ਪੀਟੀਸੀ ਰਿਕਾਰਡਜ਼ ਵੱਲੋਂ ਨਿਸ਼ਾ ਖ਼ਾਨ ਦਾ ਗੀਤ 'ਜੱਟੀ' ਜਲਦ ਕੀਤਾ ਜਾਵੇਗਾ ਜਾਰੀ

Written by  Shaminder   |  September 09th 2019 03:59 PM  |  Updated: September 11th 2019 10:49 AM

ਪੀਟੀਸੀ ਰਿਕਾਰਡਜ਼ ਵੱਲੋਂ ਨਿਸ਼ਾ ਖ਼ਾਨ ਦਾ ਗੀਤ 'ਜੱਟੀ' ਜਲਦ ਕੀਤਾ ਜਾਵੇਗਾ ਜਾਰੀ

ਨਿਸ਼ਾ ਖ਼ਾਨ ਦਾ ਨਵਾਂ ਗੀਤ ਪੀਟੀਸੀ ਰਿਕਾਰਡਜ਼ ਵੱਲੋਂ ਜਲਦ ਹੀ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ ਜਦਕਿ ਗੀਤ ਦੇ ਬੋਲ ਲਿਖੇ ਨੇ ਵਿੱਕੀ ਧਾਲੀਵਾਲ ਨੇ ।ਇਸ ਗੀਤ ਦਾ ਵੀਡੀਓ ਸੰਦੀਪ ਬੇਦੀ ਵੱਲੋਂ ਤਿਆਰ ਕੀਤਾ ਗਿਆ ਹੈ । ਜਦਕਿ ਐਡੀਟਿੰਗ ਗੋਬਿੰਦਪੁਰੀਆ ਅਤੇ ਡੀਓਪੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਹੈ ।ਗੀਤ ਦੇ ਟਾਈਟਲ ਦੀ ਗੱਲ ਕਰੀਏ ਤਾਂ 'ਜੱਟੀ' ਟਾਈਟਲ ਤੋਂ ਸਪੱਸ਼ਟ ਹੈ ਕਿ ਇਸ ਗੀਤ 'ਚ ਜੱਟੀ ਦੇ ਨਾਜ਼ ਅਤੇ ਨਖਰਿਆਂ ਦੀ ਗੱਲ ਹੋਵੇਗੀ ਜਾਂ ਫਿਰ ਇਹ ਗੀਤ ਜੱਟੀ ਦੇ ਨਾਲ ਹੀ ਸਬੰਧਤ ਹੋਵੇਗਾ । ਇਸ ਗੀਤ ਨੂੰ ਪੀਟੀਸੀ ਚੱਕ ਦੇ ਅਤੇ ਪੀਟੀਸੀ ਪੰਜਾਬੀ 'ਤੇ ਐਕਸਕਲੁਸਿਵ ਵਿਖਾਇਆ ਜਾਵੇਗਾ । ਇਸ ਗੀਤ ਨੂੰ ਜਲਦ ਹੀ ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਜਾਵੇਗਾ ।

ਹੋਰ ਵੇਖੋ:ਸਲਮਾਨ ਖ਼ਾਨ ਨੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਲਈ ਕੀਤਾ ਇਹ ਕੰਮ,ਵੀਡੀਓ ਵਾਇਰਲ

nisha khan nisha khan

ਪੀਟੀਸੀ ਰਿਕਾਰਡਜ਼ ਵੱਲੋਂ ਹਰ ਦਿਨ ਨਵੇਂ-ਨਵੇਂ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਣ ਲਈ ਵੀ ਉਪਰਾਲੇ ਪੀਟੀਸੀ ਪੰਜਾਬੀ ਵੱਲੋਂ ਕੀਤੇ ਜਾ ਰਹੇ ਨੇ । ਇਨ੍ਹਾਂ ਨਵੇਂ-ਨਵੇਂ ਗੀਤਾਂ ਅਤੇ ਸ਼ਬਦ ਗੁਰਬਾਣੀ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ਤੇ ਵੀ ਮਾਣ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network