ਗਾਇਕ ਅੰਮ੍ਰਿਤ ਮਾਨ ਨੂੰ ਡੂੰਘਾ ਸਦਮਾ, ਗਾਇਕ ਦੀ ਮਾਤਾ ਜੀ ਦਾ ਦਿਹਾਂਤ, ਤਸਵੀਰ ਸਾਂਝੀ ਕਰਕੇ ਪਾਈ ਭਾਵੁਕ ਪੋਸਟ

Written by  Rupinder Kaler   |  June 29th 2020 03:58 PM  |  Updated: June 29th 2020 03:58 PM

ਗਾਇਕ ਅੰਮ੍ਰਿਤ ਮਾਨ ਨੂੰ ਡੂੰਘਾ ਸਦਮਾ, ਗਾਇਕ ਦੀ ਮਾਤਾ ਜੀ ਦਾ ਦਿਹਾਂਤ, ਤਸਵੀਰ ਸਾਂਝੀ ਕਰਕੇ ਪਾਈ ਭਾਵੁਕ ਪੋਸਟ

ਅੰਮ੍ਰਿਤ ਮਾਨ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ । ਇਸ ਤਸਵੀਰ ‘ਚ ਉਹ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ ‘ਚੰਗਾ ਮਾਂ ਏਨਾਂ ਹੀ ਸਫ਼ਰ ਸੀ ਆਪਣਾ ਕੱਠਿਆਂ ਦਾ । ਹਰ ਜਨਮ ‘ਚ ਤੇਰਾ ਈ ਪੁੱਤ ਬਣ ਕੇ ਆਵਾਂ ਇਹੀ ਅਰਦਾਸ ਕਰਦਾ ।

https://www.instagram.com/p/CCA53KyhZ15/

ਕਿੰਨੇ ਈ ਸੁਫ਼ਨੇ ਅੱਜ ਤੇਰੇ ਨਾਲ ਚਲੇ ਗਏ । ਤੇਰੇ ਪੁੱਤ ਨੂੰ ਲੋੜ ਸੀ ਤੇਰੀ,ਜਲਦੀ ਫਿਰ ਮਿਲਾਂਗੇ ਮਾਂ, ਸਾਰੀ ਉਮਰ ਤੇਰੇ ਦੱਸੇ ਰਾਹਾਂ ‘ਤੇ ਚੱਲਣ ਦੀ ਕੋਸ਼ਿਸ਼ ਕਰੂੰਗਾ ਅਤੇ ਹਾਂ ਮੈਂ ਖਾਣਾ ਟਾਈਮ ਸਿਰ ਖਾ ਲਿਆ ਕਰੂੰਗਾਂ ਵਾਅਦਾ ਤੇਰੇ ਨਾਲ ਰਿਪ”।

https://www.instagram.com/p/B__0gCPhpU-/

ਅੰਮ੍ਰਿਤ ਮਾਨ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਕਮੈਂਟ ਕਰਕੇ ਉਨ੍ਹਾਂ ਦੀ ਮਾਤਾ ਜੀ ਨੂੰ ਸ਼ਰਧਾਂਜਲੀ ਦੇ ਰਹੇ ਨੇ । ਦੱਸ ਦਈਏ ਕਿ ਅੰਮ੍ਰਿਤ ਮਾਨ ਦੀ ਆਪਣੀ ਮਾਤਾ ਜੀ ਨਾਲ ਖਾਸ ਮੋਹ ਸੀ ਅਤੇ ਅਕਸਰ ਉੇਹ ਉਨ੍ਹਾਂ ਦੀ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ ।ਦੁੱਖ ਦੀ ਇਸ ਘੜੀ ‘ਚ ਪੰਜਾਬੀ ਗਾਇਕ ਸ਼ੈਰੀ ਮਾਨ ਸਣੇ ਕਈ ਗਾਇਕਾਂ ਨੇ ਉਨ੍ਹਾਂ ਦੇ ਮਾਤਾ ਜੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network