ਅਦਾਕਾਰਾ ਨੀਰੂ ਬਾਜਵਾ ਨੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨੂੰ ਲੈ ਜ਼ਾਹਿਰ ਕੀਤੀ ਖੁਸ਼ੀ, ਇਸ ਤਰ੍ਹਾਂ ਕੀਤੀ ਅਵਾਰਡ ਸਮਾਰੋਹ ਦੀ ਸ਼ਲਾਘਾ, ਦੇਖੋ ਵੀਡੀਓ

Written by  Lajwinder kaur   |  June 05th 2020 06:11 PM  |  Updated: June 05th 2020 06:32 PM

ਅਦਾਕਾਰਾ ਨੀਰੂ ਬਾਜਵਾ ਨੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨੂੰ ਲੈ ਜ਼ਾਹਿਰ ਕੀਤੀ ਖੁਸ਼ੀ, ਇਸ ਤਰ੍ਹਾਂ ਕੀਤੀ ਅਵਾਰਡ ਸਮਾਰੋਹ ਦੀ ਸ਼ਲਾਘਾ, ਦੇਖੋ ਵੀਡੀਓ

ਪੰਜਾਬੀ ਅਦਾਕਾਰੀ ਨੀਰੂ ਬਾਜਵਾ ਨੇ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਅਵਾਰਡ ਸਮਾਰੋਹ ਦੀ ਤਾਰੀਫ ਕੀਤੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬੀ ਇੰਡਸਟਰੀ ‘ਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਆਨਲਾਈਨ ਅਵਾਰਡ ਸਮਾਰੋਹ, ਜੋ ਕਿ ਕਰਵਾ ਰਿਹਾ ਹੈ ਪੀਟੀਸੀ ਨੈੱਟਵਰਕ । ਹਰ ਵਾਰ ਦੀ ਤਰ੍ਹਾਂ ਜਿੱਥੇ ਹੋਵੇਗਾ ਮਨੋਰੰਜਨ ਤੇ ਬਹੁਤ ਸਾਰੀ ਮਸਤੀ ਪਰ ਨਵੇਂ ਅੰਦਾਜ਼ ਦੇ ਨਾਲ ਤੇ ਨਾਲ ਹੀ ਉਨ੍ਹਾਂ ਨੇ ਪੀਟੀਸੀ ਨੈੱਟਵਰਕ ਨੂੰ ਆਪਣੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਨੇ ।

Vote for your favourite : https://www.ptcpunjabi.co.in/voting/

ਪੀਟੀਸੀ ਨੈੱਟਵਰਕ ਦੇ ਇਸ ਉਪਰਾਲੇ ਦੀ ਹਰ ਥਾਂ ਸ਼ਲਾਘਾ ਹੋ ਰਹੀ ਹੈ । ਪੰਜਾਬੀ ਕਲਾਕਾਰਾਂ ‘ਚ ਵੀ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।

ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ, ਮਨੁੱਖਾਂ ਵੱਲੋਂ ਕੁਦਰਤ ਪ੍ਰਤੀ ਕੀਤੀ ਗਈ ਬੇਪਰਵਾਹੀ ਨੂੰ ਬਿਆਨ ਕਰਦਾ ਗਿੱਪੀ ਗਰੇਵਾਲ ਦਾ ਇਹ ਵੀਡੀਓ, “ਸੁੱਖ ਤਾਂ ਹੈ ?”

ਜਿਵੇਂ ਕਿ ਸਭ ਜਾਣਦੇ ਹੀ ਨੇ ਕੇ ਪੂਰੇ ਸੰਸਾਰ ਨੂੰ ਕੋਰੋਨਾ ਵਾਇਰਸ ਨੇ ਝੰਜੋੜ ਕੇ ਰੱਖ ਦਿੱਤਾ ਹੈ । ਜਿਸ ਕਰਕੇ ਵਿਅਕਤੀਆਂ ਦੇ ਸਮੂਹਿਕ ਇਕੱਠਾਂ ਉੱਤੇ ਰੋਕ ਲਗਾਈ ਹੋਈ ਹੈ । ਜਿਸ ਕਰਕੇ ਬਹੁਤ ਸਾਰੇ ਮਨੋਰੰਜਨ ਜਗਤ ਦੇ ਅਵਾਰਡ ਪ੍ਰੋਗਰਾਮਾਂ ਨੂੰ ਟਾਲ ਦਿੱਤਾ ਗਿਆ ਹੈ । ਪਰ ਪੀਟੀਸੀ ਨੈੱਟਵਰਕ ਹਮੇਸ਼ਾ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਨੇ । ਜਿਸਦੇ ਚੱਲਦੇ ਤਕਨੀਕ ਦਾ ਪ੍ਰਯੋਗ ਕਰਦੇ ਹੋਏ ਇਸ ਵਾਰ ਇਸ ਅਵਾਰਡ ਸਮਾਰੋਹ ਨੂੰ ਆਨਲਾਈਨ ਕਰਵਾਇਆ ਜਾ ਰਿਹਾ ਹੈ । ਨੋਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਦਰਸ਼ਕਾਂ ਵੱਖ ਵੱਖ ਕੈਟਾਗਿਰੀਆਂ ਲਈ ਵੋਟ ਕਰ ਸਕਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network