ਉਮਰ ਦੀ ਇਸ ਦਹਿਲੀਜ਼ ‘ਤੇ ਮਨ ਦੇ ਭਾਵਾਂ ਨੂੰ ਪੇਸ਼ ਕਰੇਗੀ ਫ਼ਿਲਮ ‘ਉਮਰ’

Written by  Lajwinder kaur   |  June 24th 2019 04:19 PM  |  Updated: June 25th 2019 11:03 AM

ਉਮਰ ਦੀ ਇਸ ਦਹਿਲੀਜ਼ ‘ਤੇ ਮਨ ਦੇ ਭਾਵਾਂ ਨੂੰ ਪੇਸ਼ ਕਰੇਗੀ ਫ਼ਿਲਮ ‘ਉਮਰ’

ਜ਼ਿੰਦਗੀ ‘ਚ ਇਕੱਲੇਪਣ ਦੇ ਦਰਦ ਨੂੰ ਪੇਸ਼ ਕਰੇਗੀ ਇਸ ਹਫ਼ਤੇ ਦੀ ਪੀਟੀਸੀ ਬਾਕਸ ਆਫ਼ਿਸ ਫ਼ਿਲਮ ‘ਉਮਰ’। ਵਿਦੇਸ਼ਾਂ ‘ਚ ਰਹਿੰਦੇ ਪੰਜਾਬੀ ਜੋ ਆਪਣੇ ਮਾਪਿਆਂ ਦੇ ਇਕੱਲੇਪਣ ਦੀ ਤਕਲੀਫ਼ ਨੂੰ ਨਹੀਂ ਸਮਝ ਪਾਉਂਦੇ ਅਜਿਹਾ ਹੀ ਕੁਝ ਦੇਖਣ ਨੂੰ ਮਿਲੇਗਾ ਇਸ ਵਾਰ ਦੀ ਸ਼ੌਰਟ ਫ਼ਿਲਮ ‘ਚ।

ਜੀ ਹਾਂ ਇਸ ਫ਼ਿਲਮ ‘ਚ ਦੇਖਣ ਨੂੰ ਮਿਲੇਗਾ ਕਿ ਕਿਵੇਂ ਉਮਰ ਦੇ ਇਸ ਪੜਾਅ ‘ਚ ਇੱਕ ਸਾਥੀ ਦੀ ਜ਼ਰੂਰਤ ਪੈਂਦੀ ਹੈ। ਜੋ ਆਪਣੇ ਮਹਿਲ ਵਰਗੇ ਘਰ ‘ਚ ਇਕੱਲੇਪਣ ਦੇ ਸੰਤਾਪ ਨੂੰ ਝੱਲ ਰਹੀ ਹੈ। ਇਸ ਔਰਤ ਦਾ ਇੱਕ ਪੁੱਤਰ ਹੈ ਜੋ ਕਿ ਆਪਣੀ ਪਤਨੀ ਤੇ ਬੱਚੇ ਦੇ ਨਾਲ ਅਮਰੀਕਾ ਵਰਗੇ ਦੇਸ਼ ‘ਚ ਜ਼ਿੰਦਗੀ ਬਿਤਾ ਰਿਹਾ ਹੈ। ਪਰ ਉਸ ਦੀ ਮਾਂ ਇਕੱਲੀ ਪੰਜਾਬ ਰਹਿ ਰਹੀ ਹੈ। ਫਿਰ ਉਸ ਔਰਤ ਦੀ ਜ਼ਿੰਦਗੀ ‘ਚ ਖ਼ੁਸ਼ੀ ਦਸਤਕ ਦਿੰਦੀ ਹੈ। ਕਿਰਾਏਦਾਰ ਦੇ ਰੂਪ 'ਚ ਇੱਕ ਪ੍ਰੋਫ਼ੈਸਰ ਉਸਦੇ ਘਰ ਕਿਰਾਏ ਉੱਤੇ ਰਹਿਣ ਲਈ ਆਉਂਦਾ ਹੈ। ਜਿਸਦੇ ਸਾਥ ਨਾਲ ਉਹ ਇਕੱਲੇਪਣ ਦੇ ਡਰ ਤੋਂ ਦੂਰ ਹੋ ਜਾਂਦੀ ਹੈ। ਪਰ ਔਰਤ ਦੀ ਨੂੰਹ ਨੂੰ ਇਹ ਪਸੰਦ ਨਹੀਂ ਆਉਂਦਾ ਕਿ ਉਮਰ ਦੀ ਇਸ ਦਹਿਲੀਜ਼ ‘ਚ ਉਸਦੀ ਸੱਸ ਕੀ ਕਰ ਰਹੀ ਹੈ। ਜਿਸਦੇ ਚੱਲਦੇ ਮਾਂ-ਪੁੱਤ ਦੇ ਰਿਸ਼ਤੇ ‘ਚ ਤਣਾਅ ਆ ਜਾਂਦਾ ਹੈ। ਮਾਂ ਆਪਣੇ ਪੁੱਤ ਨੂੰ ਸਮਝਾਉਣ ਦੀ ਕੋਸ਼ਿਸ ਕਰਦੀ ਹੈ ਕਿ ਉਸ ਨੂੰ ਵੀ ਜ਼ਿੰਦਗੀ ਦੇ ਇਸ ਪੜਾਅ ‘ਚ ਇੱਕ ਸਾਥੀ ਦੀ ਜ਼ਰੂਰਤ ਹੈ। ਪੁੱਤਰ ਆਪਣੀ ਮਾਂ ਦੇ ਜਜ਼ਬਾਤਾਂ ਨੂੰ ਸਮਝ ਪਾਉਂਦਾ ਹੈ ਜਾਂ ਨਹੀਂ ਇਹ ਦੇਖਣ ਨੂੰ ਮਿਲੇਗਾ ਇਸ ਸ਼ੁੱਕਰਵਾਰ 28 ਜੂਨ ਨੂੰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ਉੱਤੇ।

