
ਕਲਕੱਤਾ ਵਿਖੇ ਮਾਰੇ ਗਏ ਗੈਂਗਸਟਰ ਜੈਪਾਲ ਸਿੰਘ ਭੁੱਲਰ ਦੇ ਬਹੁਤ ਹੀ ਕਰੀਬੀ ਗਾਇਕ ਤੇ ਗੀਤਕਾਰ ਗੈਂਗਸਟਰ ਸਾਥੀ ਹਰਬੀਰ ਸਿੰਘ ਸੋਹਲ ਨੂੰ ਵੱਡੀ ਗਿਣਤੀ ਵਿਚ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ (Punjabi singer Harbir Singh Sohal arrested)। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਖ਼ਬਰ ਅੱਗ ਵਾਂਗ ਫੈਲ ਗਈ ਹੈ।

ਹੋਰ ਪੜ੍ਹੋ : ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ਨਵਾਂ ਗੀਤ ‘ਦਿਲ ਗਾਉਂਦਾ ਫ਼ਿਰਦਾ’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
ਹਰਬੀਰ ਸਿੰਘ ਸੋਹਲ ਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਬਦਨਾਮ ਗੈਂਗਸਟਰ ਜੈਪਾਲ ਭੁੱਲਰ ਦਾ ਸੱਜਾ ਹੱਥ ਹੋਣ ਅਤੇ ਉਸ ਦੇ ਪੈਸੇ ਦਾ ਹਿਸਾਬ ਰੱਖਣ ਦਾ ਦੋਸ਼ ਹੈ। ਗਾਇਕ ਹਰਬੀਰ ਸੋਹਲ ਉੱਤੇ ਭੁੱਲਰ ਦੀ ਫਿਰੌਤੀ ਦੇ ਪੈਸੇ ਨਾਲ ਜ਼ਮੀਨ ਖਰੀਦਣ ਦਾ ਵੀ ਦੋਸ਼ ਹੈ। ਮੁਹਾਲੀ ਐੱਸਐੱਸਪੀ ਐੱਸ.ਏ.ਐੱਸ. ਵਿਵੇਕਸ਼ੀਲ ਸੋਨੀ ਨੇ ਸ਼ੁੱਕਰਵਾਰ ਨੂੰ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ 30 ਬੋਰ ਦਾ ਚੀਨੀ ਪਿਸਤੌਲ, 3 ਮੈਗਜ਼ੀਨ, ਚਾਰ 9 ਐਮ.ਐਮ ਪਿਸਤੌਲ ਦੇ ਮੈਗਜ਼ੀਨ ਅਤੇ 50 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਐਸਐਸਪੀ ਮੋਹਾਲੀ ਨੇ ਗ੍ਰਿਫਤਾਰ ਕੀਤੇ ਗਏ ਹਰਬੀਰ ਸਿੰਘ ਬਾਰੇ ਜਾਣਕਾਰੀ ਦਿੱਤੀ ਕਿ ਇਹ ਸ਼ਖਸ ਪੇਸ਼ੇ ਵਜੋਂ ਪੰਜਾਬੀ ਗੀਤਕਾਰ ਅਤੇ ਗਾਇਕ ਵੀ ਹੈ । ਇਸ ਦੌਰਾਨ ਅੰਮ੍ਰਿਤਪਾਲ ਸਿੰਘ ਉਰਫ ਸੱਤਾ ਜੋ ਕਿ ਬੱਸੀ ਪਠਾਣਾਂ ਦਾ ਰਹਿਣ ਵਾਲਾ ਹੈ, ਵੀ ਉਸ ਦੇ ਨਾਲ ਹੀ ਠਹਿਰਿਆ ਹੋਇਆ ਸੀ। ਹਾਲਾਂਕਿ, ਅੰਮ੍ਰਿਤਪਾਲ ਕਥਿਤ ਤੌਰ 'ਤੇ ਪੁਲਿਸ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।

ਹੋਰ ਪੜ੍ਹੋ : ਰਾਮ ਗੋਪਾਲ ਵਰਮਾ ਨੇ ਸਾਂਝਾ ਕੀਤਾ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦਾ ਸਟੇਜ 'ਤੇ ਗੁਦਗਦੀ ਕਰਨ ਵਾਲਾ ਵੀਡੀਓ
ਸ਼ੁਰੂਆਤੀ ਜਾਂਚ ਦੇ ਅਨੁਸਾਰ, ਭੁੱਲਰ ਗਿਰੋਹ ਦੇ ਮੈਂਬਰ ਨੈੱਟ ਕਾਲਿੰਗ ਰਾਹੀਂ ਵਪਾਰੀਆਂ ਤੋਂ ਫਿਰੌਤੀ ਮੰਗਦੇ ਰਹੇ ਸਨ। ਸੋਹਲ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜਾ ਮੁਲਜ਼ਮ ਅੰਮ੍ਰਿਤਪਾਲ ਸਿੰਘ ਸੱਤਾ ਹਾਲੇ ਵੀ ਲਾਪਤਾ ਹੈ ਅਤੇ ਪੁਲੀਸ ਉਸ ਦੀ ਭਾਲ ਕਰ ਰਹੀ ਹੈ।