ਕਿਸਾਨਾਂ ਦੇ ਦਿੱਲੀ ਧਰਨੇ ’ਚ ਸ਼ਾਮਿਲ ਹੋਣਗੇ ਪੰਜਾਬੀ ਕਲਾਕਾਰ, ਕਲਾਕਾਰਾਂ ਨੇ ਕੀਤਾ ਐਲਾਨ

written by Rupinder Kaler | November 24, 2020

26 ਨਵੰਬਰ ਨੂੰ ਕਿਸਾਨ ਦਿੱਲੀ ਵਿੱਚ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਨ । ਇਸ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਕਲਾਕਾਰ ਵੀ ਨਾਰੇਬਾਜ਼ੀ ਕਰਨਗੇ । ਚੰਡੀਗੜ੍ਹ ਵਿੱਚ ਜੁਟੇ ਪੰਜਾਬੀ ਗਾਇਕ ਸੋਨੀਆ ਮਾਨ, ਕੰਵਰ ਗਰੇਵਾਲ, ਜੱਸ ਬਾਜਵਾ, ਹਰਫ਼ ਚੀਮਾ ਅਤੇ ਲੱਖਾ ਸਦਾਨਾ ਨੇ ਸਾਫ਼ ਕੀਤਾ ਕਿ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਕਲਾਕਾਰ ਉਨ੍ਹਾਂ ਦੇ ਨਾਲ ਖੜੇ ਹਨ। farmar ਹੋਰ ਪੜ੍ਹੋ :

ਚੰਡੀਗੜ੍ਹ ਵਿੱਚ ਇੱਕ ਜੁੱਟ ਹੋਏ ਕਲਾਕਾਰਾਂ ਨੇ ਕਿਹਾ ਸੂਬੇ ਦੇ ਵੱਖ-ਵੱਖ ਪਿੰਡਾਂ ਤੋਂ ਆ ਰਹੇ ਕਿਸਾਨਾਂ ਦੇ ਮੋਰਚੇ ਵਿੱਚ ਉਹ ਸ਼ਾਮਲ ਹੁੰਦੇ ਹੋਏ ਦਿੱਲੀ ਵੱਲ ਵਧਣਗੇ ਅਤੇ ਜਿੱਥੇ ਵੀ ਕਿਸਾਨਾਂ ਨੂੰ ਰੋਕਿਆ ਉਹ ਵੀ ਉਨ੍ਹਾਂ ਦੇ ਨਾਲ ਧਰਨੇ 'ਤੇ ਬੈਠ ਜਾਣਗੇ । ਕਲਾਕਾਰਾਂ ਨੇ ਪਿੰਡਾਂ ਦੇ ਸਰਪੰਚਾਂ ਅਤੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਮਤਭੇਦ ਬੁਲਾਕੇ ਕੇ ਕਿਸਾਨਾਂ ਦੇ ਨਾਲ ਇੱਕ ਮੰਚ 'ਤੇ ਖੜੇ ਹੋਣ । farmar ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਜਦੋਂ ਤੋਂ ਖੇਤੀ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਸ਼ੁਰੂ ਕੀਤਾ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿੱਲੀ ਪੁਲਿਸ ਨੇ ਭਾਵੇਂ ਕਿਸਾਨਾਂ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਹੈ । farmar ਪਰ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ 4-5 ਮਹੀਨੇ ਦਾ ਰਾਸ਼ਨ ਲੈਕੇ ਦਿੱਲੀ ਵੱਲ ਵਧਣਗੇ । ਸਿਰਫ਼ ਇੰਨਾਂ ਹੀ ਨਹੀਂ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਥਾਂ 'ਤੇ ਚੱਕਾ ਜਾਮ ਕਰ ਦਿੱਤਾ ਜਾਵੇਗਾ ।

0 Comments
0

You may also like