ਦੋ ਵੱਡੀਆਂ ਫ਼ਿਲਮਾਂ ਦੀ ਸਿਨੇਮਾ ਦੇ ਅਖਾੜੇ 'ਚ ਟੱਕਰ,ਬਲੈਕੀਆ ਜਾਂ ਦਿਲ ਦੀਆਂ ਗੱਲਾਂ ਚੋਂ ਕਿਹੜੀ ਫਿਲਮ ਮਾਰੇਗੀ ਬਾਜ਼ੀ ?

Written by  Aaseen Khan   |  April 02nd 2019 01:44 PM  |  Updated: April 02nd 2019 01:44 PM

ਦੋ ਵੱਡੀਆਂ ਫ਼ਿਲਮਾਂ ਦੀ ਸਿਨੇਮਾ ਦੇ ਅਖਾੜੇ 'ਚ ਟੱਕਰ,ਬਲੈਕੀਆ ਜਾਂ ਦਿਲ ਦੀਆਂ ਗੱਲਾਂ ਚੋਂ ਕਿਹੜੀ ਫਿਲਮ ਮਾਰੇਗੀ ਬਾਜ਼ੀ ?

ਕਦੇ ਵੇਲਾ ਹੁੰਦਾ ਸੀ ਜਦੋਂ ਪੰਜਾਬੀ ਸਿਨੇਮਾ ਦਾ ਪਰਦਾ ਫ਼ਿਲਮਾਂ ਲਈ ਤਰਸਦਾ ਹੁੰਦਾ ਸੀ। ਪਰ ਉਹ ਵੇਲਾ ਹੁਣ ਸਿਰਫ ਇਤਿਹਾਸ ਦੇ ਪੰਨਿਆਂ 'ਚ ਰਹਿ ਗਿਆ ਹੈ। ਅੱਜ ਪੰਜਾਬੀ ਫ਼ਿਲਮਾਂ ਬਣ ਵੀ ਰਹੀਆਂ ਹਨ ਅਤੇ ਖੂਬ ਬਣ ਰਹੀਆਂ ਹਨ। ਜਿਸ ਦੇ ਚਲਦਿਆਂ ਹਫਤੇ 'ਚ 2-2 ਫ਼ਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ। ਫ਼ਿਲਮਾਂ ਵੀ ਚੰਗੀ ਕਹਾਣੀ ਅਤੇ ਸਮੱਗਰੀ ਨਾਲ ਭਰਪੂਰ ਹੋ ਰਹੀਆਂ ਹਨ।

punjabi movies blackia and dil diyan gallan clash on 3rd may in cinemas parmish verma and dev kharoud

ਅਜਿਹੀਆਂ ਹੀ ਫ਼ਿਲਮਾਂ ਦੀ 3 ਮਈ ਨੂੰ ਪਰਦੇ 'ਤੇ ਟੱਕਰ ਹੋਣ ਜਾ ਰਹੀ ਹੈ। ਜੀ ਹਾਂ ਦੇਵ ਖਰੌੜ ਦੀ ਫਿਲਮ 'ਬਲੈਕੀਆ' ਅਤੇ ਪਰਮੀਸ਼ ਵਰਮਾ ਤੇ ਵਾਮੀਕਾ ਗੱਬੀ ਸਟਾਰਰ ਫਿਲਮ 'ਦਿਲ ਦੀਆਂ ਗੱਲਾਂ' ਵੀ 3 ਮਈ ਨੂੰ ਰਿਲੀਜ਼ ਹੋਣ ਵਾਲੀ ਹੈ।ਦੋਨੋਂ ਫ਼ਿਲਮਾਂ ਅਲੱਗ ਅਲੱਗ ਜੌਨਰ ਦੀਆਂ ਹਨ। ਜਿੱਥੇ ਬਲੈਕੀਆ ਇੱਕ ਪੀਰੀਅਡ ਡਰਾਮਾ ਫਿਲਮ ਹੋਣ ਵਾਲੀ ਹੈ ਉੱਥੇ ਹੀ ਪਰਮੀਸ਼ ਵਰਮਾ ਦੀ ਫਿਲਮ ਦਿਲ ਦੀਆਂ ਗੱਲਾਂ ਲਵ ਸਟੋਰੀ ਹੋਵੇਗੀ।

