ਹੈਪੀ ਰਾਏਕੋਟੀ ਦੇ ਗੀਤ 'ਪਿਆਰ ਨਹੀਂ ਕਰਨਾ' ਦਾ ਟੀਜ਼ਰ ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  December 04th 2019 11:50 AM  |  Updated: December 04th 2019 11:50 AM

ਹੈਪੀ ਰਾਏਕੋਟੀ ਦੇ ਗੀਤ 'ਪਿਆਰ ਨਹੀਂ ਕਰਨਾ' ਦਾ ਟੀਜ਼ਰ ਸਰੋਤਿਆਂ ਨੂੰ ਆ ਰਿਹਾ ਪਸੰਦ

ਹੈਪੀ ਰਾਏਕੋਟੀ ਆਪਣੀ ਆਵਾਜ਼ 'ਚ ਨਵਾਂ ਗੀਤ 'ਪਿਆਰ ਨਹੀਂ ਕਰਨਾ' ਲੈ ਕੇ ਆ ਰਹੇ ਨੇ । ਇਹ ਗੀਤ 8 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਹੈਪੀ ਰਾਏਕੋਟੀ ਨੇ ਲਿਖਿਆ ਕਿ ਗਾਣਾ ਬਹੁਤ ਪਸੰਦ ਆਉਣਾ ਤੁਹਾਨੂੰ,ਇਹ ਯਕੀਨ ਆ ਮੈਨੂੰ ਹਰ ਇੱਕ ਲਾਈਨ 'ਚ ਸਵਾਦ ਆ ਪੂਰਾ"।ਇਹ ਗੀਤ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ਅਤੇ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਹੈ ਨਾਮੀ ਡਾਇਰੈਕਟਰ ਸੁੱਖ ਸੰਘੇੜਾ ਨੇ ।

ਹੋਰ ਵੇਖੋ:ਗਾਇਕ ਹੈਪੀ ਰਾਏਕੋਟੀ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗਾਣਾ

https://www.instagram.com/p/B5kfCj6JC5g/

ਬੀਤੇ ਦਿਨ ਇਸ ਗੀਤ ਦਾ ਇੱਕ ਟੀਜ਼ਰ ਵੀ ਸਾਹਮਣੇ ਆ ਚੁੱਕਿਆ ਹੈ । ਇਸ ਗੀਤ ਦੇ ਟੀਜ਼ਰ 'ਚ ਇੱਕ ਜੋੜੇ ਨੂੰ ਵਿਖਾਇਆ ਗਿਆ ਹੈ ਜੋ ਕਿ ਇੱਕ ਦੂਜੇ ਨੂੰ ਬਹੁਤ ਹੀ ਪਿਆਰ ਕਰਦੇ ਨੇ ।ਦੋਵੇਂ ਇੱਕ ਦੂਜੇ ਦਾ ਸਾਥ ਪਾ ਕੇ ਬਹੁਤ ਹੀ ਖੁਸ਼ ਨਜ਼ਰ ਆਉੇਂਦੇ ਨੇ । ਪਰ ਅਚਾਨਕ ਇੱਕ ਹਾਦਸਾ ਦੋਵਾਂ ਦੀ ਜ਼ਿੰਦਗੀ ਦਾ ਰੁਖ ਮੋੜ ਦਿੰਦਾ ਹੈ । ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਗੀਤ ਰੋਮਾਂਟਿਕ ਸੈਡ ਸੌਂਗ ਹੋਵੇਗਾ ।

https://www.instagram.com/p/B5XmhIwJzXW/

ਹੈਪੀ ਰਾਏਕੋਟੀ ਜਿੱਥੇ ਵਧੀਆ ਲੇਖਣੀ ਦੇ ਮਾਲਕ ਨੇ ਉੱਥੇ ਹੀ ਹੁਣ ਉਹ ਗਾਇਕੀ ਦੇ ਖੇਤਰ 'ਚ ਵੀ ਨਿੱਤਰ ਚੁੱਕੇ ਨੇ । ਇਸ ਤੋਂ ਪਹਿਲਾਂ ਵੀ ਉਹ ਆਪਣੀ ਆਵਾਜ਼ 'ਚ ਕਈ ਗੀਤ ਕੱਢ ਚੁੱਕੇ ਹਨ ਅਤੇ ਉਨ੍ਹਾਂ ਦੇ ਜ਼ਿੰਦਾ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

https://www.instagram.com/p/B5VMrZTJ4xX/

ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਗੀਤ ਆ ਚੁੱਕੇ ਹਨ ਜਿਸ 'ਚ "ਮੈਂ ਤਾਂ ਵੀ ਪਿਆਰ ਕਰਦਾ','ਜਾਨ',ਸ਼ਗਨਾਂ ਦੀ ਤਿਆਰੀ ਸਣੇ ਕਈ ਗੀਤ ਗਾ ਚੁੱਕੇ ਹਨ ।ਹੁਣ ਵੇਖਣਾ ਇਹ ਹੋਵੇਗਾ ਕਿ ਹੋਰਨਾਂ ਗੀਤਾਂ ਵਾਂਗ ਇਸ ਗੀਤ ਨੂੰ ਸਰੋਤੇ ਕਿੰਨਾ ਪਸੰਦ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network