'ਕਿਤੇ ਤੁਸੀਂ ਭੇਡਾਂ 'ਚ ਛੁਪੇ ਹੋਏ ਸ਼ੇਰ ਤਾਂ ਨਹੀਂ' ਰਵਿੰਦਰ ਗਰੇਵਾਲ ਦੀਆਂ ਇਹ ਗੱਲਾਂ ਸੁਣ ਮਿਲੇਗੀ ਪ੍ਰੇਰਣਾ, ਦੇਖੋ ਵੀਡੀਓ

Written by  Aaseen Khan   |  September 30th 2019 05:43 PM  |  Updated: September 30th 2019 05:43 PM

'ਕਿਤੇ ਤੁਸੀਂ ਭੇਡਾਂ 'ਚ ਛੁਪੇ ਹੋਏ ਸ਼ੇਰ ਤਾਂ ਨਹੀਂ' ਰਵਿੰਦਰ ਗਰੇਵਾਲ ਦੀਆਂ ਇਹ ਗੱਲਾਂ ਸੁਣ ਮਿਲੇਗੀ ਪ੍ਰੇਰਣਾ, ਦੇਖੋ ਵੀਡੀਓ

ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ ਜਿਹੜੇ ਗਾਣਿਆਂ ਅਤੇ ਫ਼ਿਲਮਾਂ ਦੇ ਜ਼ਰੀਏ ਹਮੇਸ਼ਾ ਹੀ ਲੋਕਾਂ ਨੂੰ ਕੋਈ ਨਾ ਕੋਈ ਚੰਗਾ ਸੁਨੇਹਾ ਦਿੰਦੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਰਵਿੰਦਰ ਗਰੇਵਾਲ ਨੇ ਹੁਣ ਇੱਕ ਵੀਡੀਓ ਸਾਂਝੀ ਕਰਕੇ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਹੈ। ਇਸ ਵੀਡੀਓ ਰਾਹੀਂ ਰਵਿੰਦਰ ਗਰੇਵਾਲ ਨੇ ਸ਼ੇਰ ਤੇ ਭੇਡਾਂ ਦੀ ਕਹਾਣੀ ਸਾਂਝੀ ਕੀਤੀ ਹੈ ਜਿਸ 'ਚ ਸ਼ੇਰ ਭੇਡਾਂ 'ਚ ਰਹਿੰਦਾ ਹੈ ਪਰ ਉਸ ਨੂੰ ਬਾਅਦ 'ਚ ਅਹਿਸਾਸ ਹੁੰਦਾ ਹੈ ਕਿ ਉਹ ਭੇਡ ਨਹੀਂ ਸਗੋਂ ਸ਼ੇਰ ਹੈ। ਇਸ ਤੋਂ ਰਵਿੰਦਰ ਗਰੇਵਾਲ ਸੰਦੇਸ਼ ਦੇ ਰਹੇ ਹਨ ਕਿ ਆਪਣੀਆਂ ਖੂਬੀਆਂ ਅਤੇ ਗੁਣ ਆਪ ਪਹਿਚਾਣੋ ਕਿਤੇ ਇਹ ਨਾ ਹੋਵੇ ਤੁਸੀਂ ਪਿੱਛੇ ਹੀ ਰਹਿ ਜਾਵੋ।

 

View this post on Instagram

 

???

A post shared by Ravinder Grewal (@ravindergrewalofficial) on

ਰਵਿੰਦਰ ਗਰੇਵਾਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਗਾਇਕ ਜੌਰਡਨ ਸੰਧੂ ਨੇ ਵੀ ਇਸ ਵੀਡੀਓ 'ਤੇ ਕਮੈਂਟ ਕਰਕੇ ਰਵਿੰਦਰ ਗਰੇਵਾਲ ਦੀ ਤਰੀਫ ਕੀਤੀ ਹੈ। ਉਹਨਾਂ ਲਿਖਿਆ, 'ਵੱਡੀ ਗੱਲ ਬਾਤ ਰਵਿੰਦਰ ਗਰੇਵਾਲ ਭਾਜੀ', ਇਹ ਹੀ ਨਹੀਂ ਸਗੋਂ ਸਰੋਤਿਆਂ ਵੱਲੋਂ ਵੀ ਕਮੈਂਟ ਕਰਕੇ ਰਵਿੰਦਰ ਗਰੇਵਾਲ ਦੀਆਂ ਇਹਨਾਂ ਗੱਲਾਂ ਦੀ ਤਰੀਫ ਕੀਤੀ ਜਾ ਰਹੀ ਹੈ।

ਹੋਰ ਵੇਖੋ : ਮਾਂ ਬੋਲੀ ਪੰਜਾਬੀ ਦੇ ਹੱਕ 'ਚ ਅਵਾਜ਼ ਬੁਲੰਦ ਕਰਦਾ ਗੀਤ ਗਾਇਕ ਬੈਨੀ ਸਿੰਘ ਧਾਲੀਵਾਲ ਨੇ ਕੀਤਾ ਰਿਲੀਜ਼

ਰਵਿੰਦਰ ਗਰੇਵਾਲ ਜਿੰਨ੍ਹਾਂ ਦਾ ਹਾਲ ਹੀ 'ਚ ਰਿਲੀਜ਼ ਹੋਇਆ ਡਿਊਟ ਗੀਤ ਗੇੜੇ ਮਾਰਦਾ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਗਾਣਿਆਂ ਦੇ ਨਾਲ ਨਾਲ ਰਵਿੰਦਰ ਗਰੇਵਾਲ '15 ਲੱਖ ਕਦੋਂ ਆਊਗਾ', ਡੰਗਰ ਡਾਕਟਰ, ਜੱਜ ਸਿੰਘ ਐੱਲ.ਐੱਲ.ਬੀ. ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network