ਗੀਤ ‘ਰੀਲਾਂ ਵਾਲਾ ਡੈੱਕ’ ਹੋਇਆ ਰਿਲੀਜ਼, ਆਰ ਨੇਤ ਤੇ ਲਾਭ ਹੀਰਾ ਦੀ ਜੁਗਲਬੰਦੀ ਆ ਰਹੀ ਦਰਸ਼ਕਾਂ ਨੂੰ ਖੂਬ ਪਸੰਦ, ਦੇਖੋ ਵੀਡੀਓ
ਪੰਜਾਬੀ ਗਾਇਕ ਆਰ ਨੇਤ ਆਪਣੇ ਨਵੇਂ ਚੱਕਵੇ ਸੌਂਗ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ‘ਰੀਲਾਂ ਵਾਲਾ ਡੈੱਕ’ ਬਹੁਤ ਹੀ ਖ਼ੂਬਸੂਰਤ ਗੀਤ ਹੈ ਜਿਸ ‘ਚ ਆਰ ਨੇਤ ਤੇ ਲਾਭ ਹੀਰਾ ਦੀ ਜੁਗਲਬੰਦੀ ਨੇ ਰੰਗ ਹੀ ਬੰਨ ਦਿੱਤੇ ਨੇ। ਦਰਸ਼ਕਾਂ ਨੂੰ ਦੋਵਾਂ ਗਾਇਕਾਂ ਵੱਲੋਂ ਗਾਇਆ ਇਹ ਗੀਤ ਖ਼ੂਬ ਪਸੰਦ ਆ ਰਿਹਾ ਹੈ।
ਹੋਰ ਵੇਖੋ:ਮਨਿੰਦਰ ਬੁੱਟਰ ਦੇ ‘ਲਾਰੇ’ ਗੀਤ ‘ਚ ਅਦਾਕਾਰੀ ਕਰਨਗੇ ਸਰਗੁਣ ਮਹਿਤਾ, ਇਸ ਦਿਨ ਹੋਵੇਗਾ ਵੀਡੀਓ ਰਿਲੀਜ਼
ਰੀਲਾਂ ਵਾਲਾ ਡੈੱਕ ‘ਚ ਆਰ ਨੇਤ ਨੇ ਰੂਹਾਂ ਵਾਲੇ ਪਿਆਰ ਦੀ ਗੱਲ ਕੀਤੀ ਹੈ। ਜੇ ਗੱਲ ਕਰੀਏ ਬੋਲਾਂ ਦੀ ਤਾਂ ਉਹ ਆਰ ਨੇਤ ਨੇ ਲਿਖੇ ਨੇ ਤੇ ਮਿਊਜ਼ਿਕ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ।
ਗਾਣੇ ਦਾ ਸ਼ਨਦਾਰ ਵੀਡੀਓ ਤੇ ਕਹਾਣੀ ਜਿਓਣਾ ਤੇ ਜੋਗੀ ਵੱਲੋਂ ਬਣਾਈ ਗਈ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਆਰ ਨੇਤ ਤੇ ਗਿੰਨੀ ਕਪੂਰ।ਇਸ ਗਾਣੇ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਤੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।