ਲਾਡੀ ਜੱਸ ਦਾ ‘ਟਰੱਕਾਂ ਵਾਲੇ’ ਟ੍ਰੈਕ ਵੱਜ ਰਿਹਾ ਹੈ ਟਰੱਕਾਂ ‘ਚ

written by Lajwinder kaur | January 31, 2019

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਟਰੱਕਾਂ ਵਾਲਿਆਂ ਦੇ ਗੀਤਾਂ ਦਾ ਕ੍ਰੇਜ਼ ਕਦੇ ਵੀ ਘੱਟਦਾ ਨਹੀਂ ਹੈ ਜਿਸਦੇ ਚੱਲਦੇ ਕਈ ਮਸ਼ਹੂਰ ਸਿੰਗਰਾਂ ਨੇ ਟਰੱਕਾਂ ਵਾਲਿਆਂ ਉੱਤੇ ਕਈ ਗੀਤ ਗਾਏ ਹਨ, ਤੇ ਇਸ ਵਾਰ ਪੰਜਾਬੀ ਗਾਇਕ ਲਾਡੀ ਜੱਸ ਆਪਣਾ ਗੀਤ ‘ਟਰੱਕਾਂ ਵਾਲੇ’ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ।

ਹੋਰ ਵੇਖੋ: ਅਲਫਾਜ਼ ਦਾ ਵਿਆਹ ਕਰਵਾਉਣ ਦਾ ਹੋਇਆ ਮਨ, ਦੋਸਤਾਂ ਨੂੰ ਵਟਸਐਪ ‘ਤੇ ਦਿਖਾ ਰਹੇ ਨੇ ਤਸਵੀਰਾਂ

ਲਾਡੀ ਜੱਸ ਦਾ ਇਹ ਗੀਤ ਕੈਨੇਡਾ ਵਾਲੇ ਪੰਜਾਬੀ ਵੀਰਾਂ ਦੇ ਲਈ ਹੈ ਜੋ ਕਿ ਕੈਨੇਡਾ ‘ਚ ਟਰੱਕ ਚਲਾਉਂਦੇ ਨੇ। ਇਸ ਗੀਤ ‘ਚ ਕੈਨੇਡਾ ‘ਚ ਟਰੱਕ ਚਲਾਉਂਦੇ ਪੰਜਾਬੀਆਂ ਦੀ ਜ਼ਿੰਦਗੀ ਬਾਰੇ ਦੱਸਿਆ ਗਿਆ ਹੈ। ‘ਟਰੱਕਾਂ ਵਾਲੇ’ ਗੀਤ ਨੂੰ ਲਾਡੀ ਜੱਸ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਵੀ ਖੁਦ ਲਾਡੀ ਜੱਸ ਨੇ ਹੀ ਲਿਖੇ ਨੇ। ਗੱਲ ਕਰੀਏ ਗੀਤ ਦੇ ਮਿਊਜ਼ਿਕ ਦੀ ਤਾਂ ਇਸ ਨੂੰ ਆਰ.ਡੀ ਬੀਟ ਵੱਲੋਂ ਦਿੱਤਾ ਗਿਆ ਹੈ। ਗੀਤ ਦੀ ਵੀਡੀਓ ਮਸ਼ਹੂਰ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਨੇ ਤਿਆਰ ਕੀਤੀ ਹੈ। ਇਹ ਗੀਤ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਨਾਲ ਹੀ ਇਹ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ 'ਤੇ ਐਕਸਕਲਿਊਸਿਵ ਚੱਲ ਰਿਹਾ ਹੈ। ਇਹ ਗੀਤ ਸਰੋਤਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ।

 

You may also like