ਆਰ ਨੇਤ ਨੂੰ ਗਾਇਕੀ ਛੱਡ ਬਨਾਣੇ ਪੈ ਰਹੇ ਨੇ ਤੰਦੂਰੀ ‘ਨਾਨ’, ਦੇਖੋ ਵੀਡੀਓ
ਆਰ ਨੇਤ ਦੇ ਨਵੇਂ ਗੀਤ ‘ਨਾਨ’ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜੇ ਗੱਲ ਕਰੀਏ ਨਾਨ ਗੀਤ ਦੇ ਟੀਜ਼ਰ ਦੀ ਤਾਂ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ।
ਹੋਰ ਵੇਖੋ:ਮਾਨਸੀ ਸ਼ਰਮਾ ਨੇ ਸਿਹਤ ਦੇ ਠੀਕ ਨਾ ਚੱਲਦੇ ਹੋਏ ‘ਛੋਟੀ ਸਰਦਾਰਨੀ’ ਸ਼ੋਅ ਨੂੰ ਕਿਹਾ ਅਲਵਿਦਾ, ਪਾਈ ਭਾਵੁਕ ਪੋਸਟ
ਟੀਜ਼ਰ ‘ਚ ਦਿਖਾਇਆ ਗਿਆ ਹੈ, ਕਿਵੇਂ ਤੱਤੇ ਸੁਭਾਅ ਵਾਲਾ ਇਨਸਾਨ ਜਦੋਂ ਪਿਆਰ ‘ਚ ਪੈ ਜਾਂਦਾ ਹੈ ਤਾਂ ਉਹ ਕਿਵੇਂ ਆਪਣੀ ਮਹਿਬੂਬ ਦੀਆਂ ਸਾਰੀਆਂ ਹੀ ਖੁਆਇਸ਼ਾਂ ਨੂੰ ਪੂਰਾ ਕਰਦਾ ਹੈ। ਇਸ ਗਾਣੇ ਦੇ ਬੋਲ ਆਰ ਨੇਤ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਦਿੱਤਾ ਹੈ ਜੇ. ਕੇ ਨੇ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਜਿਓਣਾ ਤੇ ਜੋਗੀ ਨੇ ਮਿਲਕੇ ਤਿਆਰ ਕੀਤਾ ਹੈ। ਜਿਸਦੀ ਝਲਕ ਟੀਜ਼ਰ ਦੇ ਰੂਪ ‘ਚ ਦੇਖਣ ਨੂੰ ਮਿਲ ਰਹੀ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਗਾਣਾ ਉਨ੍ਹਾਂ ਦੇ ਸਾਰੇ ਗੀਤਾਂ ਤੋਂ ਵੱਖਰੀ ਸ਼ੈਲੀ ਵਾਲਾ ਹੋਵੇਗਾ। ਇਸ ਗਾਣੇ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ 24 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।
ਜੇ ਗੱਲ ਕਰੀਏ ਆਰ ਨੇਤ ਦੇ ਕੰਮ ਦੀ ਤਾਂ ਕੁਝ ਦਿਨ ਪਹਿਲਾਂ ਹੀ ਉਹ ਆਪਣੇ ਧਾਰਮਿਕ ਗੀਤ ‘ਬਾਬਾ ਨਾਨਕ’ ਦੇ ਨਾਲ ਦਰਸ਼ਕਾਂ ਰੁ-ਬ-ਰੂ ਹੋਏ ਨੇ। ਇਹ ਗੀਤ ਉਨ੍ਹਾਂ ਨੇ ਬਾਬਾ ਨਾਨਕ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਕੀਤਾ ਹੈ।