ਪ੍ਰਿਯੰਕਾ ਚੋਪੜਾ ਦਾ ਮੇਕਅੱਪ ਕਰਦੀ ਨਜ਼ਰ ਆਈ ਇਹ ਛੋਟੀ ਬੱਚੀ, ਇੱਕ ਮਿਲੀਅਨ ਤੋਂ ਵੱਧ ਲਾਈਕਸ ਦੇ ਨਾਲ ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ

Written by  Lajwinder kaur   |  May 05th 2020 04:22 PM  |  Updated: May 05th 2020 04:25 PM

ਪ੍ਰਿਯੰਕਾ ਚੋਪੜਾ ਦਾ ਮੇਕਅੱਪ ਕਰਦੀ ਨਜ਼ਰ ਆਈ ਇਹ ਛੋਟੀ ਬੱਚੀ, ਇੱਕ ਮਿਲੀਅਨ ਤੋਂ ਵੱਧ ਲਾਈਕਸ ਦੇ ਨਾਲ ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ

ਕੋਰੋਨਾ ਵਾਇਰਸ ਲਾਕਡਾਊਨ ਦੇ ਚੱਲਦੇ ਪ੍ਰਿਯੰਕਾ ਚੋਪੜਾ ਆਪਣੀ ਪਤੀ ਨਿੱਕ ਜੋਨਸ ਦੇ ਨਾਲ USA  ‘ਚ ਸਮਾਂ ਬਿਤਾ ਰਹੇ ਨੇ । ਪਰ ਤਾਂ ਵੀ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਜੁੜੇ ਹੋਏ ਨੇ । ਉਹ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਵੀ ਜਾਗਰੂਕ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ ।

ਦਰਸ਼ਕਾਂ ਦੇ ਮਨੋਰੰਜਨ ਦੇ ਲਈ ਉਹ ਅਕਸਰ ਆਪਣੇ ਵੀਡੀਓਜ਼ ਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਨੇ । ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਤਾਜ਼ਾ ਫੋਟੋ ਸ਼ੇਅਰ ਕੀਤੇ ਨੇ । ਜੀ ਹਾਂ ਉਨ੍ਹਾਂ ਨੇ ਆਪਣੀ ਭਤੀਜੀ ਸਕਾਈ ਕ੍ਰਿਸ਼ਨਾ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਨ੍ਹਾਂ ਦੀ ਭਤੀਜੀ ਪ੍ਰਿਯੰਕਾ ਚੋਪੜਾ ਦਾ ਮੇਕਅੱਪ ਕਰਦੀ ਹੋਈ ਦਿਖਾਈ ਦੇ ਰਹੀ ਹੈ । ਪਹਿਲੀ ਤਸਵੀਰ ‘ਚ ਛੋਟੀ ਬੱਚੀ ਪ੍ਰਿਯੰਕਾ ਦੇ ਸਿਰ ‘ਤੇ ਬਿਊਟੀ ਕਰਾਊਨ ਰੱਖਦੀ ਹੋਈ ਨਜ਼ਰ ਆ ਰਹੀ ਹੈ, ਦੂਜੀ ਫੋਟੋ ‘ਚ ਉਹ ਪ੍ਰਿਯੰਕਾ ਦਾ ਆਈ ਮੇਕਅੱਪ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਤੀਜੀ ਫੋਟੋ ‘ਚ ਪ੍ਰਿਯੰਕਾ ਆਪਣਾ ਮੇਕਅੱਪ ਵਾਲਾ ਚਿਹਰਾ ਦਿਖਾਉਂਦੇ ਹੋਏ ਨਜ਼ਰ ਆ ਰਹੀ ਹੈ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ਅਜੇ ਤੱਕ ਇੱਕ ਮਿਲੀਅਨ ਤੋਂ ਵੱਧ ਲਾਈਕਸ ਇਸ ਪੋਸਟ ਨੂੰ ਆ ਚੁੱਕੇ ਨੇ ।

ਜੇ ਗੱਲ ਕਰੀਏ ਪ੍ਰਿਯੰਕਾ ਚੋਪੜਾ ਦੀ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਇਲਾਵਾ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਸਹਾਇਤਾ ਰਾਸ਼ੀ ਦੇ ਚੁੱਕੇ ਨੇ, ਤਾਂ ਜੋ ਕੋਰੋਨਾ ਦੇ ਨਾਲ ਜੰਗ ਨੂੰ ਜਿੱਤਿਆ ਜਾ ਸਕੇ ।  ਪ੍ਰਿਯੰਕਾ ਚੋਪੜਾ ਬਾਲੀਵੁੱਡ ਤੇ ਹਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network