ਆਰ ਨੇਤ ਲੈ ਕੇ ਆ ਰਹੇ ਨੇ ਨਵਾਂ ਗੀਤ 'Naan', ਪੋਸਟਰ ਆਇਆ ਸਾਹਮਣੇ

Written by  Aaseen Khan   |  October 16th 2019 10:59 AM  |  Updated: October 16th 2019 10:59 AM

ਆਰ ਨੇਤ ਲੈ ਕੇ ਆ ਰਹੇ ਨੇ ਨਵਾਂ ਗੀਤ 'Naan', ਪੋਸਟਰ ਆਇਆ ਸਾਹਮਣੇ

ਪਿਛਲੇ ਕੁਝ ਸਮੇਂ ਤੋਂ ਪੰਜਾਬ ਸੰਗੀਤ ਜਗਤ 'ਚ ਇੱਕ ਨਾਮ ਕਾਫੀ ਤੇਜ਼ੀ ਨਾਲ ਅੱਗੇ ਆਇਆ ਹੈ ਤੇ ਹਰ ਕਿਸੇ ਦੇ ਦਿਲਾਂ 'ਤੇ ਛਾਅ ਰਿਹਾ ਹੈ। ਉਹ ਨਾਮ ਹੈ ਆਰ ਨੇਤ ਜਿਹੜੇ ਪੰਜਾਬੀ ਇੰਡਸਟਰੀ ਸਰਗਰਮ ਤਾਂ ਕਾਫੀ ਸਮੇਂ ਤੋਂ ਹਨ ਪਰ ਪਿਛਲੇ ਮਹੀਨਿਆਂ 'ਚ ਆਏ ਉਹਨਾਂ ਦੇ ਗੀਤ ਡਿਫਾਲਟਰ, ਦਬਦਾ ਕਿੱਥੇ, ਪੋਆਏਜ਼ਨ, ਅਤੇ ਉਹਨਾਂ ਦਾ ਆਖਰੀ ਗੀਤ ਲੁਟੇਰਾ ਨੇ ਆਰ ਨੇਤ ਦਾ ਨਾਮ ਸ਼ਿਖਰਾਂ 'ਤੇ ਪਹੁੰਚਾਇਆ ਹੈ।

ਹੁਣ ਇਹਨਾਂ ਹਿੱਟ ਗੀਤਾਂ ਤੋਂ ਬਾਅਦ ਆਰ ਨੇਤ ਫਿਰ ਆਪਣੇ ਨਵੇਂ ਗੀਤ ਨਾਲ ਧਮਾਕਾ ਕਰਨ ਜਾ ਰਹੇ ਹਨ। ਜੀ ਹਾਂ ਉਹਨਾਂ ਦੇ ਗੀਤ 'ਨਾਨ' ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਜਿਸ ਨੂੰ ਗਾਇਆ ਤੇ ਲਿਖਿਆ ਆਰ ਨੇਤ ਨੇ ਖੁਦ ਅਤੇ ਸੰਗੀਤ Jay K ਦਾ ਹੈ।ਗਾਣੇ 'ਚ ਨਾਮੀ ਮਾਡਲ ਅਦਿਤੀ ਸ਼ਰਮਾ ਫੀਮੇਲ ਲੀਡ 'ਚ ਨਜ਼ਰ ਆਵੇਗੀ। ਜਿਉਣਾ ਅਤੇ ਜੋਗੀ ਦੇ ਨਿਰਦੇਸ਼ਨ 'ਚ ਗਾਣੇ ਦਾ ਵੀਡੀਓ ਫ਼ਿਲਮਾਇਆ ਗਿਆ ਹੈ।

ਹੋਰ ਵੇਖੋ : ਬੋਹੇਮੀਆ ਨੇ ਆਪਣੇ ਜਨਮਦਿਨ 'ਤੇ ਫੈਨਸ ਨੂੰ ਦਿੱਤਾ ਤੋਹਫ਼ਾ, ਯਸ਼ ਰਾਜ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਨਵਾਂ ਗਾਣਾ

ਇਸ ਤੋਂ ਇਲਾਵਾ ਆਰ ਨੇਤ ਨਾਨਕ ਪਾਤਸ਼ਾਹ ਦੇ 550 ਵੇਂ ਗੁਰਪੁਰਬ ਨੂੰ ਸਮਰਪਿਤ ਗਾਣਾ 'ਬਾਬਾ ਨਾਨਕ' ਲੈ ਕੇ ਆ ਰਹੇ ਹਨ ਜਿਹੜਾ ਕਿ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਸੀ ਪਰ ਕਿਸੇ ਤਕਨੀਕੀ ਸਮੱਸਿਆ ਦੇ ਚਲਦਿਆਂ ਦੋ ਦਿਨ ਦੀ ਦੇਰੀ ਨਾਲ ਰਿਲੀਜ਼ ਹੋਣ ਜਾ ਰਿਹਾ ਹੈ। ਆਰ ਨੇਤ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ 'ਚ ਜਾਣਕਾਰੀ ਸਾਂਝੀ ਕੀਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network