ਪੰਜਾਬੀ ਗਾਇਕ ਗਿੱਪੀ ਗਰੇਵਾਲ ਦਾ ਅਕਾਉਂਟ ਹੋਇਆ ਹੈਕ

Written by  Lajwinder kaur   |  December 22nd 2021 04:51 PM  |  Updated: December 22nd 2021 04:59 PM

ਪੰਜਾਬੀ ਗਾਇਕ ਗਿੱਪੀ ਗਰੇਵਾਲ ਦਾ ਅਕਾਉਂਟ ਹੋਇਆ ਹੈਕ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਦਾ ਅਕਾਉਂਟ ਹੈਕ ਹੋ ਗਿਆ ਹੈ (Gippy Grewal's Youtube Channel Humble Music account hacked)। ਜੀ ਹਾਂ ਗਿੱਪੀ ਗਰੇਵਾਲ ਦਾ ਆਫੀਸ਼ੀਅਲ ਯੂਟਿਊਬ ਚੈਨਲ ਹੰਬਲ ਮਿਊਜ਼ਿਕ ਕਿਸੇ ਨੇ ਹੈਕ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਖਬਰ ਨੂੰ ਲੈ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਗਿੱਪੀ ਗਰੇਵਾਲ ਦਾ ਯੂਟਿਊਬ ਅਕਾਉਂਟ ਨੂੰ ਹੈਕ ਕਰ ਲਿਆ ਹੈ।

ਹੋਰ ਪੜ੍ਹੋ : ਸਾਹਮਣੇ ਆਇਆ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੀ ਪਟਿਆਲਾ ‘ਚ ਹੋਈ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ, ਦੇਖੋ ਵੀਡੀਓ

inside image of satinder sartaaj with gippy grewal in canada

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਲਾਈਵ ਹੋ ਦੱਸਿਆ ਹੈ ਕਿ ਹੰਬਲ ਮਿਊਜ਼ਿਕ ਚੈਨਲ ਨੂੰ ਹੈਕ ਕਰ ਲਿਆ ਗਿਆ ਹੈ। ਜਿਸ ਕਰਕੇ ਵੱਡੀ ਗਿਣਤੀ 'ਚ ਗਾਣੇ ਡਲੀਟ ਹੋ ਗਏ ਨੇ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਇਸ ਮਾਮਲੇ ਉੱਤੇ ਕੰਮ ਕਰ ਰਹੇ ਨੇ ਤੇ ਅਕਾਉਂਟ ਨੂੰ ਮੁੜ ਤੋਂ ਸਹੀ ਕਰਨ ਦੀ ਕੋਸ਼ਿਸ ਕਰ ਰਹੇ ਨੇ। ਤੱਦ ਤੱਕ ਜਿੰਨੇ ਗੀਤ ਯੂਟਿਊਬ ਦੇ ਹੰਬਲ ਮਿਊਜ਼ਿਕ ਚੈਨਲ ਉੱਤੇ ਨੇ ਉਸ ਦਾ ਅਨੰਦ ਲਓ। ਉਨ੍ਹਾਂ ਨੇ ਦੱਸਿਆ ਹੈ ਕਿ ਅੱਜ ਸ਼ਾਮ ਜਾਂ ਫਿਰ ਕੱਲ ਸਵੇਰੇ ਤੱਕ ਅਕਾਉਂਟ ਠੀਕ ਹੋ ਜਾਵੇਗਾ।  ਪ੍ਰਸ਼ੰਸਕ ‘ਚ ਇਸ ਮਾਮਲੇ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਹਨ। ਜੀ ਹਾਂ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਤੋਂ ਪਹਿਲਾਂ ਮਸ਼ਹੂਰ ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਸੀ।

ਹੋਰ ਪੜ੍ਹੋ : ਕ੍ਰਿਕੇਟਰ ਹਾਰਦਿਕ ਪਾਂਡਿਆ ਨੇ ਬੇਟੇ ਅਗਸਤਯ ਨਾਲ ਖੇਡਦੇ ਹੋਏ ਸ਼ੇਅਰ ਕੀਤਾ ਇਹ ਕਿਊਟ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਅੰਦਾਜ਼, ਦੇਖੋ ਵੀਡੀਓ

gippy grewal image hacked account

ਦੱਸ ਦਈਏ ਗਿੱਪੀ ਗਰੇਵਾਲ ਦੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਹੈ। ਇਹ ਫ਼ਿਲਮ ਲਗਪਗ 50 ਤੋਂ ਵੀ ਵੱਧ ਕਲਾਕਾਰਾਂ ਵਾਲੀ ਫ਼ਿਲਮ ਹੈ । ਇਹ ਫ਼ਿਲਮ ਸਿਨੇਮਾ ਘਰਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਫ਼ਿਲਮ ਦੇ ਸਾਰੇ ਹੀ ਗੀਤ ਹੰਬਲ ਮਿਊਜ਼ਿਕ ਚੈਨਲ ਉੱਤੇ ਹੀ ਰਿਲੀਜ਼ ਕੀਤੇ ਗਏ ਸਨ। ਬੀਤੇ ਦਿਨੀਂ ਹੀ ਫਤਿਹ ਗੀਤ ਗਾਇਕ ਜੀ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ । ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਪਾਣੀ ਚ ਮਧਾਣੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਗਿੱਪੀ ਗਰੇਵਾਲ ਬੈਕ ਟੂ ਬੈਕ ਫ਼ਿਲਮਾਂ ਦੇ ਦਰਸ਼ਕਾਂ ਨੂੰ ਮਨੋਰੰਜਨ ਦਾ ਡੋਜ਼ ਦੇਣ ਲਈ ਤਿਆਰ ਨੇ। ਆਉਣ ਵਾਲੇ 2022 ਚ ਗਿੱਪੀ ਗਰੇਵਾਲ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ ਹੋਣੀਆਂ ਹਨ। ਫ਼ਿਲਮਾਂ ਦੇ ਨਾਲ-ਨਾਲ ਗਿੱਪੀ ਗਰੇਵਾਲ ਆਪਣੇ ਸਿੰਗਲ ਅਤੇ ਡਿਊਟ ਸੌਂਗ ਨਾਲ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੇ ਹਨ।

humble music youtube channel

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network