਨ ਪਹੁੰਚੀ, ਪਰ ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਦੇ ਛੱਡੇ ਗਏ ਹੰਝੂ ਗੈਸ ਕਾਰਨ ਅਦਾਕਾਰਾ ਦੀ ਸਿਹਤ ਵਿਗੜ ਗਈ ਹੈ। 

ਦੱਸ ਦਈਏ ਪਿਛਲੇ ਸਾਲ ਵਾਂਗ ਇਸ ਵਾਰ ਵੀ ਕਿਸਾਨ ਐਮਐਸਪੀ ਤੇ ਆਪਣੇ ਹੱਕਾਂ ਦੀ ਮੰਗ ਲੈ ਕੇ ਦਿੱਲੀ ਆਉਣਾ ਚਾਹੁੰਦੇ ਸਨ, ਪਰ ਸੁਰੱਖਿਆ ਕਰਮੀਆਂ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ 'ਚ ਦਾਖ਼ਲ ਹੋਣ ਤੋਂ ਰੋਕਣ ਲਈ ਕਈ ਤਰ੍ਹਾਂ ਦੇ ਜਤਨ ਕੀਤੇ ਜਾ ਰਹੇ ਹਨ।

 

ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਈ ਅਦਾਕਾਰਾ ਸੋਨੀਆ ਮਾਨ 

ਵੱਡੀ ਗਿਣਤੀ ਵਿੱਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ ਤੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਬੀਤੇ ਦਿਨੀਂ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨੀਆ ਮਾਨ (Sonia Mann) ਵੀ ਕਿਸਾਨੀ ਮੋਰਚੇ ਵਿੱਚ ਹਿੱਸਾ ਲੈਣ ਪਹੁੰਚੀ। ਅਦਾਕਾਰਾ ਨੇ ਬਜ਼ੁਰਗ ਤੇ ਕਿਸਾਨ ਬੀਬੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਮਿਲ ਇਸ ਸੰਘਰਸ਼ ਵਿੱਚ ਆਪਣਾ ਹਰ ਸੰਭਵ ਯੋਗਦਾਨ ਪਾਉਣ ਦੀ ਗੱਲ ਆਖੀ।

ਹਾਲ ਹੀ ਵਿੱਚ ਖਨੌਰੀ ਬਾਰਡਰ ਉੱਤੇ ਪੁਲਿਸ ਤੇ ਸੁਰੱਖਿਆ ਕਰਮੀਆਂ ਵੱਲੋਂ ਕਿਸਾਨਾਂ ਦਾ ਦਿੱਲੀ ਵੱਲ ਕੂਚ ਰੋਕਣ ਲਈ ਹੁੰਝੂ ਗੈਸ ਤੇ ਗੋਲੀਆਂ ਚਲਾਏ ਜਾਣ ਦੀ ਖ਼ਬਰ ਆ ਰਹੀ ਹੈ। ਇਸ ਤਾਜ਼ਾ ਖਬਰ ਦੇ ਮੁਤਾਬਕ ਅਦਾਕਾਰ ਸੋਨੀਆ ਮਾਨ ਖਨੌਰ ਬਾਰਡਰ ਉੱਤੇ ਕਿਸਾਨਾਂ ਦੇ ਨਾਲ ਸ਼ਮੂਲੀਅਤ ਕਰਨ ਪਹੁੰਚੀ ਪਰ ਹੰਝੂ ਗੈਸ ਦੇ ਕਾਰਨ ਅਦਾਕਾਰਾ ਦੀ ਤਬੀਅਤ ਖਰਾਬ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। 

 

ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿੱਥੇ ਇੱਕ ਪਾਸੇ ਅਦਾਕਾਰਾ ਸੋਨੀਆ ਮਾਨ ਕਿਸਾਨਾਂ ਦੇ ਨਾਲ ਇਸ ਅੰਦੋਲਨ ਵਿੱਚ ਸਾਥ ਦਿੰਦੀ ਹੋ ਨਜ਼ਰ ਆ ਰਹੀ ਹੈ। ਹੰਝੂ ਗੈਸ ਦੇ ਕਾਰਨ ਅਦਾਕਾਰਾ ਲਗਾਤਾਰ ਖੰਘ ਰਹੀ ਹੈ ਤੇ ਕੁਝ ਕਿਸਾਨ ਅਦਾਕਾਰਾ ਦੀ  ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਜਲਦ ਤੋਂ ਜਲਦ ਉਨ੍ਹਾਂ ਹੱਕ ਦਿੱਤੇ ਜਾਣ। ਜੇਕਰ ਕਿਸਾਨ ਆਪਣੀ ਗੱਲ ਸਰਕਾਰ ਕੋਲ ਰੱਖਣ ਆਏ ਹਨ ਤਾਂ ਉਨ੍ਹਾਂ ਉੱਤੇ ਹੰਝੂ ਗੈਸ ਤੇ ਗੋਲੀਆਂ ਚਲਾਉਣਾ ਬਿਲਕੁਲ ਗ਼ਲਤ ਹੈ, ਇਹ ਬੇਹੱਦ ਖ਼ਤਰਨਾਕ ਹੈ ਤੇ ਇਸ ਨਾਲ ਅੰਦੋਲਨ 'ਚ ਸ਼ਾਮਲ ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। 

ਹੋਰ ਪੜ੍ਹੋ : ਮਸ਼ਹੂਰ ਰੇਡੀਓ ਅਨਾਊਂਸਰ ਅਮੀਨ ਸਯਾਨੀ ਦਾ ਹੋਇਆ ਦਿਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹਦੱਸ ਦਈਏ ਕਿ ਸੋਨੀਆ ਮਾਨ ਤੋਂ ਇਲਾਵਾ ਹੋਰ ਕਈ ਪਾਲੀਵੁੱਡ ਸੈਲਬਸ ਕਿਸਾਨੀ ਸੰਘਰਸ਼ (Farmers Protest 2024) ਦਾ ਸਮਰਥਨ ਕਰ ਰਹੇ ਹਨ। ਇਨ੍ਹਾਂ ਚੋਂ ਰੇਸ਼ਮ ਸਿੰਘ ਅਨਮੋਲ (Resham Singh Anmol), ਕਰਨ ਔਜਲਾ (Karan Aujla) , ਕਰਮਜੀਤ ਅਨਮੋਲ (Karamjit Anmol), ਗੈਵੀ ਚਾਹਲ ਆਦਿ ਦੇ ਨਾਮ ਸ਼ਾਮਲ ਹਨ। 

ਦੱਸਣਯੋਗ ਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਫ਼ਸਲਾਂ ਲਈ ਐੱਮ.ਐੱਸ.ਪੀ. 'ਤੇ ਕਾਨੂੰਨੀ ਗਾਰੰਟੀ ਅਤੇ ਖੇਤੀਬਾੜੀ ਕਰਜ਼ ਮੁਆਫ਼ੀ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ 'ਦਿੱਲੀ ਚਲੋ ਮਾਰਚ ਦੀ ਅਗਵਾਈ ਕਰ ਰਹੇ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network