ਹੋਰ ਵੇਖੋ: ਸਿੱਖ ਇਤਿਹਾਸ ਦਾ ਅਮੀਰ ਵਿਰਸਾ ਪੂਰਾ ਯਾਦ ਹੈ ਗੂਗਲ ਬੇਬੇ ਨੂੰ, ਦੇਖੋ ਵੀਡੀਓ

ਸ਼ਾਰਟ ਫ਼ਿਲਮਾਂ ਲਈ ਪੀਟੀਸੀ ਨੈੱਟਵਰਕ ਵੱਲੋਂ ਦਿੱਤੇ ਗਏ ਵੱਡੇ ਪਲੇਟਫਾਰਮ ਪੀਟੀਸੀ ਬਾਕਸ ਆਫ਼ਿਸ ਉੱਤੇ ਹਰ ਹਫ਼ਤੇ ਇੱਕ ਨਵੀਂ ਪੰਜਾਬੀ ਫ਼ਿਲਮ ਰਿਲੀਜ਼ ਕੀਤੀ ਜਾਂਦੀ ਹੈ । ਫ਼ਿਲਮ ‘ਉਮਰ’ ਨੂੰ ਨਾਮੀ ਨਿਰਦੇਸ਼ਕ ਬਬਲੂ ਸ਼ੇਸ਼ਾਦਰੀ (Babloo Seshadri) ਦੇ ਨਿਰਦੇਸ਼ਨ ‘ਚ ਫ਼ਿਲਮਾਇਆ ਗਿਆ ਹੈ। ਇਸ ਫ਼ਿਲਮ ਨਾਲ ਸਾਬਕਾ ਕ੍ਰਿਕੇਟਰ ਰਤਿੰਦਰ ਸੋਢੀ ਆਪਣਾ ਡੈਬਿਊ ਕਰਨ ਜਾ ਰਹੇ ਹਨ। ਪੀਟੀਸੀ ਸ਼ੌਰਟ ਫ਼ਿਲਮ ‘ਚ ਜ਼ਿੰਦਗੀ ਦੇ ਰੰਗਾਂ ਦੀਆਂ ਸੱਚਾਈਆਂ ਨੂੰ ਬਿਆਨ ਕਰਦੀਆਂ ਹਨ ਤੇ ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network