ਦੋਨਾਂ ਫ਼ਿਲਮਾਂ ਦੀਆਂ ਰਿਲੀਜ਼ਿੰਗ ਡੇਟਜ਼ 'ਚ ਬਦਲਾਵ ਕੀਤਾ ਗਿਆ ਹੈ। ਦਿਲ ਦੀਆਂ ਗੱਲਾਂ ਫਿਲਮ ਪਹਿਲਾਂ 10 ਮਈ ਨੂੰ ਰਿਲੀਜ਼ ਹੋਣ ਵਾਲੀ ਸੀ ਜਿਸ ਨੂੰ ਬਦਲ ਕੇ 3 ਮਈ ਨੂੰ ਕਰ ਦਿੱਤਾ ਗਿਆ। ਉੱਥੇ ਹੀ ਬਲੈਕੀਆ 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਸੀ ਪਰ ਮੇਕਰਜ਼ ਨੇ ਤਰੀਕ ਬਦਲ ਕੇ 3 ਮਈ ਰਿਲੀਜ਼ ਡੇਟ ਰੱਖ ਲਈ। ਫਿਲਮ ਦੀ ਗੱਲ ਕਰੀਏ ਤਾਂ ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਯੇ ਪ੍ਰਤਾਪ ਨੇ ਕੀਤ ਹੈ।ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਖ,ਰੂਬੀ ਅਤੇ ਸੰਦੀਪ ਬਾਂਸਲ ਹੋਰਾਂ ਨੇ।ਇਸ ਫਿਲਮ ਦਾ ਟੀਜ਼ਰ ਤੇ ਟਾਈਟਲ ਟਰੈਕ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਖਾਸਾ ਪਿਆਰ ਮਿਲ ਰਿਹਾ ਹੈ।

ਹੋਰ ਵੇਖੋ : ਵਾਮੀਕਾ ਗੱਬੀ, ਨਿੰਜਾ ਤੇ ਜੱਸ ਬਾਜਵਾ ਦੀ ਫਿਲਮ 'ਦੂਰਬੀਨ' ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਵ

ਸੁਖਮਿੰਦਰ ਧੰਜਾਲ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ ਬਲੈਕੀਆ ਦੀ ਕਹਾਣੀ ਇੰਦਰਪਾਲ ਸਿੰਘ ਨੇ ਲਿਖੀ ਹੈ ਜਿਸ 'ਤੇ ਦੇਵ ਖਰੌੜ ਨੇ ਵੀ ਮਿਹਨਤ ਕੀਤੀ ਹੈ। ਦੇਵ ਖਰੌੜ ਦਾ ਕਹਿਣਾ ਹੈ ਕਿ ਇਹ ਫਿਲਮ ਪੰਜਾਬੀ ਸਿਨੇਮਾ ਨੂੰ ਬਾਲੀਵੁੱਡ ਦੀਆਂ ਫ਼ਿਲਮਾਂ ਦੀਵਾਰ ਤੇ ਜ਼ੰਜੀਰ ਵਰਗਾ ਸਿਨੇਮਾ ਦੇਵੇਗੀ।ਬਲੈਕੀਆ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਜੋ ਕਿ ਯੂ ਟਿਊਬ 'ਤੇ ਟਰੈਂਡ ਕਰ ਰਿਹਾ ਹੈ। ਦੇਖਣਾ ਹੋਵੇਗਾ 3 ਮਈ ਨੂੰ ਪਰਮੀਸ਼ ਵਰਮਾ ਦਿਲ ਦੀਆਂ ਗੱਲਾਂ ਕਰਦੇ ਨੇ ਜਾਂ ਫਿਰ ਦੇਵ ਖਰੌੜ ਬਲੈਕੀਆ ਬਣ ਦਰਸ਼ਕਾਂ ਨੂੰ ਉਡਾ ਲੈ ਜਾਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network